ਕਾਂਗਰਸ ਨੇਤਾ ਦੇ ਘਰ ਛਾਪੇਮਾਰੀ, ਪੁੱਛਗਿਛ ਲਈ ਲਿਜਾਇਆ ਗਿਆ ਈਡੀ ਦਫ਼ਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਕਾਂਗਰਸ ਨੇਤਾ ਜਗਦੀਸ਼ ਸ਼ਰਮਾ ਦੇ ਘਰ ਉਤੇ ਸ਼ਨਿਚਰਵਾਰ ਸਵੇਰੇ ਈਡੀ ਨੇ ਛਾਪਾ ਮਾਰਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁੱਛਗਿਛ ਲਈ ਇਨਫੋਰਸਮੈਂਟ ...

ED raids Congress worker house

ਨਵੀਂ ਦਿੱਲੀ : (ਪੀਟੀਆਈ) ਦਿੱਲੀ ਵਿਚ ਕਾਂਗਰਸ ਨੇਤਾ ਜਗਦੀਸ਼ ਸ਼ਰਮਾ ਦੇ ਘਰ ਉਤੇ ਸ਼ਨਿਚਰਵਾਰ ਸਵੇਰੇ ਈਡੀ ਨੇ ਛਾਪਾ ਮਾਰਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁੱਛਗਿਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਵੀ ਲਿਜਾਇਆ ਗਿਆ। ਕਾਂਗਰਸ ਨੇਤਾ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੈਨੂੰ ਉਨ੍ਹਾਂ ਦੇ ਦਫਤਰ ਲਿਜਾਇਆ ਜਾ ਰਿਹਾ ਹੈ। ਉਥੇ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਰੌਬਰਟ ਵਾਡਰਾ ਨਾਲ ਜੁਡ਼ੇ ਕਈ ਟਿਕਾਣਿਆਂ ਉਤੇ ਦਿਲੀ ਅਤੇ ਬੈਂਗਲੁਰੂ ਵਿਚ ਛਾਪੇਮਾਰੀ ਕੀਤੀ ਸੀ।

ਜਿਸ ਤੋਂ ਬਾਅਦ ਕਾਂਗਰਸ ਨੇ ਇਸ ਛਾਪੇਮਾਰੀ ਨੂੰ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਦੱਸਿਆ। ਖਬਰਾਂ ਦੇ ਮੁਤਾਬਕ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਰੱਖਿਆ ਸਪਲਾਈ ਕਰਨ ਵਾਲਿਆਂ ਵਲੋਂ ਰੁਪਏ ਜਮ੍ਹਾਂ ਹੋਏ ਹਨ। ਸੂਤਰਾਂ ਦੇ ਮੁਤਾਬਕ ਦਿੱਲੀ ਤੋਂ ਇਲਾਵਾ ਵਾਡਰਾ ਦੇ ਸਾਥੀਆਂ ਨਾਲ ਸਬੰਧਤ ਲੋਕਾਂ ਦੇ ਬੈਂਗਲੁਰੂ ਸਥਿਤ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਛਾਪੇ ਦੀ ਇਹ ਖਬਰ ਰਾਜਸਥਾਨ ਅਤੇ ਤੇਲੰਗਾਨਾ ਵਿਚ ਵੋਟਿੰਗ ਖਤਮ ਹੋਣ ਦੇ ਕੁੱਝ ਹੀ ਮਿੰਟ ਬਾਅਦ ਆਈ।

ਇਸ ਮਾਮਲੇ ਵਿਚ ਰੌਬਰਟ ਵਾਡਰਾ ਦੇ ਵਕੀਲ ਸੁਮਨ ਜੋਤੀ ਖੇਤਾਨ ਨੇ ਕਿਹਾ ਕਿ ਉਨ੍ਹਾਂ ਨੇ ਸਕਾਈਲਾਈਟ ਹੌਸਪਿਟੈਲਿਟੀ ਦੇ ਸਾਡੇ ਲੋਕਾਂ ਨੂੰ ਅੰਦਰ ਬੰਦ ਕਰ ਰੱਖਿਆ ਹੈ। ਉਹ ਕਿਸੇ ਨੂੰ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਦੇ ਰਹੇ ਹਨ। ਉਨ੍ਹਾਂ ਨੇ ਸਵਾਲ ਚੁੱਕਿਆ, ਕੀ ਇਹ ਨਾਜੀਵਾਦ ਹੈ ? ਕੀ ਇਹ ਇਕ ਜੇਲ੍ਹ ਹੈ ?