ਗਾਂ ਦੀਆਂ ਨਸਾਂ ਨੇ ਇਕ ਸਾਲ ਦੀ ਮਾਸੂਮ ਨੂੰ ਦਿੱਤੀ ਨਵੀਂ ਜਿੰਦਗੀ, ਜਾਣੋ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਊਦੀ ਅਰਬ ਵਿਚ ਬੱਚੀ ਦਾ ਇਲਾਜ ਸੰਭਵ ਨਹੀਂ ਸੀ

File Photo

ਨਵੀਂ ਦਿੱਲੀ : ਭਾਰਤ ਦੇ ਡਾਕਟਰਾਂ ਨੇ ਲਿਵਰ ਟਰਾਂਸਪਲਾਂਟ ਕਰਕੇ ਇਕ ਮਾਸੂਮ ਬੱਚੀ ਦੀ ਜਾਨ ਬਚਾਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲਿਵਰ ਟਰਾਂਸਪਲਾਂਟ ਕਰਨ ਵਿਚ ਡਾਕਟਰਾਂ ਨੇ ਗਾਂ ਦੀਆਂ ਨਸਾਂ ਦੀ ਮਦਦ ਲਈ ਹੈ।

ਗਾਵਾਂ ਨੂੰ ਲੈ ਕੇ ਭਾਰਤ ਵਿਚ ਅਕਸਰ ਹੀ ਵਿਵਾਦ ਹੁੰਦਾ ਰਹਿੰਦਾ ਹੈ। ਗਾਵਾਂ ਦੇ ਨਾਮ 'ਤੇ ਰਾਜਨੀਤੀ ਅਤੇ ਹਿੰਸਾ ਹੋਣਾ ਭਾਰਤੀ ਸਮਾਜ ਵਿਚ ਹੁਣ ਆਮ ਗੱਲ ਬਣਦੀ ਜਾ ਰਹੀ ਹੈ ਪਰ ਉੱਥੇ ਹੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਗਾਂ ਨੇ ਮਾਸੂਮ ਨੂੰ ਨਵੀਂ ਜਿੰਦਗੀ ਦਿੱਤੀ ਹੈ। ਦਰਅਸਲ ਸਾਊਦੀ ਅਰਬ ਦੀ ਰਹਿਣ ਵਾਲੀ ਇਕ ਸਾਲ ਦੀ ਹੂਰ ਨੂੰ ਜਨਮ ਤੋਂ ਹੀ ਲਿਵਰ ਦੀ ਬੀਮਾਰੀ ਸੀ। ਸਾਊਦੀ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਭਾਰਤ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਜਿਸ ਤੋਂ ਬਾਅਦ ਉਹ ਭਾਰਤ ਇਲਾਜ ਲਈ ਆ ਗਏ।  ਇਕ ਸਾਲ ਦੀ ਬੱਚੀ ਦਾ ਲਿਵਰ ਟਰਾਂਸਪਲਾਂਟ ਕਰਨਾ ਡਾਕਟਰਾ ਦੇ ਲਈ ਵੱਡੀ ਚੁਣੋਤੀ ਸੀ ਜਿਸ ਕਰਕੇ ਗੁਰੂਗ੍ਰਾਮ ਦੇ ਆਰਟਮਿਸ ਹਸਪਤਾਲ ਦੇ ਡਾਕਟਰਾਂ ਨੇ ਨਵਾਂ ਤਰੀਕਾ ਲੱਭਿਆ।

ਡਾਕਟਰਾਂ ਮੁਤਾਬਕ ਇਸ ਅਤਿ-ਮੁਸ਼ਕਿਲ ਆਪਰੇਸ਼ਨ ਵਿਚ 14 ਘੰਟਿਆਂ ਦਾ ਸਮਾਂ ਲੱਗਿਆ।ਵੱਡੀ ਗੱਲ ਇਹ ਹੈ ਕਿ ਦੁਨੀਆਂ ਦਾ ਇਹ ਅਜਿਹਾ ਲਿਵਰ ਟਰਾਂਸਪਲਾਂਟ ਹੈ ਜਿਸ ਵਿਚ ਗਾਂ ਦੀ ਨਸਾਂ ਦੀ ਵਰਤੋਂ ਕੀਤੀ ਗਈ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਗਾਂ ਦੀ ਨਸਾਂ ਦੀ ਮਦਦ ਨਾਲ ਲਿਵਰ ਟਰਾਂਸਪਲਾਂਟ ਤੋਂ ਬਾਅਦ ਹੁਣ ਹੂਰ ਪੂਰੀ ਤਰ੍ਹਾ ਸਿਹਤਮੰਦ ਹੈ। ਹੁਣ ਹੂਰ ਦੇ ਮਾਤਾ-ਪਿਤਾ ਆਪਣੀ ਬੱਚੀ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾਕਟਰਾਂ ਨੂੰ ਭਗਵਾਨ ਮੰਨ ਰਹੇ ਹਨ।

ਹੂਰ ਦੀ ਮਾਂ ਦਾ ਕਹਿਣਾ ਹੈ ਕਿ ਸਾਊਦੀ ਵਿਚ ਬੱਚੀ ਦਾ ਇਲਾਜ ਨਹੀਂ ਹੋ ਸਕਦਾ ਸੀ ਇਸ ਲਈ ਉਹ ਉੱਥੋ ਦੇ ਡਾਕਟਰਾਂ ਦੀ ਸਲਾਹ 'ਤੇ ਭਾਰਤ ਆ ਗਏ। ਹੂਰ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੱਚੀ ਨੂੰ ਲਿਵਰ ਦੀ ਗੰਭੀਰ ਸਮੱਸਿਆ ਸੀ ਜੋ ਕਿ ਡਾਕਟਰਾਂ ਨੇ ਹੁਣ ਦੂਰ ਕਰ ਦਿੱਤੀ ਹੈ। ਖੈਰ ਹੁਣ ਹੂਰ ਦੀ ਮਾਂ ਬਹੁਤ ਖੁਸ਼ ਹੈ।