ਗੋਦ ਲਈ ਧੀ ਨੇ ਚਾੜ੍ਹਿਆ ਚੰਨ, ਅਪਣੇ ਪ੍ਰੇਮੀ ਨਾਲ ਮਿਲ ਕੇ ਕਰ ਦਿੱਤਾ ਕਾਂਡ  

ਏਜੰਸੀ

ਖ਼ਬਰਾਂ, ਰਾਸ਼ਟਰੀ

ਰੋਮਨ ਸਾਮਰਾਜ ਦੁਆਰਾ ਬਣਾਏ ਗਏ ਕੋਲੋਸੀਅਮ ਦੇ ਦੁਆਲੇ ਹਮੇਸ਼ਾਂ ਸੈਲਾਨੀਆਂ ਦੀ ਭੀੜ ਰਹਿੰਦੀ ਹੈ

mahim i had the guts to kill 60 year old said musicians daughters boyfriend

ਨਵੀਂ ਦਿੱਲੀ: 59 ਸਾਲ ਦੇ ਰੇਬੇਲੋ ਦੀ 17 ਸਾਲ ਗੋਦ ਲਈ ਬੇਟੀ ਅਤੇ ਉਸ ਦੇ 16 ਸਾਲਾ ਪ੍ਰੇਮੀ ਨੇ ਉਹਨਾਂ ਦੇ ਵੇਦੋਲਾ ਸਥਿਤ ਘਰ ਵਿਚ ਹੱਤਿਆ ਕਰ ਦਿੱਤੀ ਸੀ। ਮੁੰਬਈ ਕ੍ਰਾਇਮ ਬ੍ਰਾਂਚ ਦੁਆਰਾ ਦਾਇਰ 1,300 ਪੰਨਿਆਂ ਤੋਂ ਵਧ ਦੀ ਚਾਰਜਸ਼ੀਟ ਵਿਚ ਪਤਾ  ਚੱਲਿਆ ਹੈ ਕਿ ਵੇਕੋਲਾ ਸੰਗੀਤਕਾਰ ਬੇਨੇਟ ਰੇਬੇਲੋ ਦੇ ਹਥਿਆਰੇ ਨੇ ਉਹਨਾਂ ਦੀ ਹੱਤਿਆ ਕਰਨ ਤੋਂ ਬਾਅਦ ਅਪਣੀ ਇਸ ਹਰਕਤ ਬਾਰੇ ਬਹੁਤ ਹੀ ਗਰਵ ਨਾਲ ਅਪਣੇ ਦੋਸਤਾਂ ਨੂੰ ਦਸਿਆ। 

ਇੰਨਾ ਹੀ ਨਹੀਂ ਉਸ ਨੇ ਦੋਸਤ ਨੂੰ ਹੱਤਿਆ ਦੌਰਾਨ ਉਸ ਦੀ ਅਤੇ ਰੇਬੇਲੋ ਦੀ ਗੋਦ ਲਈ ਬੇਟੀ ਦੇ ਹੱਥ ਤੇ ਲੱਗੀ ਸੱਟ ਦਾ ਨਿਸ਼ਾਨ ਵੀ ਦਿਖਾਇਆ। ਹੱਤਿਆ ਤੋਂ ਬਾਅਦ ਦੋਵਾਂ ਨੇ ਉਸ ਦੇ ਸ਼ਰੀਰ ਨੂੰ ਕਈ  ਹਿੱਸਿਆਂ ਵਿਚ ਕੱਟ ਕੇ ਉਸ ਨੂੰ ਸੂਟਕੇਸ ਵਿਚ ਰੱਖ ਕੇ ਟਿਕਾਣੇ ਲਗਾ ਦਿੱਤਾ। 2 ਦਸੰਬਰ ਨੂੰ ਰੇਬੇਲੋ ਦੀ ਅੱਧ ਕੱਟੀ ਲਾਸ਼ ਸੂਟਕੇਸ ਵਿਚ ਮਿਲੀ ਸੀ। ਕ੍ਰਾਇਮ ਬ੍ਰਾਂਚ ਦੀ ਚਾਰਜਸ਼ੀਟ ਮੁਤਾਬਕ 16 ਸਾਲ ਦੇ ਲੜਕੇ ਨੇ ਇਸ ਦੇ ਲਈ ਅਪਣੇ 10 ਦੋਸਤਾਂ ਦੀ ਮਦਦ ਮੰਗੀ ਸੀ ਪਰ ਸਾਰਿਆਂ ਨੇ ਇਸ ਘਟਨਾ ਵਿਚ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ। 

ਹੱਤਿਆ ਦੇ 24 ਘੰਟਿਆਂ ਬਾਅਦ ਲੜਕੇ ਨੇ ਉਹਨਾਂ ਨੂੰ ਇਸ ਬਾਰੇ ਦਸਿਆ ਅਤੇ ਅਪਣੀ ਹਿੰਮਤ ਦੀ ਤਾਰੀਫ ਕਰਨ ਲੱਗਿਆ। ਲੜਕੇ ਨੇ ਸ਼ਰੀਰ ਨੂੰ ਕੱਟਣ ਲਈ ਅਪਣੇ ਹੋਰਨਾਂ ਦੋਸਤਾਂ ਤੋਂ ਇਕ ਕੁਹਾੜੀ ਮੰਗਣ ਦੀ ਕੋਸ਼ਿਸ਼ ਵੀ ਕੀਤੀ ਪਰ ਅਜਿਹਾ ਨਾ ਹੋ ਸਕਿਆ ਅਤੇ ਲਾਸ਼ ਨੂੰ ਕੱਟਣ ਲਈ ਉਸ ਨੂੰ ਚਾਕੂ ਦਾ ਇਸਤੇਮਾਲ ਕਰਨਾ ਪਿਆ। ਸਾਰੇ 10 ਦੋਸਤਾਂ ਨੂੰ ਇਸ ਮਾਮਲੇ ਦਾ ਗਵਾਹ ਬਣਾਇਆ ਹੈ।

ਇਕ ਅਧਿਕਾਰੀ ਨੇ ਦਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਇਕ ਗੁਆਂਢੀ ਅਤੇ ਇਕ ਮਜ਼ਦੂਰ ਨੇ ਆਵਾਜ਼ ਸੁਣੀ, ਪਰ ਦੋਵਾਂ ਨੇ ਆਵਾਜ਼ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਗੁਆਂਢੀ ਨੇ ਦੇਰ ਰਾਤ ਦੋਵਾਂ ਨੂੰ ਸੂਟਕੇਸ ਕੱਢਦੇ ਹੋਏ ਵੀ ਦੇਖਿਆ। ਉਹਨਾਂ ਨੇ ਇਸ ਤੋਂ ਬਾਅਦ ਵੀ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਦਸ ਦੀਏ ਕਿ ਰੇਬੇਲੋ ਦੀ ਹੱਤਿਆ 26 ਨਵੰਬਰ ਨੂੰ ਹੋਈ ਸੀ। ਅਧਿਕਾਰੀ ਨੇ ਅੱਗੇ ਦਸਿਆ ਕਿ ਹੱਤਿਆ ਤੋਂ ਬਾਅਦ ਦੋਵੇਂ ਅਪਣੇ ਦੋਸਤਾਂ ਨੂੰ ਮਿਲਣ ਗਏ।

ਲੜਕੇ ਨੇ ਹੱਤਿਆ ਬਾਰੇ ਅਪਣੇ ਦੋਸਤਾਂ ਨੂੰ ਦਸਿਆ। ਇਕ ਅਧਿਕਾਰੀ ਨੇ ਦਸਿਆ ਕਿ ਉਹਨਾਂ ਨੇ ਅਪਣੇ ਖੂਨ ਨਾਲ ਲਿਬੜੇ ਕੱਪੜੇ ਅਤੇ ਹੱਥਾਂ ਤੇ ਸੱਟਾਂ ਦੇ ਨਿਸ਼ਾਨ ਵੀ ਦਿਖਾਏ ਜੋ ਕਿ ਰੇਬੇਲੋ ਨੂੰ ਮਾਰਦੇ ਸਮੇਂ ਲੱਗੇ ਸਨ। ਸ਼ਰੀਰ ਨੂੰ ਕੱਟਣ ਸਮੇਂ ਉਹਨਾਂ ਨੂੰ ਕੁਹਾੜੇ ਦੀ ਜ਼ਰੂਰਤ ਪਈ ਤਾਂ ਲੜਕੇ ਨੇ ਕੁਹਾੜੀ ਲਈ ਅਪਣੇ ਦੋ ਹੋਰ ਦੋਸਤਾਂ ਨਾਲ ਸੰਪਰਕ ਕੀਤਾ।

ਅਧਿਕਾਰੀ ਨੇ ਅੱਗੇ ਦਸਿਆ ਕਿ ਜਦੋਂ ਆਰੋਪੀ ਲੜਕੇ ਦੇ ਦੋਸਤਾਂ ਨੇ ਪੁਛਿਆ ਕਿ ਉਸ ਨੂੰ ਕੁਹਾੜੀ ਕਿਉਂ ਚਾਹੀਦੀ ਹੈ ਤਾਂ ਉਸ ਨੇ ਕਿਹਾ ਕਿ ਉਸ ਨੇ ਲੱਕੜਾਂ ਕੱਟਣੀਆਂ ਹਨ। ਪਰ ਦੋਸਤਾਂ ਨੇ ਦੂਜੇ ਲੋਕਾਂ ਤੋਂ ਪੁੱਛਗਿਛ ਕੀਤੀ ਅਤੇ ਕਿਹਾ ਕਿ ਉਸ ਨੇ ਕਿਸੇ ਦੀ ਹੱਤਿਆ ਕਰ ਦਿੱਤੀ ਹੈ। ਫਿਲਹਾਲ ਸਾਰਾ ਮਾਮਲਾ ਪੁਲਿਸ ਦੇ ਹੱਥ ਵਿਚ ਆ ਚੁੱਕਿਆ ਹੈ ਤੇ ਅੱਗੇ ਦੀ ਕਾਰਵਾਈ ਜਾਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।