ਵਿਆਹ ਨੂੰ ਲੈ ਕੇ ਦਲਿਤ ਨੌਜਵਾਨ ਦੀ ਹੱਤਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਤੀ ਤੋਂ ਬਾਹਰ ਵਿਆਹ ਕਰਾਉਣ ਦੀ ਮਿਲੀ ਦਰਦਨਾਕ ਸਜ਼ਾ

Dalit youth killed state women helpline team attacked in gujarat

ਗੁਜਰਾਤ: ਗੁਜਰਾਤ ਦੇ ਅਹਿਮਦਾਬਾਦ ਵਿਚ ਦੂਜੀ ਜਾਤੀ ਦੀ ਲੜਕੀ ਨਾਲ ਵਿਆਹ ਕਰਾਉਣ 'ਤੇ ਦਲਿਤ ਲੜਕੇ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਸੋਮਵਾਰ ਦੀ ਰਾਤ ਦਲਿਤ ਨੌਜਵਾਨ ਗੁਜਰਾਤ ਸਰਕਾਰ ਦੀ Woman Helpline 'Abhayam' ਦੇ ਮੈਂਬਰਾਂ ਨੂੰ ਲੈ ਕੇ ਅਪਣੀ ਪਤਨੀ ਨੂੰ ਲੈ ਕੇ ਉਸ ਦੇ ਮਾਤਾ ਪਿਤਾ ਦੇ ਘਰ ਗਿਆ ਸੀ। ਇਸ ਦੌਰਾਨ ਲੜਕੀ ਦੇ ਪਰਵਾਰ ਨੇ ਦਲਿਤ ਲੜਕੇ ਅਤੇ Woman Helpline 'Abhayam' ਦੇ ਮੈਂਬਰਾਂ 'ਤੇ ਹਮਲਾ ਬੋਲ ਦਿੱਤਾ।

ਅਹਿਮਾਦਬਾਦ ਗ੍ਰਾਮੀਣ ਪੁਲਿਸ ਨੇ ਅਤਿਆਚਾਰ ਅਭਿਆਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਹੱਤਿਆ ਦੀ ਐਫਆਈਆਰ ਦਰਜ ਕੀਤੀ। ਇਸ ਮਾਮਲੇ ਵਿਚ ਪੁਲਿਸ ਨੇ ਹੁਣ ਤਕ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਸੱਤ ਹੋਰ ਫਰਾਰ ਹਨ। ਪੁਲਿਸ ਨੇ ਕਿਹਾ ਕਿ ਹੋਰ ਲੋਕਾਂ ਦੀ ਭਾਲ ਜਾਰੀ ਹੈ ਜੋ ਕਿ ਪਿੰਡ ਦੇ ਹੀ ਹਨ। ਇਸ ਮਾਮਲੇ ਵਿਚ ਅਭਿਆਨ ਹੈਲਪਲਾਈਨ ਦੀ ਕਾਉਂਸਲਰ ਬਾਵਿਕਾ ਭਗੋਰਾ ਨੇ ਐਫਆਈਆਰ ਦਰਜ ਕਰਾਈ ਹੈ।

ਹਮਲਾਵਰਾਂ ਨੇ ਹਥਿਆਰਾਂ ਨਾਲ ਹਰੇਸ਼ ਸੋਲੰਕੀ ਦਾ ਕਤਲ ਕਰ ਦਿੱਤਾ ਅਤੇ ਗੁਜਰਾਤ ਸਰਕਾਰ ਦੀ ਅਭਿਆਨ ਹੈਲਪਲਾਈਨ ਦੀ ਐਸਯੂਵੀ ਨੂੰ ਤੋੜ ਦਿੱਤਾ। ਇਸ ਦੌਰਾਨ ਇਹਨਾਂ ਮੈਂਬਰਾਂ ਨੂੰ ਵੀ ਸੱਟਾਂ ਲੱਗੀਆਂ ਹਨ। ਹਰੇਸ਼ ਸੋਲੰਕੀ ਕਛ ਜ਼ਿਲ੍ਹੇ ਦੇ ਗਾਂਧੀਧਾਮ ਦਾ ਰਹਿਣ ਵਾਲਾ ਸੀ ਜਦਕਿ ਉਸ ਦੀ ਪਤਨੀ ਉਰਮਿਲਾ ਅਹਿਮਾਦਾਬਾਦ ਵਿਚ ਵਰਮੋਰ ਦੀ ਰਹਿਣ ਵਾਲੀ ਸੀ।

ਜਦੋਂ ਲੜਕੀ ਦੇ ਪਰਵਾਰ ਨੇ ਉਸ ਨੂੰ ਹਰੇਸ਼ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ ਤਾਂ ਹਰੇਸ਼ ਨੇ 181 ਤੇ ਕਾਲ ਕਰ ਕੇ Woman Helpline 'Abhayam' ਤੋਂ ਮਦਦ ਮੰਗੀ। ਰਾਠੋੜ ਨੇ ਦਸਿਆ ਉਹਨਾਂ ਨੇ ਲੜਕੀ ਦੇ ਪਰਵਾਰ ਦੀ ਕਾਉਂਸਲਿੰਗ ਕਰਨ ਅਤੇ ਉਸ ਨੂੰ ਸੋਲੰਕੀ ਨਾਲ ਭੇਜਣ ਦਾ ਫ਼ੈਸਲਾ ਕੀਤਾ।