ਮੁੰਬਈ ਵਿਚ ਭਾਰੀ ਮੀਂਹ ਕਾਰਨ ਸਕੂਲ ਕਾਲਜਾਂ 'ਚ ਐਲਾਨੀ ਛੁੱਟੀ, ਰੇਲ ਗੱਡੀਆਂ ਦੀ ਘਟੀ ਰਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ

Mumbai rains

ਮੁੰਬਈ, ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਲਗਾਤਾਰ ਪੈ ਰਹੇ ਮੀਂਹ ਤੋਂ ਪੂਰਾ ਸ਼ਹਿਰ ਇੱਕ ਵਾਰ ਫਿਰ ਪਾਣੀ ਦੇ ਡਰ ਵਿਚ ਆ ਗਿਆ ਹੈ। ਦੱਸ ਦੀਏ ਕੇ ਸੜਕਾਂ, ਬ੍ਰਿਜ ਤੋਂ ਲੈ ਕੇ ਕੰਪਲੈਕਸ ਵਿਚ ਪਾਣੀ ਭਰ ਗਿਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਵੀ ਮੀਂਹ ਇਸੇ ਤਰ੍ਹਾਂ ਜਾਰੀ ਰਹਿ ਸਕਦਾ ਹੈ। ਭਾਰੀ ਮੀਂਹ ਦੇ ਕਾਰਨ ਟ੍ਰੇਨਾਂ ਅਤੇ ਆਵਾਜਾਈ ਉੱਤੇ ਵੀ ਅਸਰ ਪਿਆ ਹੈ। ਸਿੱਖਿਆ ਮੰਤਰੀ ਨੇ ਸੋਮਵਾਰ ਨੂੰ ਸਕੂਲ - ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਇਹ ਇਸ ਸੀਜ਼ਨ ਦਾ ਸਭ ਤੋਂ ਭਾਰੀ ਮੀਂਹ ਹੈ।