ਮੋਹਾਲੀ ਦੀ ਕੈਮੀਕਲ ਫੈਕਟਰੀ ’ਚ ਲੱਗੀ ਭਿਆਨਕ ਅੱਗ, ਸਥਿਤੀ ਬੇਕਾਬੂ
ਮੋਹਾਲੀ ਦੀ ਕੈਮੀਕਲ ਫੈਕਟਰੀ ਵਿਚ ਲੱਗੀ ਭਿਆਨਕ ਅੱਗ
Fire in Chemical Factory
ਮੋਹਾਲੀ : ਮੋਹਾਲੀ ਦੇ ਇੰਡਸਟ੍ਰੀਅਲ ਏਰੀਆ ਵਿਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ESI ਹਸਪਤਾਲ ਦੇ ਨਾਲ ਲੱਗਦੀ ਇਕ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਪੇਂਟ ਅਤੇ ਥਿਨਰ ਦੀ ਇਸ ਫੈਕਟਰੀ ਵਿਚ ਇੰਨੀ ਭਿਆਨਕ ਅੱਗ ਹੈ ਕਿ 4-5 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਕੋਲੋਂ ਵੀ ਅੱਗ ਉਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਵੇਲੇ ਅੱਗ ਬੇਕਾਬੂ ਸਥਿਤੀ ਵਿਚ ਹੈ ਅਤੇ ਚੰਡੀਗੜ੍ਹ ਤੋਂ ਵੀ ਮਦਦ ਮੰਗਵਾਉਣ ਦੀ ਗੱਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਲਗਭੱਗ 3 ਵਜੇ ਇਹ ਅੱਗ ਕੈਮੀਕਲ ਫੈਕਟਰੀ ਵਿਚ ਲੱਗੀ ਅਤੇ ਕੁਝ ਛੋਟੇ ਛੋਟੇ ਧਮਾਕੇ ਵੀ ਸੁਣੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।