ਜਾਪਾਨ : ਮੀਂਹ ਤੇ ਹੜ੍ਹ ਕਾਰਨ 38 ਮੌਤਾਂ, 50 ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੱਖਣ-ਪੱਛਮ ਜਾਪਾਨ 'ਚ ਹੜ੍ਹ ਅਤੇ ਮੋਹਲੇਧਾਰ ਮੀਂਹ ਕਾਰਨ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ...........

Rescue Workers Save People Trapped in Flood

ਟੋਕਿਉ : ਦੱਖਣ-ਪੱਛਮ ਜਾਪਾਨ 'ਚ ਹੜ੍ਹ ਅਤੇ ਮੋਹਲੇਧਾਰ ਮੀਂਹ ਕਾਰਨ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਲਾਪਤਾ ਹਨ। ਇਸ ਹਫ਼ਤੇ ਦੀ ਸ਼ੁਰੂਆਤ ਤੋਂ ਪੈ ਰਹੇ ਮੀਂਹ ਕਾਰਨ ਜਿਥੇ ਮ੍ਰਿਤਕਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ, ਉਥੇ ਓਕਾਯਾ ਸੂਬੇ 'ਚ ਜ਼ਮੀਨ ਖਿਸਕਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਨਿਊਜ਼ ਏਜੰਸੀ 'ਕਿਉਡੋ' ਦੀ ਖ਼ਬਰ ਮੁਤਾਬਕ ਹੀਰੋਸ਼ਿਮਾ 'ਚ ਜ਼ਮੀਨ ਖਿਸਕਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਹੜ੍ਹ ਪ੍ਰਭਾਵਤ ਇਲਾਕੇ ਤੋਂ ਇਕ ਬੱਚੇ ਦੀ ਲਾਸ਼ ਮਿਲੀ ਹੈ। ਲਾਪਤਾ ਲੋਕਾਂ 'ਚੋਂ ਪੰਜ ਹੀਰੋਸ਼ਿਮਾ ਸੂਬੇ ਵਿਚ ਇਕ ਘਰ ਦੇ ਢਹਿਣ ਕਾਰਨ ਮਲਬੇ 'ਚ ਦਬ ਗਏ।

'ਕਿਉਡੋ' ਮੁਤਾਬਕ ਏਹਿਮ ਸੂਬੇ 'ਚ ਜ਼ਮੀਨ ਖਿਸਕਣ ਕਾਰਨ ਪ੍ਰਭਾਵਤ ਇਕ ਘਰ ਦੀ ਦੂਜੀ ਮੰਜ਼ਲ 'ਤੇ ਇਕ ਔਰਤ ਦੀ ਲਾਸ਼ ਮਿਲੀ ਹੈ। ਕਿਉਟੋ ਸੂਬੇ 'ਚ ਵੱਖ-ਵੱਖ ਡੈਮਾਂ 'ਚ ਹੜ੍ਹ 'ਤੇ ਕਾਬੂ ਪਾਉਣ ਲਈ ਕਾਰਜ ਜਾਰੀ ਹਨ। 250 ਲੋਕਾਂ ਨੂੰ ਅਪਣੇ ਘਰ ਛੱਡਣੇ ਪਏ ਹਨ। ਉਥੇ ਹੀ 52 ਸਾਲਾ ਇਕ ਔਰਤ ਦੀ ਮੌਤ ਹੋ ਗਈ। ਕਈ ਇਲਾਕਿਆਂ 'ਚ ਸੜਕੀ ਰਸਤੇ ਬੰਦ ਹਨ, ਜਿਥੇ ਜ਼ਮੀਨ ਖਿਸਕਣ ਦੀ ਚਿਤਾਵਨੀ ਜਾਰੀ ਕਰ ਦਿਤੀ ਗਈ ਹੈ।

ਓਕਾਮਾ ਸੂਬੇ ਨੇ ਕਿਹਾ ਕਿ ਫ਼ੌਜ ਦੇ ਪਾਣੀ ਦੇ ਟੈਂਕਰ ਤੋਂ ਉਨ੍ਹਾਂ ਇਲਾਕਿਆਂ 'ਚ ਪਾਣੀ ਪਹੁੰਚਾਇਆ ਜਾ ਰਿਹਾ ਹੈ, ਜਿਥੇ ਪਾਣੀ ਸਪਲਾਈ ਪ੍ਰਬੰਧ ਬੰਦ ਪਏ ਹਨ। ਹਾਲਾਂਕਿ ਜਾਪਾਨ ਏਸ਼ੀਆ ਦਾ ਸੱਭ ਤੋਂ ਆਧੁਨਿਕ ਦੇਸ਼ ਹੈ, ਪਰ ਪੇਂਡੂ ਇਲਾਕੇ ਹਰ ਸਾਲ ਭਾਰੀ ਮੀਂਹ ਕਾਰਨ ਪ੍ਰਭਾਵਤ ਹੁੰਦੇ ਹਨ। (ਪੀਟੀਆਈ)