ਮਾਲਿਆ ਵਿਰੁਧ ਈਡੀ ਕਾਰਵਾਈ 'ਤੇ ਰੋਕ ਨਹੀਂ, ਸੁਪਰੀਮ ਕੋਰਟ ਵਲੋਂ ਪਟੀਸ਼ਨ ਖਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਸੁਪਰੀਮ ਕੋਰਟ ਵਲੋਂ ਤਗਡ਼ਾ ਝਟਕਾ ਲਗਿਆ ਹੈ। ਅਦਾਲਤ ਨੇ ਮਾਲਿਆਂ ਵਿਰੁਧ ਈਡੀ ਦੀ ਕਾਰਵਾਈ 'ਤੇ ਰੋਕ ਲਗਾਉਣ ...

Vijay Mallya

ਨਵੀਂ ਦਿੱਲੀ : (ਪੀਟੀਆਈ) ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਸੁਪਰੀਮ ਕੋਰਟ ਵਲੋਂ ਤਗਡ਼ਾ ਝਟਕਾ ਲਗਿਆ ਹੈ। ਅਦਾਲਤ ਨੇ ਮਾਲਿਆਂ ਵਿਰੁਧ ਈਡੀ ਦੀ ਕਾਰਵਾਈ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿਤਾ ਹੈ। ਦਰਅਸਲ, ਮਾਲਿਆ ਨੇ ਅਪਣੇ ਖਿਲਾਫ ਚੱਲ ਰਹੀ ਈਡੀ ਦੀ ਕਾਰਵਾਈ ਉਤੇ ਰੋਕ ਲਗਾਉਣ ਲਈ ਅਪਣੇ ਵਕੀਲ ਦੇ ਜ਼ਰੀਏ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿਤਾ। ਦੱਸ ਦਈਏ ਕਿ ਈਡੀ ਨੇ ਵਿਜੈ ਮਾਲਿਆ ਨੂੰ ਭਗੌੜਾ ਆਰਥਕ ਅਪਰਾਧੀ ਐਲਾਨ ਕਰ ਉਸ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ।

ਇਸ ਕਾਰਵਾਈ ਨੂੰ ਲੈ ਕੇ ਮਾਲਿਆ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਖਲ ਕੀਤੀ ਸੀ ਪਰ ਅਦਾਲਤ ਨੇ ਈਡੀ ਦੀ ਕਾਰਵਾਈ ਉਤੇ ਰੋਕ ਲਗਾਉਣ ਦੀ ਬਜਾਏ ਉਸ ਨੂੰ ਨੋਟਿਸ ਜਾਰੀ ਕਰ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਆਦੇਸ਼ ਦੇ ਦਿਤਾ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਮਾਲਿਆ ਨੇ ਟਵੀਟ ਕਰ ਕਿਹਾ ਸੀ ਕਿ ਉਨ੍ਹਾਂ ਦੀ ਸਪੁਰਦਗੀ ਦੇ ਫੈਸਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ, ਜੋ ਕਿ ਇਕ ਵੱਖਰਾ ਮਾਮਲਾ ਹੈ ਅਤੇ ਉਹ ਪੂਰਾ ਪੈਸਾ ਵਾਪਸ ਦੇਣ ਨੂੰ ਤਿਆਰ ਹੈ।

ਮਾਲਿਆ ਨੇ ਅੱਗੇ ਕਿਹਾ ਸੀ ਕਿ ਉਹ ਇਸ ਗੱਲ ਨੂੰ ਸਮਝ ਨਹੀਂ ਪਾ ਰਹੇ ਹਨ ਕਿ ਉਨ੍ਹਾਂ ਦੀ ਸਪੁਰਦਗੀ ਦਾ ਫ਼ੈਸਲਾ ਜਾਂ ਦੁਬਈ ਤੋਂ ਹਾਲ ਹੀ 'ਚ ਹੋਈ ਹਵਾਲਗੀ ਜਾਂ ਫਿਰ ਸਮਝੌਤਾ ਸੱਦਾ ਆਪਸ ਵਿਚ ਕਿਵੇਂ ਜੁਡ਼ੇ ਹਨ। ਮਾਲਿਆ ਨੇ ਟਵੀਟ ਕਰ ਕਿਹਾ ਸੀ ਕਿ ਜਿੱਥੇ ਵੀ ਮੈਂ ਸਰੀਰਕ ਤੌਰ ਤੇ ਮੌਜੂਦ ਹਾਂ, ਮੇਰੀ ਅਪੀਲ ਹੈ ਕ੍ਰਿਪਾ ਪੈਸੇ ਲੈ ਲਵੋ। ਮੈਂ ਇਸ ਗੱਲ ਨੂੰ ਖਤਮ ਕਰਨਾ ਚਾਹੁੰਦਾ ਹਾਂ ਕਿ ਮੈਂ ਪੈਸਾ ਚੁਰਾਇਆ ਹੈ। ਦੱਸ ਦਈਏ ਕਿ ਵਿਜੈ ਮਾਲਿਆ ਹੁਣੇ ਬਰਤਾਨੀਆ ਵਿਚ ਹੈ ਅਤੇ ਜ਼ਮਾਨਤ ਉਤੇ ਬਾਹਰ ਹੈ।

ਭਾਰਤ ਦਾ ਲਗਭੱਗ 9,000 ਕਰੋਡ਼ ਰੁਪਏ ਲੈ ਕੇ ਦੇਸ਼ ਤੋਂ ਭੱਜੇ 62 ਸਾਲ ਦੇ ਮਾਲਿਆ ਦੀ ਹਵਲਗੀ ਉਤੇ 10 ਦਸੰਬਰ ਨੂੰ ਬਰਤਾਨੀਆ ਕੋਰਟ ਵਲੋਂ ਫੈਸਲਾ ਸੁਣਾਇਆ ਜਾਣਾ ਹੈ। ਹਾਲਾਂਕਿ ਮਾਲਿਆ ਨੇ ਕਿਹਾ ਕਿ ਹਵਾਲਗੀ ਦੀ ਕਾਰਵਾਈ ਦਾ ਮਾਮਲਾ ਵੱਖਰਾ ਹੈ। ਮਾਲਿਆ ਹਵਾਲਗੀ ਨੂੰ ਲੈ ਕੇ ਬ੍ਰੀਟੇਨ ਵਿਚ ਕਾਨੂੰਨੀ ਲੜਾਈ ਲੜ ਰਿਹਾ ਹੈ। ਕਾਰੋਬਾਰੀ ਦਾ ਕਹਿਣਾ ਹੈ ਕਿ ਨੇਤਾਵਾਂ ਅਤੇ ਮੀਡੀਆ ਨੇ ਉਸ ਨੂੰ ਗਲਤ ਤਰੀਕੇ ਨਾਲ ‘ਡਿਫਾਲਟਰ’ ਦੇ ਤੌਰ 'ਤੇ ਪੇਸ਼ ਕੀਤਾ ਹੈ।