ਗਾਂ ਦਾ ਮਾਸ ਵੇਚਣ ਦੇ ਦੋਸ਼ ਵਿਚ ਮਾਬ ਲਿੰਚਿੰਗ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸਾਮ ਵਿਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤੋਂ ਠੀਕ ਪਹਿਲਾਂ ਗਾਂ ਦਾ ਮਾਸ ਵੇਚਣ ਦੇ ਦੋਸ਼ ਵਿਚ ਮਾਬ ਲਿੰਚਿੰਗ ਦੀ ਘਟਨਾ ਸਾਹਮਣੇ ਆਈ ਹੈ।

Man Attacked by Mob

ਅਸਾਮ: ਅਸਾਮ ਵਿਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤੋਂ ਠੀਕ ਪਹਿਲਾਂ ਗਾਂ ਦਾ ਮਾਸ ਵੇਚਣ ਦੇ ਦੋਸ਼ ਵਿਚ ਮਾਬ ਲਿੰਚਿੰਗ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਮੁਤਾਬਿਕ 7 ਅਪ੍ਰੈਲ ਦਿਨ ਐਤਵਾਰ ਨੂੰ ਭੀੜ ਨੇ ਸ਼ੌਕਤ ਅਲੀ ਨਾਂਅ ਦੇ ਵਿਅਕਤੀ ‘ਤੇ ਗਾਂ ਦਾ ਮਾਸ ਵੇਚਣ ਦਾ ਦੋਸ਼ ਲਗਾ ਕੇ ਹਮਲਾ ਕਰ ਦਿੱਤਾ। ਇਹ ਘਟਨਾ ਬਿਸ਼ਵਨਾਥ ਚਾਰੀਲੀ ਇਲਾਕੇ ਵਿਚ ਘਟੀ  ਹੈ।

ਫੇਸਬੁੱਕ ‘ਤੇ ਇਸ ਘਟਨਾ ਦਾ ਇਕ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਇਕ ਆਦਮੀ  ਨੂੰ ਬਾਜ਼ਾਰ ਦੇ ਇਕ ਹਿੱਸੇ ਵਿਚ ਲੋਕਾਂ ਦੀ ਭੀੜ ਮਾਰਦੇ ਹੋਏ ਦਿਸ ਰਹੀ ਹੈ। ਭੀੜ ਵਿਚ ਸ਼ਾਮਿਲ ਲੋਕ ਉਸਦੀ ਪਹਿਚਾਣ ਪੁੱਛ ਰਹੇ ਹਨ।

ਪੁਲਿਸ ਮੁਤਾਬਿਕ, ਸ਼ੌਕਤ ਅਲੀ ਇਸ ਇਲਾਕੇ ਵਿਚ ਪਿਛਲੇ 35 ਸਾਲਾਂ ਤੋਂ ਆਪਣਾ ਕਾਰੋਬਾਰ ਕਰ ਰਿਹਾ ਹੈ। ਬਜ਼ਾਰ ਵਿਚ ਲੱਗਣ ਵਾਲੀ ਹਫਤਾਵਾਰੀ ਮੰਡੀ ਵਿਚ ਉਸਦੀ ਮੀਟ ਦੀ ਦੁਕਾਨ ਹੈ, ਜਿੱਥੇ ਉਹ ਲੋਕਾਂ ਨੂੰ ਪੱਕਿਆ ਹੋਇਆ ਮਾਸ ਵੇਚਦਾ ਹੈ। ਭੀੜ ਨੇ ਗਾਂ ਦਾ ਮਾਸ ਵੇਚਣ ਦੇ ਕਥਿਤ ਦੋਸ਼ ਵਿਚ ਉਸ ‘ਤੇ ਹਮਲਾ ਕਰ ਦਿੱਤਾ।

ਸ਼ੇਅਰ ਕੀਤੇ ਗਏ ਵੀਡੀਓ ਵਿਚ ਸ਼ੌਕਤ ਅਲੀ ਤੋਂ ਪੁੱਛਿਆ ਜਾ ਰਿਹਾ ਹੈ ਕਿ ਕੀ ਉਹ ਬਾਂਗਲਾਦੇਸ਼ੀ ਹੈ? ਕੀ ਉਸ ਕੋਲ ਲਾਈਸੈਂਸ ਹੈ? ਅਤੇ ਕੁਝ ਲੋਕ ਉਸਦੇ NCR ਪ੍ਰਮਾਣ ਪੱਤਰ ਹੋਣ ਦਾ ਸਵਾਲ ਪੁੱਛ ਰਹੇ ਹਨ। ਇਸ ਦੂਜੇ ਵੀਡੀਓ ਵਿਚ ਭੀੜ ਸ਼ੌਕਤ ਨੂੰ ਇਕ ਪੈਕੇਟ ਤੋਂ ਖਾਣਾ ਖਾਣ ਲਈ ਮਜਬੂਰ ਕਰ ਰਹੀ ਹੈ, ਜਿਸ ਵਿਚ ਸੂਰ ਦਾ ਮਾਸ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਘਟਨਾ ਦੀ ਪੁਸ਼ਟੀ ਕਰ ਰਹੇ ਕੈਚਰ ਦੇ ਪੁਲਿਸ ਸੁਪਰਡੈਂਟ ਰਾਕੇਸ਼ ਰੋਸ਼ਨ ਨੇ ਦੱਸਿਆ ਕਿ ਸ਼ੌਕਤ ਦੇ ਰਿਸ਼ਤੇਦਾਰ ਨੇ ਐਫਆਈਆਰ ਦਰਜ  ਕੀਤੀ ਹੈ ਅਤੇ ਇਸ ਮਾਮਲੇ ਵਿਚ ਜਾਂਚ ਜਾਰੀ ਹੈ। ਰੋਸ਼ਨ ਨੇ ਇਹ ਵੀ ਕਿਹਾ ਕਿ ਇਸ ਘਟਨਾ ਵਿਚ ਇਕ ਹੋਰ ਵਿਅਕਤੀ  ਨਾਲ ਵੀ ਭੀੜ ਨੇ ਦੁਰਵਿਵਹਾਰ ਕੀਤਾ। ਇਸ ਹਫਤਾਵਾਰੀ ਮੰਡੀ ਦੇ ਮੈਨੇਜਰ ਕਰਨ ਥਾਪਾ ਨਾਲ ਵੀ ਭੀੜ ਨੇ ਦੁਰਵਿਵਹਾਰ ਕੀਤਾ ਸੀ। ਪੀੜਤ ਸ਼ੌਕਤ ਅਲੀ ਦਾ ਇਲਾਜ ਅਸਾਮ ਦੇ ਇਕ ਹਸਪਤਾਲ ਵਿਚ ਚਲ ਰਿਹਾ ਹੈ।

ਅਸਾਮ ਮਵੇਸ਼ੀ ਸੰਭਾਲ ਕਾਨੂੰਨ 1950 ਦੇ ਤਹਿਤ ਮਵੇਸ਼ੀਆਂ ਦੇ ਕਤਲ ਤੇ ਪਾਬੰਦੀ ਹੈ। ਇਸ ਕਾਨੂੰਨ ਤਹਿਤ 14 ਸਾਲ ਤੋਂ ਜ਼ਿਆਦਾ ਉਮਰ ਦੇ ਜਾਨਵਰਾਂ ਨੂੰ ਕੱਟਣ ਦੀ ਇਜਾਜ਼ਤ ਹੈ, ਪਰ ਇਸ ਤੋਂ ਪਹਿਲਾਂ ਪਸ਼ੂਆਂ ਦੇ ਡਾਕਟਰ, ਪਸ਼ੂ ਪਾਲਣ ਵਿਭਾਗ ਤੋਂ ਪ੍ਰਮਾਣ-ਪੱਤਰ ਲੈਣਾ ਹੁੰਦਾ ਹੈ ਕਿ ਕੱਟੇ ਜਾਣ ਵਾਲਾ ਜਾਨਵਰ ਹੁਣ ਕਿਸੇ ਕੰਮ ਦੇ ਲਾਇਕ ਨਹੀਂ ਹੈ। ਅਸਾਮ ਦਾ ਇਹ ਕਾਨੂੰਨ ਹੋਰ ਸੂਬਿਆਂ ਦੀ ਤਰ੍ਹਾਂ ਗਾਂ, ਬੈਲ, ਮੱਝ ਆਦਿ ਵਿਚ ਫਰਕ ਨਹੀਂ ਕਰਦਾ।