66 ਸਾਬਕਾ ਅਧਿਕਾਰੀਆਂ ਦੀ ਰਾਸ਼ਟਰਪਤੀ ਨੂੰ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੀਬ 66 ਸਾਬਕਾਂ ਅਫਸਰਾਂ ਦੇ ਇਕ ਸਮੂਹ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਸਖ਼ਤ ਸ਼ਬਦਾਂ ਵਿਚ ਚਿੱਠੀ ਲਿਖੀ ਹੈ।

President, Ram Nath Kovind

ਨਵੀਂ ਦਿੱਲੀ: ਕਰੀਬ 66 ਸਾਬਕਾਂ ਅਫਸਰਾਂ ਦੇ ਇਕ ਸਮੂਹ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਸਖ਼ਤ ਸ਼ਬਦਾਂ ਵਿਚ ਚਿੱਠੀ ਲਿਖ ਕੇ ਕਿਹਾ ਹੈ ਕਿ ਭਾਰਤ ਦਾ ਚੋਣ ਕਮਿਸ਼ਨ ਇਸ ਸਮੇਂ ਭਰੋਸੇਯੋਗਤਾ ਦੇ ਸੰਕਟ ਤੋਂ ਪੀੜਤ ਹੈ ਅਤੇ ਇਸਦੀ ਵਜ੍ਹਾ ਨਾਲ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਖਤਰਾ ਹੈ। ਚਿੱਠੀ ਵਿਚ ਆਦਰਸ਼ ਚੋਣ ਜ਼ਾਬਤੇ ਦੇ ਉਲੰਘਣਾ ਵੱਲ ਇਸ਼ਾਰਾ ਕੀਤਾ ਗਿਆ ਹੈ ਅਤੇ ਇਹ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਵੱਲੋਂ ਦਰਜ ਜ਼ਿਆਦਾ ਸ਼ਿਕਾਇਤਾਂ ‘ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰਭਾਵੀ ਕਾਰਵਾਈ ਨਹੀਂ ਕੀਤੀ ਗਈ।

ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰਾਂ ਨੂੰ ਭੇਜੀ ਗਈ ਚਿੱਠੀ ਵਿਚ ਸਾਬਕਾ ਅਧਿਕਾਰੀਆਂ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਇਸ ਤਰ੍ਹਾਂ ਕੰਮ ਕਰਨ ਤਾਂ ਜੋ ਉਹਨਾਂ ਦੀ ਆਜ਼ਾਦੀ, ਨਿਰਪੱਖਤਾ ਅਤੇ ਕੁਸ਼ਲਤਾ ‘ਤੇ ਕੋਈ ਸਵਾਲ ਨਾ ਉੱਠੇ। 

ਉਹਨਾਂ ਇਹ ਵੀ ਕਿਹਾ ਕਿ ਕਮਿਸ਼ਨ ਨੂੰ ਭਾਰਤ ਦੇ ਸਵਿਧਾਨ ਦੇ ਅਨੁਛੇਦ 324 ਦੇ ਤਹਿਤ ਦਿੱਤੀ ਗਏ ਸ਼ਕਤੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਇਹ ਨਿਸ਼ਚਿਤ ਹੋ ਸਕੇ ਕਿ ਭਾਰਤੀ ਵੋਟਰ ਬਿਨਾਂ ਕਿਸੇ ਡਰ ਜਾਂ ਲਾਲਚ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਹੋਣ।

ਸਾਬਕਾ ਅਧਿਕਾਰੀਆਂ ਨੇ ਚਿੱਠੀ ਵਿਚ ਉਲੰਘਣ ਦੀਆਂ ਕਈ ਉਦਾਹਰਣਾ ਦਿੱਤਿਆਂ ਹਨ ਜਿੱਥੇ ਚੋਣ ਕਮਿਸ਼ਨ ਨੇ ਉਚਿਤ ਕਦਮ ਨਹੀਂ ਚੁੱਕੇ। ਉਹਨਾਂ ਨੇ ਕਿਹਾ ਕਿ ਕਮਿਸ਼ਨ ‘ਯੋਗੀ ਅਦਿਤਿਆਨਾਥ ਦੇ ਮੋਦੀ ਜੀ ਕੀ ਸੈਨਾ ਵਾਲੇ ਬਿਆਨ ’ਤੇ, ‘ਪ੍ਰਧਾਨ ਮੰਤਰੀ ਨੂੰ ਸਮਰਪਿਤ ਨਮੋ ਟੀਵੀ’, ‘ਨਰੇਂਦਰ ਮੋਦੀ ‘ਤੇ ਬਣੀ ਫਿਲਮ’ ਜਿਹੇ ਕਈ ਮਾਮਲਿਆਂ ‘ਚ ਕਦਮ ਉਠਾਉਣ ਵਿਚ ਅਸਮਰੱਥ ਰਿਹਾ।

ਉਹਨਾਂ ਇਹ ਵੀ ਪੁੱਛਿਆ ਕਿ ਚੋਣ ਕਮਿਸ਼ਨ ਨੇ ਹੁਣ ਤੱਕ ਕੇਵਲ ਵਰਧਾ ਵਿਚ ਪ੍ਰਧਾਨ ਮੰਤਰੀ ਦੇ ਭਾਸ਼ਣ ਬਾਰੇ ਰਿਪੋਰਟ ਹੀ ਕਿਓਂ ਮੰਗੀ ਹੈ, ਜਿੱਥੇ ਉਹਨਾਂ ਨੇ ਕਿਹਾ ਸੀ ਕਿ ਕਾਂਗਰਸ ਨੇ ਹਿੰਦੂਆਂ ਦੀ ਬੇਇੱਜ਼ਤੀ ਕੀਤਾ। ਲੋਕਾਂ ਨੇ ਇਹਨਾਂ ਨੂੰ ਚੋਣਾਂ ਵਿਚ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ। ਉਸ ਪਾਰਟੀ ਦੇ ਆਗੂ ਹੁਣ ਬਹੁ –ਗਿਣਤੀ ਅਬਾਦੀ ਦੇ ਪ੍ਰਭਾਵ ਵਾਲੇ ਚੋਣ ਖੇਤਰਾਂ ਤੋਂ ਚੋਣ ਲੜਨ ਤੋਂ ਡਰਦੇ ਹਨ, ਇਹੀ ਕਾਰਨ ਹੈ ਕਿ ਉਹ ਉਹਨਾਂ ਖੇਤਰਾਂ ਵਿਚ ਸ਼ਰਣ ਲੈਣ ਲਈ ਮਜਬੂਰ ਹਨ ਜਿੱਥੇ ਬਹੁ-ਗਿਣਤੀ ਘੱਟ ਸੰਖਿਆ ਵਿਚ ਹੈ।

ਸਾਬਕਾ ਅਧਿਕਾਰੀਆਂ ਨੇ ਆਪਣੀ ਚਿੱਠੀ ਵਿਚ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਹੈ ਕਿ ਆਖਿਰ ਕਿਉਂ ਚੋਣ ਕਮਿਸ਼ਨ ਈਵੀਐਮ ਅਤੇ ਵੀਵੀਪੈਟ ਦੇ ਮਿਲਾਣ ਨੂੰ ਲੈ ਕੇ ਇੱਛੁਕ ਨਹੀਂ ਦਿਖ ਰਿਹਾ।