ਕੱਪੜਿਆਂ ਦੇ ਗੋਦਾਮ ਵਿਚ ਲੱਗੀ ਭਿਆਨਕ ਅੱਗ, 5 ਮਜ਼ਦੂਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰਾ ਦੇ ਪੁਣੇ ਵਿਚ ਇਕ ਕੱਪੜੇ ਦੇ ਗੋਦਾਮ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।

Fire in Pune

ਪੁਣੇ: ਮਹਾਰਾਸ਼ਟਰਾ ਦੇ ਪੁਣੇ ਵਿਚ ਇਕ ਕੱਪੜੇ ਦੇ ਗੋਦਾਮ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਅੱਗ ਵਿਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਖਬਰ ਏਜੰਸੀ ਅਨੁਸਾਰ ਇਹ ਘਟਨਾ ਪੁਣੇ ਦੇ ਦੇਵਾਚੀ ਉਰੁਲੀ ਪਿੰਡ ਦੀ ਹੈ। ਇਹ ਘਟਨਾ ਵੀਰਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਦੁਕਾਨ ਦੇ ਕਰਮਚਾਰੀ ਦੁਕਾਨ ਦੇ ਉਪਰ ਵਾਲੇ ਕਮਰੇ ‘ਚ ਸੋ ਰਹੇ ਸੀ।

ਪੁਣੇ ਪੁਲਿਸ ਦੇ ਇਕ ਅਧਿਕਾਰੀ ਅਨੁਸਾਰ  ਸ਼ਹਿਰ ਦੇ ਬਾਹਰੀ ਖੇਤਰ ਵਿਚ ਸਥਿਤ ਦੇਵਾਚੀ ਉਰੁਲੀ ਵਿਚ ਸਥਿਤ ਦੁਕਾਨ ਵਿਚ ਅੱਗ ਦੀ ਖਬਰ ਸਵੇਰੇ ਪੰਜ ਵਜੇ ਮਿਲੀ ਜਦੋਂ ਦੁਕਾਨ ਦੇ ਕਰਮਚਾਰੀ ਦੁਕਾਨ ਦੇ ਉਪਰ ਵਾਲੇ ਕਮਰੇ ਵਿਚ ਸੋ ਰਹੇ ਸੀ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਦੁਕਾਨ ਵਿਚ ਕਿੰਨੇ ਕਰਮਚਾਰੀ ਸੋ ਰਹੇ ਸੀ ਇਸ ਬਾਰੇ ਹਾਲੇ ਕੁਝ ਨਹੀਂ ਪਤਾ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰੀਗੇਡ ਦੀਆਂ ਪੰਜ ਗੱਡੀਆਂ ਘਟਨਾ ਸਥਾਨ ‘ਤੇ ਆ ਗਈਆਂ ਹਨ। ਅੱਗ ਲੱਗਣ ਦੇ ਕਾਰਣ ਬਾਰੇ ਫਿਲਹਾਲ ਪਤਾ ਨਹੀਂ ਚਲ ਸਕਿਆ।