ਪ੍ਰਿਯੰਕਾ ਗਾਂਧੀ ਦਾ ਮੋਦੀ 'ਤੇ ਨਿਸ਼ਾਨਾ ਕਿਹਾ 'ਚੰਗਾ ਸੀ ਬੋਲਣ ਨਾਲ ਸੱਭ ਠੀਕ ਨਹੀਂ ਹੋ ਜਾਵੇਗਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੀਕਾ ਵਿਚ ਮੋਦੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਵਿਚ ਸੱਭ ਚੰਗਾ ਸੀ

Priyanka Gandhi Vadra

ਨਵੀਂ ਦਿੱਲੀ : ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਯੰਕਾ ਨੇ ਬੁੱਧਵਾਰ ਨੂੰ ਬੇਰੁਜ਼ਗਾਰੀ ਦੇ ਮਸਲੇ 'ਤੇ ਟਵੀਟ ਕਰਦਿਆਂ ਕਿਹਾ ਕਿ ਕੇਵਲ ਵਿਦੇਸ਼ਾਂ ਵਿਚ ਸੱਭ ਚੰਗਾ ਸੀ ਬੋਲਣ ਨਾਲ ਸੱਭ ਕੁੱਝ ਠੀਕ ਨਹੀਂ ਹੋ ਜਾਵੇਗਾ। ਚੰਗਾ ਸੀ ਬੋਲਣ ਵਾਲੇ ਇੱਕੋ ਦਮ ਚੁੱਪ ਕਿਉ ?

ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ' ਵਿਦੇਸ਼ਾਂ ਵਿਚ ਜਾ ਕੇ ਸੱਭ ਚੰਗਾ ਸੀ ਕਹਿਣ ਦੇ ਨਾਲ ਸੱਭ ਠੀਕ ਨਹੀਂ ਹੋ ਜਾਵੇਗਾ। ਕਿੱਧਰੋਂ ਵੀ ਰੁਜ਼ਗਾਰ ਵੱਧਣ, ਨਵੇਂ ਰੁਜ਼ਗਾਰ ਪੈਦਾ ਹੋਣ ਦੀ ਖਬਰ ਨਹੀਂ ਆ ਰਹੀ। ਨਾਮੀ ਕੰਪਨੀਆਂ ਨੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਚੰਗਾ ਸੀ ਬੋਲਣ ਵਾਲੇ ਇੱਕੋ ਦਮ ਚੁੱਪ ਸੀ ਕਿਉ'

ਦਰਅਸਲ ਪ੍ਰ੍ਧਾਨ ਮੰਤਰੀ ਮੋਦੀ ਨੇ ਆਪਣੇ ਅਮਰੀਕੀ ਦੌਰੇ ਦੌਰਾਨ ਡੋਨਾਲਡ ਟਰੰਪ ਦੇ ਨਾਲ ਹਿਊਸਟਨ ਵਿਚ ਇਕ ਸਭਾ ਨੂੰ ਸੰਬੋਧਨ ਕੀਤਾ ਸੀ ਉਦੋ ਮੋਦੀ ਨੇ ਪੰਜਾਬੀ ਵਿਚ ਕਿਹਾ ਸੀ ਕਿ ਭਾਰਤ ਵਿਚ ਸੱਭ ਚੰਗਾ ਸੀ। ਦੱਸ ਦਈਏ ਕਿ ਦੇਸ਼ ਵਿਚ ਆਈ ਮੰਦੀ ਕਰਕੇ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਰਹੀਆਂ ਹਨ ਅਤੇ ਧੰਦੇ ਬੰਦ ਹੋ ਰਹੇ ਹਨ। ਕਾਂਗਰਸ ਸਮੇਤ ਕਈਂ ਵਿਰੋਧੀ ਧਿਰਾਂ ਮੋਦੀ ਸਰਕਾਰ ਨੂੰ ਰੁਜ਼ਗਾਰ ਦੇ ਮੁੱਦੇ  ਉੱਤੇ ਘੇਰਨ ਦੀ ਤਿਆਰੀ ਵਿਚ ਹਨ ਅਤੇ ਦੇਸ਼  ਭਰ ਵਿਚ ਕਾਂਗਰਸ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕਰੇਗੀ।