ਰਾਫ਼ੇਲ ਅਤੇ ਨੋਟਬੰਦੀ ਦੇ ਮੁੱਦੇ 'ਤੇ ਮੇਰੇ ਨਾਲ ਬਹਿਸ ਕਰਨ ਮੋਦੀ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਨੇ ਮੋਦੀ ਨੂੰ ਸਵਾਲ ਕੀਤਾ - ਕੀ ਉਨ੍ਹਾਂ ਨੂੰ ਬਹਿਸ ਤੋਂ ਡਰ ਲਗਦਾ ਹੈ?

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਭ੍ਰਿਸ਼ਟਾਚਾਰ ਦੇ ਮਾਮਲੇ 'ਤੇ ਰਾਹੁਲ ਨੇ ਮੋਦੀ ਨੂੰ ਇਕ ਵਾਰ ਫਿਰ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਇੰਨਾ ਹੀ ਨਹੀਂ, ਰਾਹੁਲ ਨੇ ਮੋਦੀ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਬਹਿਸ ਤੋਂ ਡਰ ਲਗਦਾ ਹੈ? ਰਾਹੁਲ ਗਾਂਧੀ ਨੇ ਟਵੀਟ ਕਰ ਕੇ ਮੋਦੀ ਨੂੰ ਚੁਣੌਤੀ ਦਿੱਤੀ ਹੈ।

ਰਾਹੁਲ ਨੇ ਰਾਫ਼ੇਲ, ਨੋਟਬੰਦੀ ਅਤੇ ਨੀਰਵ ਮੋਦੀ ਦੇ ਮਾਮਲਿਆਂ 'ਤੇ ਸਿੱਧੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਟਵੀਟ ਕੀਤਾ ਕਿ ਉਹ ਇਨ੍ਹਾਂ ਵਿਸ਼ਿਆਂ 'ਤੇ ਪੂਰੀ ਤਿਆਰੀ ਕਰ ਕੇ ਮੇਰੇ ਨਾਲ ਬਹਿਸ ਕਰਨ ਆਉਣ। ਰਾਹੁਲ ਨੇ ਟਵੀਟ ਕਰ ਕੇ ਕਿਹਾ, "ਪਿਆਰੇ ਪ੍ਰਧਾਨ ਮੰਤਰੀ, ਕੀ ਤੁਸੀਂ ਭ੍ਰਿਸ਼ਟਾਚਾਰ 'ਤੇ ਮੇਰੇ ਨਾਲ ਬਹਿਸ ਕਰਨ ਤੋਂ ਡਰੇ ਹੋਏ ਹੋ? ਮੈਂ ਤੁਹਾਡੇ ਲਈ ਇਹ ਸੌਖਾ ਕਰ ਸਕਦਾ ਹਾਂ। ਚਲੋ ਕਿਤਾਬ ਖੋਲ੍ਹ ਕੇ ਤੁਸੀਂ ਇਨ੍ਹਾਂ ਵਿਸ਼ਿਆਂ 'ਤੇ ਤਿਆਰੀ ਕਰ ਸਕਦੇ ਹੋ :- 1- ਰਾਫੇਲ+ਅਨਿਲ ਅੰਬਾਨੀ, 2- ਨੀਰਵ ਮੋਦੀ, 3- ਅਮਿਤ ਸ਼ਾਹ+ਨੋਟਬੰਦੀ।"

ਦੱਸਣਯੋਗ ਹੈ ਕਿ ਰਾਹੁਲ ਵਲੋਂ ਪਹਿਲਾਂ ਦਿੱਤੀ ਗਈ ਚੁਣੌਤੀ 'ਤੇ ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਇਕ ਬੇਖਬਰ ਨੇਤਾ ਹਨ।