ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਵਿਚ ਗਠਜੋੜ ਦਾ ਗਣਿਤ ਮਜ਼ਬੂਤ?
14 ਵਿਚੋਂ 12 ਸੀਟਾਂ ’ਤੇ ਬੀਜੇਪੀ ਨੂੰ ਖ਼ਤਰਾ
ਉਤਰ ਪ੍ਰਦੇਸ਼ ਵਿਚ 12 ਮਈ ਨੂੰ ਹੋਣ ਵਾਲੀਆਂ ਅਗਲੇ ਪੜਾਅ ਦੀਆਂ ਵੋਟਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਹਾਂਗਠਜੋੜ ਦੀ ਸਭ ਤੋਂ ਕਠਿਨ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਚੋਣ ਮੈਦਾਨ ਦੀਆਂ ਸਾਰੀਆਂ 14 ਸੀਟਾਂ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਪੱਖ ਵਿਚ ਹੈ। ਭਾਜਪਾ ਨੇ 2014 ਵਿਚ ਇਹਨਾਂ ਸੀਟਾਂ ਵਿਚੋਂ ਆਜ਼ਮਗੜ੍ਹ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ’ਤੇ ਕਬਜ਼ਾ ਕੀਤਾ ਸੀ ਪਰ ਇਸ ਵਾਰ ਨਰਿੰਦਰ ਮੋਦੀ ਨੂੰ ਇੱਥੇ ਅਪਣਾ ਅਸਰ ਦਿਖਾਣਾ ਪਵੇਗਾ।
ਕਿਉਂਕਿ ਇੱਥੇ ਸੀਟਾਂ ’ਤੇ ਜਿੱਤ ਹਾਸਲ ਕਰਨ ਲਈ ਮਹਾਂਗਠਜੋੜ ਜ਼ਿਆਦਾ ਮਜ਼ਬੂਤ ਨਜ਼ਰ ਆ ਰਿਹਾ ਹੈ। ਫੂਲਪੁਰ ਵਿਚ ਇੱਥੋਂ ਗਠਜੋੜ ਨੇ ਅਪਣੇ ਪ੍ਰਯੋਗ ਦੀ ਸ਼ੁਰੂਆਤ ਕੀਤੀ ਸੀ। ਭਾਜਪਾ ਨੂੰ ਇੱਥੋਂ ਪਹਿਲਾਂ ਹੀ ਗਠਜੋੜ ਦੀ ਮਜ਼ਬੂਤੀ ਦਾ ਅਹਿਸਾਸ ਹੋ ਗਿਆ ਹੈ। 2018 ਉਪਚੋਣਾਂ ਵਿਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨ ਪਿਆ ਸੀ।
ਜੇਕਰ ਸਪਾ ਅਤੇ ਬਸਪਾ ਉਮੀਦਵਾਰਾਂ ਦੀਆਂ 2014 ਦੀਆਂ ਵੋਟਾਂ ਨੂੰ ਦੇਖਿਆ ਜਾਵੇ ਅਤੇ ਦੋਵਾਂ ਪਾਰਟੀਆਂ ਦੇ ਪ੍ਰੰਪਰਾਗਤ ਵੋਟਰਾਂ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ ਤਾਂ ਭਾਜਪਾ ਦੀ ਸੁਭਾਵਿਕ ਹੀ ਪ੍ਰਤਾਪਗੜ੍ਹ ਨੂੰ ਛੱਡ ਕੇ 14 ਸੀਟਾਂ ’ਤੇ ਹਾਰ ਦੀ ਸਥਿਤੀ ਬਣੀ ਹੋਈ ਹੈ। ਭਾਜਪਾ ਇਹਨਾਂ ਸੀਟਾਂ ’ਤੇ ਕਾਫੀ ਹੱਦ ਤਕ ਪ੍ਰਧਾਨ ਮੰਤਰੀ ਮੋਦੀ ਦੀਆਂ ਵੋਟਾਂ ਨੂੰ ਅਪਣੇ ਪੱਖ ਵਿਚ ਕਰਨ ਦੀ ਸ਼ਕਤੀ ’ਤੇ ਨਿਰਭਰ ਹੈ, ਕਿਉਂਕਿ ਉਹਨਾਂ ਦਾ ਚੋਣ ਪ੍ਰਚਾਰ ਪ੍ਰੰਪਰਾਗਤ ਵੋਟ ਬੈਂਕ ਦੀਆਂ ਸੀਮਾਵਾਂ ਨੂੰ ਤੋੜਨ ਵਾਲਾ ਸਾਬਤ ਹੋ ਸਕਦਾ ਹੈ।
ਪੰਜਵੇਂ ਪੜਾਅ ਦੀਆਂ ਚੋਣਾਂ ਤੋਂ ਬਾਅਦ ਉਤਰ ਪ੍ਰਦੇਸ਼ ਦੀਆਂ 80 ਵਿਚੋਂ 53 ਸੀਟਾਂ ’ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਵਿਚ ਕੈਦ ਹੋ ਚੁਕਿਆ ਹੈ। ਆਜ਼ਮਗੜ੍ਹ ਤੋਂ ਅਖਿਲੇਸ਼ ਯਾਦਵ ਦਾ ਸਾਹਮਣਾ ਪ੍ਰਸਿੱਧ ਭੋਜਪੁਰੀ ਕਲਾਕਾਰ ਦਿਨੇਸ਼ ਲਾਲ ਯਾਦਵ ਨਿਰਹੁਆ ਨਾਲ ਹੈ। ਇਸ ਸੀਟ ’ਤੇ 2014 ਵਿਚ ਮੁਲਾਇਮ ਸਿੰਘ ਯਾਦਵ ਨੇ ਜਿੱਤ ਦਰਜ ਕੀਤੀ ਸੀ। ਇਸ ਪੜਾਅ ਵਿਚ ਭਾਜਪਾ ਆਗੂ ਮੇਨਕਾ ਗਾਂਧੀ ਵੀ ਚੋਣ ਮੈਦਾਨ ਵਿਚ ਉਤਰੇ ਹਨ। ਉਹ ਇਸ ਵਾਰ ਸੁਲਤਾਨਪੁਰ ਤੋਂ ਚੋਣਾਂ ਲੜ ਰਹੀ ਹੈ।