ਸ਼ਾਹੀਨ ਬਾਗ: ਮਾਸੂਮ ਬੱਚੇ ਦੀ ਮੌਤ 'ਤੇ SC ਨੇ ਕੀਤੀ ਤਿੱਖੀ ਟਿੱਪਣੀ, ਕੇਦਰ ਸਰਕਾਰ ਨੂੰ ਨੋਟਿਸ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਾਹੀਨ ਬਾਗ ਵਿਚ ਸੀਏਏ ਅਤੇ ਐਨਆਰਸੀ ਵਿਰੁੱਧ ਲਗਾਤਾਰ ਜਾਰੀ ਹੈ ਵਿਰੋਧ ਪ੍ਰਦਰਸ਼ਨ

File Photo

ਨਵੀਂ ਦਿੱਲੀ : ਸ਼ਾਹੀਨ ਬਾਗ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੌਰਾਨ ਚਾਰ ਮਹੀਨੇ ਦੇ ਮਾਸੂਮ ਬੱਚੇ ਦੀ ਮੌਤ ਉੱਤੇ ਸੁਪਰੀਮ ਕੋਰਟ ਨੇ ਸਖ਼ਤ ਨੋਟਿਸ ਲੈਂਦਿਆ ਅੱਜ ਸੋਮਵਾਰ ਨੂੰ ਸੁਣਵਾਈ ਕੀਤੀ ਹੈ। ਕੋਰਟ ਨੇ ਪਟੀਸ਼ਨਰ ਦੇ ਵਕੀਲ ਨੂੰ ਤਿੱਖੀ ਟਿੱਪਣੀ ਕਰਦਿਆਂ ਪੁੱਛਿਆ ਹੈ ਕਿ ਬੱਚੇ ਦੀ ਮੌਤ ਦੇ ਲਈ ਸਰਕਾਰ ਜਿੰਮੇਵਾਰ ਕਿਵੇਂ ਹੈ।

ਦਰਅਸਲ ਬੱਚੇ ਦੀ ਹੋਈ ਮੌਤ ਤੋਂ ਬਾਅਦ ਮੁੰਬਈ ਦੀ ਵੀਰਤਾ ਪੁਰਸਕਾਰ ਜੇਤੂ ਬੱਚੀ ਦੁਆਰਾ ਲਿਖੇ ਗਏ ਪੱਤਰ ਦੇ ਅਧਾਰ 'ਤੇ ਸੁਪਰੀਮ ਅਦਾਲਤ ਨੇ ਇਸ ਘਟਨਾ ਉੱਤੇ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਸੀ। ਚੀਫ਼ ਜਸਟਿਸ ਐਸਏ ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਪ੍ਰਦਰਸ਼ਨਾਂ ਵਿਚ ਬੱਚਿਆਂ ਅਤੇ ਮਾਸੂਮ ਬੱਚਿਆਂ ਦੀ ਸ਼ਮੂਲੀਅਤ ਨੂੰ ਦੇ ਮਾਮਲੇ ਉੱਤੇ ਸੁਣਵਾਈ ਕਰਦੇ ਹੋਏ ਵਕੀਲ ਨੂੰ ਫਟਕਾਰ ਲਗਾਉਂਦਿਆ ਕਿਹਾ ਹੈ ਕਿ ਕੀ ਚਾਰ ਮਹੀਨੇ ਦਾ ਬੱਚਾ ਖੁਦ ਪ੍ਰਦਰਸ਼ਨ ਕਰਨ ਗਿਆ ਸੀ। ਇਸ ਮਾਮਲੇ ਵਿਚ ਉਸ ਦੀ ਮਾਂ ਦੀ ਲਾਪਰਵਾਹੀ ਕਿਉਂ ਨਹੀਂ ਹੈ ਜੋ ਅਸੰਵੇਦਨਸ਼ੀਲਤਾਂ ਨਾਲ ਉਸ ਮਾਸੂਮ ਬੱਚੇ ਨੂੰ ਪ੍ਰਦਰਸ਼ਨ ਵਿਚ ਲੈ ਕੇ ਪਹੁੰਚੀ।