ਪੀਐਮ ਮੋਦੀ ਨੂੰ ‘ਡਿਵਾਈਡਰ ਇਨ ਚੀਫ਼’ ਦੱਸਣ ਵਾਲੇ ਆਤਿਸ਼ ਅਲੀ ਦਾ OCI ਕਾਰਡ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨੀ ਮੂਲ ਦੇ ਹੋਣ ਦੀ ਜਾਣਕਾਰੀ ਛੁਪਾਉਣ ਦਾ ਹੈ ਅਰੋਪ

Writer Aatish Taseer stands to lose OCI card, to be banned from entering India

-ਪਾਕਿਸਤਾਨੀ ਮੂਲ ਦੇ ਹੋਣ ਦੀ ਜਾਣਕਾਰੀ ਛੁਪਾਉਣ ਦਾ ਹੈ ਅਰੋਪ
-ਭਾਰਤੀ ਪੱਤਰਕਾਰ ਤਵਲੀਨ ਸਿੰਘ ਦੇ ਲ਼ੜਕੇ ਹਨ ਆਤਿਸ਼ ਅਲੀ ਤਾਸੀਰ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਲੇਖਕ ਅਤੇ ਪੱਤਰਕਾਰ ਆਤਿਸ਼ ਅਲੀ ਤਾਸੀਰ ਦਾ ਓਸੀਆਈ (ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ) ਕਾਰਡ ਰੱਦ ਕਰ ਦਿੱਤਾ ਹੈ। ਬ੍ਰਿਟੇਨ ਵਿਚ ਜੰਮੇ ਲੇਖਕ ਆਤਿਸ਼ ਅਲੀ ਤਾਸੀਰ ‘ਤੇ ਪਿਤਾ ਦੇ ਪਾਕਿਸਤਾਨੀ ਮੂਲ ਦੇ ਹੋਣ ਦੀ ਜਾਣਕਾਰੀ ਛੁਪਾਉਣ ਦਾ ਅਰੋਪ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਤਾਸੀਰ ਨੇ ਟਾਈਮਜ਼ ਮੈਗਜ਼ੀਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਆਰਟੀਕਲ ਲਿਖਦੇ ਹੋਏ ਉਹਨਾਂ ਨੂੰ ‘ਡਿਵਾਈਡਰ ਇਨ ਚੀਫ਼’ ਕਿਹਾ ਸੀ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਅਨੁਸਾਰ, ਆਤਿਸ਼ ਅਲੀ ਤਾਸੀਰ ਨੂੰ ਓਸੀਆਈ ਕਾਰਡ ਲਈ ਅਯੋਗ ਕਰਾਰ ਦਿੱਤਾ ਗਿਆ ਹੈ ਕਿਉਂਕਿ ਓਸੀਆਈ ਕਾਰਡ ਕਿਸੇ ਅਜਿਹੇ ਵਿਅਕਤੀ ਨੂੰ ਜਾਰੀ ਨਹੀਂ ਕੀਤਾ ਜਾ ਸਕਦਾ, ਜਿਸ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਪਾਕਿਸਤਾਨੀ ਹੋਣ ਅਤੇ ਉਹਨਾਂ ਨੇ ਇਹ ਗੱਲ ਛੁਪਾ ਕੇ ਰੱਖੀ। ਤਾਸੀਰ ਨੇ ਸਪੱਸ਼ਟ ਰੂਪ ਨਾਲ ਮੁੱਢਲੀਆਂ ਲੋੜਾਂ ਨੂੰ ਪੂਰਾ ਨਹੀਂ ਕੀਤਾ। ਤਾਸੀਰ ਪਾਕਿਸਤਾਨ ਦੇ ਆਗੂ ਸਲਮਾਨ ਤਾਸੀਰ ਅਤੇ ਭਾਰਤੀ ਪੱਤਰਕਾਰ ਤਵਲੀਨ ਸਿੰਘ ਦੇ ਲੜਕੇ ਹਨ।

 


 

ਸਿਟੀਜ਼ਨਸ਼ਿਪ ਐਕਟ ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਨੇ ਧੋਖੇ ਨਾਲ ਜਾਂ ਤੱਥ ਛਿਪਾ ਕੇ ਓਸੀਆਈ ਕਾਰਡ ਹਾਸਲ ਕੀਤਾ ਹੈ ਤਾਂ ਓਸੀਈ ਕਾਰਡ ਧਾਰਕ ਦੇ ਰੂਪ ਵਿਚ ਉਸ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਕਾਲੀ ਸੂਚੀ ਵਿਚ ਸ਼ਾਮਲ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਸ ਦੇ ਭਾਰਤ ਵਿਚ ਦਾਖਲ ਹੋਣ ‘ਤੇ ਰੋਕ ਲੱਗ ਜਾਵੇਗੀ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਮੋਦੀ ਸਰਕਾਰ ਟਾਈਮਜ਼ ਪੱਤਰੀਕਾ ਵਿਚ ਆਰਟੀਕਲ ਲਿਖਣ ਤੋਂ ਬਾਅਦ ਤਾਸੀਰ ਦੇ ਓਸੀਆਈ ਕਾਰਡ ਨੂੰ ਰੱਦ ਕਰਨ ‘ਤੇ ਵਿਚਾਰ ਕਰ ਰਹੀ ਸੀ। ਗ੍ਰਹਿ ਮੰਤਰਾਲੇ ਦੇ ਬਿਆਨ ‘ਤੇ ਤਾਸੀਰ ਨੇ ਟਵਿਟਰ ‘ਤੇ ਕਿਹਾ ਕਿ ਉਹਨਾਂ ਨੂੰ ਜਵਾਬ ਦੇਣ ਲਈ 21 ਦਿਨ ਨਹੀਂ ਬਲਕਿ 24 ਘੰਟੇ ਦਿੱਤੇ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।