Unlock: ਪਾਬੰਦੀਆਂ ਵਿਚ ਮਿਲ ਰਹੀ ਢਿੱਲ ਪਰ ਨਹੀਂ ਟਲਿਆ ਖ਼ਤਰਾ, ਇਹਨਾਂ ਗੱਲਾਂ ਦਾ ਰੱਖੋ ਖ਼ਿਆਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਦੀ ਖਤਰਨਾਕ ਦੂਜੀ ਲਹਿਰ ਮੱਠੀ ਪੈ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਨੇ ਲਾਕਡਾਊਨ ਵਿਚ ਪਾਬੰਦੀਆਂ ’ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।

Coronavirus unlock
  • ਮਾਸਕ, ਦਸਤਾਨੇ ਆਦਿ ਪਾਉਣਾ ਨਾ ਭੁੱਲੋ
  • ਪਾਣੀ ਦੀ ਬੋਤਲ, ਲੈਪਟਾਪ, ਚਾਰਜਰ ਆਦਿ ਸਮਾਨ ਨੂੰ ਦੂਜਿਆਂ ਨਾਲ ਸਾਂਝਾ ਨਾ ਕਰੋ
  • ਬਾਹਰ ਦਾ ਖਾਣਾ ਨਾ ਖਾਓ
  • ਅਪਣੇ ਕੋਲ ਹਮੇਸ਼ਾਂ ਸੈਨੀਟਾਈਜ਼ਰ ਦੀ ਬੋਤਲ ਜ਼ਰੂਰ ਰੱਖੋ
  • ਹੋ ਸਕੇ ਤਾਂ ਅਪਣੇ ਵਾਹਨਾਂ ਵਿਚ ਦੂਜਿਆਂ ਨੂੰ ਬਿਠਾਉਣ ਤੋਂ ਪਰਹੇਜ਼ ਕਰੋ
  • ਜਨਤਕ ਥਾਵਾਂ ’ਤੇ ਦੂਜਿਆਂ ਤੋਂ 6 ਫੁੱਟ ਦੀ ਦੂਰੀ ਬਣਾ ਰੇ ਰੱਖੋ
  • ਕੋਸ਼ਿਸ਼ ਕਰੋ ਕਿ ਜਨਤਕ ਆਵਾਜਾਈ ਤੋਂ ਬਚਿਆ ਜਾਵੇ
  • ਘਰ ਵਿਚ ਦਾਖਲ ਹੋਣ ਸਮੇਂ ਜੁੱਤੀਆਂ ਬਾਹਰ ਹੀ ਉਤਾਰੋ।
  • ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਹਾਓ ਅਤੇ ਕੱਪੜੇ ਬਦਲੋ।
  • ਬੁਖ਼ਾਰ ਹੋਣ ’ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।
  • ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ (Coronavirus( ਦੀ ਖਤਰਨਾਕ ਦੂਜੀ ਲਹਿਰ ਮੱਠੀ ਪੈ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਨੇ ਲਾਕਡਾਊਨ (Lockdown) ਵਿਚ ਪਾਬੰਦੀਆਂ ’ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦਿਆਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਮਾਲ ਅਤੇ ਬਾਜ਼ਾਰਾਂ ਨੂੰ ਆਡ-ਈਵਨ (Odd Even) ਦੇ ਅਧਾਰ ’ਤੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੁੰਬਈ ਵਿਚ ਜ਼ਰੂਰੀ ਸੇਵਾਵਾਂ ਲ਼ਈ ਲੋਕਲ ਟਰੇਨਾਂ ਵੀ ਚਲਾਈਆਂ ਜਾ ਰਹੀਆਂ ਹਨ।

    ਹੋਰ ਪੜ੍ਹੋ: ਸਰਕਾਰ ਖੇਤੀ ਬਿੱਲਾਂ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ - ਤੋਮਰ

    ਇਸੇ ਤਰ੍ਹਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਵੀ ਪਾਬੰਦੀਆਂ ਵਿਚ ਢਿੱਲ ਦਿੱਤੀ ਜਾ ਰਹੀ ਹੈ। ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਛੋਟ ਦੇ ਚਲਦਿਆਂ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਕੋਰੋਨਾ ਮਹਾਂਮਾਰੀ ਦੁਬਾਰਾ ਨਾ ਫੈਲੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਮਾਸਕ (Mask) ਪਾ ਕੇ ਰੱਖੀਏ, ਸਮਾਜਿਕ ਦੂਰੀ (Social distance) ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈਏ ਅਤੇ ਸਫਾਈ ਆਦਿ ਦਾ ਧਿਆਨ ਰੱਖੀਏ।

      ਇਹ ਵੀ ਪੜ੍ਹੋ: ਜੂਨ 1984 ਵਿਚ ਕੀ ਗਵਾਇਆ ਤੇ ਕੀ ਵਾਪਸ ਮਿਲਿਆ, ਕਿਸੇ ਨੂੰ ਕੁੱਝ ਪਤਾ ਨਹੀਂ?

    ਘਰੋਂ ਬਾਹਰ ਨਿਕਲਣ ਸਮੇਂ ਇਹਨਾਂ ਗੱਲਾਂ ਦਾ ਰੱਖੋ ਖਿਆਲ

    • ਮਾਸਕ, ਦਸਤਾਨੇ ਆਦਿ ਪਾਉਣਾ ਨਾ ਭੁੱਲੋ
    • ਪਾਣੀ ਦੀ ਬੋਤਲ, ਲੈਪਟਾਪ, ਚਾਰਜਰ ਆਦਿ ਸਮਾਨ ਨੂੰ ਦੂਜਿਆਂ ਨਾਲ ਸਾਂਝਾ ਨਾ ਕਰੋ
    • ਬਾਹਰ ਦਾ ਖਾਣਾ ਨਾ ਖਾਓ
    • ਅਪਣੇ ਕੋਲ ਹਮੇਸ਼ਾਂ ਸੈਨੀਟਾਈਜ਼ਰ ਦੀ ਬੋਤਲ ਜ਼ਰੂਰ ਰੱਖੋ
    • ਹੋ ਸਕੇ ਤਾਂ ਅਪਣੇ ਵਾਹਨਾਂ ਵਿਚ ਦੂਜਿਆਂ ਨੂੰ ਬਿਠਾਉਣ ਤੋਂ ਪਰਹੇਜ਼ ਕਰੋ
    • ਜਨਤਕ ਥਾਵਾਂ ’ਤੇ ਦੂਜਿਆਂ ਤੋਂ 6 ਫੁੱਟ ਦੀ ਦੂਰੀ ਬਣਾ ਰੇ ਰੱਖੋ
    • ਕੋਸ਼ਿਸ਼ ਕਰੋ ਕਿ ਜਨਤਕ ਆਵਾਜਾਈ ਤੋਂ ਬਚਿਆ ਜਾਵੇ
    • ਘਰ ਵਿਚ ਦਾਖਲ ਹੋਣ ਸਮੇਂ ਜੁੱਤੀਆਂ ਬਾਹਰ ਹੀ ਉਤਾਰੋ।
    • ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਹਾਓ ਅਤੇ ਕੱਪੜੇ ਬਦਲੋ।
    • ਬੁਖ਼ਾਰ ਹੋਣ ’ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।

    ਹੋਰ ਪੜ੍ਹੋ: ਪੰਜਾਬ ਦੇ ਹਰਵੀਰ ਸਿੰਘ ਨੇ ਅਮਰੀਕਾ ਵਿਚ ਗੱਡੇ ਝੰਡੇ, Hawaii ’ਚ ਜਿੱਤਿਆ ‘Iron Man’ ਦਾ ਖ਼ਿਤਾਬ

    ਦੱਸ ਦਈਏ ਕਿ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਮਿਲ ਰਹੀ ਛੋਟ ਵਿਚ ਲਾਪਰਵਾਹੀ ਵਰਤਣ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ।