ਮਣੀਪੁਰ ਹਿੰਸਾ: ਸੀਬੀਆਈ ਨੇ ਹਿੰਸਾ ਪਿੱਛੇ ਕਥਿਤ ਸਾਜ਼ਸ਼ ਦੀ ਜਾਂਚ ਲਈ ਦਰਜ ਕੀਤੀਆਂ 6 FIRs

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸ਼ੇਸ਼ ਜਾਂਚ ਟੀਮ ਦਾ ਗਠਨ

CBI registers 6 FIRs, forms SIT to probe Manipur violence

 

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਹਾਲ ਹੀ ਵਿਚ ਮਣੀਪੁਰ ਵਿਚ ਹੋਈ ਹਿੰਸਾ ਪਿੱਛੇ ਕਥਿਤ ਸਾਜ਼ਸ਼ ਦੀ ਜਾਂਚ ਲਈ 6 ਐਫ.ਆਈ.ਆਰਜ਼. ਦਰਜ ਕੀਤੀਆਂ ਹਨ ਅਤੇ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ। ਇਸ ਹਿੰਸਾ ਨੇ 80 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ 35,000 ਤੋਂ ਵੱਧ ਲੋਕ ਬੇਘਰ ਹੋਏ ਹਨ।

ਇਹ ਵੀ ਪੜ੍ਹੋ: ਮਾਨਸਾ ਦੇ 21 ਸਾਲਾ ਫੌਜੀ ਦੀ ਅਸਾਮ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ

ਮਣੀਪੁਰ ਸਰਕਾਰ ਦੁਆਰਾ ਸੀ.ਬੀ.ਆਈ. ਜਾਂਚ ਜ਼ਰੀਏ ਇਹ ਪਤਾ ਲਗਾਇਆ ਜਾਵੇਗਾ ਕਿ ਕੀ ਇਹ ਜਾਤੀ ਹਿੰਸਾ ਪਹਿਲਾਂ ਤੋਂ ਯੋਜਨਾਬੱਧ ਸੀ? ਹਿੰਸਾ ਸ਼ੁਰੂ ਹੋਣ ਤੋਂ ਬਾਅਦ ਸੂਬੇ ਵਿਚ 3,700 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਇੰਫਾਲ ਪਛਮੀ ਜ਼ਿਲੇ ਵਿਚ ਸੱਭ ਤੋਂ ਵੱਧ ਕੇਸ ਦਰਜ ਕੀਤੇ ਗਏ, ਉਸ ਤੋਂ ਬਾਅਦ ਕਾਂਗਪੋਕਪੀ ਅਤੇ ਬਿਸ਼ਨੂਪੁਰ ਹਨ।

ਇਹ ਵੀ ਪੜ੍ਹੋ: ਸਿਹਤ ਵਿਭਾਗ ਵੱਲੋਂ ਹਾਈਪਰਟੈਨਸ਼ਨ ਅਤੇ ਸ਼ੂਗਰ ਪ੍ਰਬੰਧਨ ਪ੍ਰੋਟੋਕੋਲ ਜਾਰੀ  

ਮਣੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਸੰਕੇਤ ਦਿਤਾ ਕਿ ਮਣੀਪੁਰ ਵਿਚ ਸਥਿਤੀ ਸ਼ਾਂਤੀਪੂਰਨ ਅਤੇ ਕੰਟਰੋਲ ਵਿਚ ਹੈ। ਪਿਛਲੇ 48 ਘੰਟਿਆਂ ਵਿਚ ਹਿੰਸਾ ਦੀ ਕੋਈ ਘਟਨਾ ਨਹੀਂ ਹੋਈ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਗ੍ਰਹਿ ਮੰਤਰਾਲੇ ਨੇ ਮਣੀਪੁਰ ਵਿਚ ਬੇਘਰ ਹੋਏ  ਲੋਕਾਂ ਦੀ ਸਹਾਇਤਾ ਲਈ 101.75 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦਿਤੀ ਹੈ।

ਇਹ ਵੀ ਪੜ੍ਹੋ: ਠਾਣੇ ਲਿਵਇਨ ਪਾਰਟਨਰ ਦੇ ‘ਕਤਲ’ ਮਾਮਲੇ ’ਚ ਨਵਾਂ ਮੋੜ  

ਦੱਸ ਦੇਈਏ ਕਿ ਮਣੀਪੁਰ ਵਿਚ 3 ਮਈ ਤੋਂ ਹਿੰਸਾ ਜਾਰੀ ਹੈ। ਰਾਜਧਾਨੀ ਇੰਫਾਲ ਦੇ ਨਾਲ ਲੱਗਦੇ ਸੇਰਾਊ ਅਤੇ ਸੁਗਨੂ ਇਲਾਕਿਆਂ 'ਚ ਐਤਵਾਰ ਨੂੰ ਹਿੰਸਕ ਝੜਪਾਂ ਹੋਈਆਂ। ਇਸ 'ਚ ਇਕ ਪੁਲਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਜ਼ਖਮੀ ਹੋ ਗਏ। ਸੂਬੇ 'ਚ ਹਿੰਸਾ ਕਾਰਨ ਹੁਣ ਤਕ ਕਰੀਬ 80 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਣੀਪੁਰ ਵਿਚ ਹਾਲ ਹੀ ਵਿਚ ਹੋਈ ਹਿੰਸਾ ਦਾ ਕਾਰਨ ਮੈਤੇਈ ਰਾਖ਼ਵਾਂਕਰਨ ਮੰਨਿਆ ਜਾ ਸਕਦਾ ਹੈ।