ਬਜ਼ੁਰਗ ਮਹਿਲਾ ਦੀ ਮੌਤ ਤੋਂ ਬਾਅਦ ਵਸੀਅਤ ’ਤੇ ਲਗਵਾਇਆ ਅੰਗੂਠਾ, ਦੋਹਤੇ ਨੇ ਦਰਜ ਕਰਵਾਈ ਸ਼ਿਕਾਇਤ
ਥਾਣਾ ਸਦਰ ਬਾਜ਼ਾਰ ਦੇ ਸੇਵਲਾ ਜਾਟ ਵਾਸੀ ਜਤਿੰਦਰ ਸ਼ਰਮਾ ਨੇ ਬਜ਼ੁਰਗ ਔਰਤ ਨੂੰ ਆਪਣੀ ਨਾਨੀ ਦੱਸਿਆ ਹੈ।
ਆਗਰਾ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇਕ ਕਾਗਜ਼ ਉੱਤੇ ਮ੍ਰਿਤਕ ਬਜ਼ੁਰਗ ਔਰਤ ਦਾ ਅੰਗੂਠਾ ਲਗਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਸੀਅਤ ਦੇ ਕਾਗਜ਼ ਹਨ। ਥਾਣਾ ਸਦਰ ਬਾਜ਼ਾਰ ਦੇ ਸੇਵਲਾ ਜਾਟ ਵਾਸੀ ਜਤਿੰਦਰ ਸ਼ਰਮਾ ਨੇ ਬਜ਼ੁਰਗ ਔਰਤ ਨੂੰ ਆਪਣੀ ਨਾਨੀ ਦੱਸਿਆ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਵੀ ਹੋ ਗਏ ਰਿੰਕੂ ਸਿੰਘ ਦੇ ਦੀਵਾਨੇ, ਦੇਖੋ ਕਿਵੇਂ ਮੈਚ ਜਿੱਤਣ ਤੋਂ ਬਾਅਦ 'ਕਿੰਗ ਖਾਨ' ਨੇ ਦਿੱਤਾ 'ਰਿਟਰਨ ਗਿਫਟ'
ਉਸ ਨੇ ਦੱਸਿਆ ਕਿ 8 ਮਈ 2021 ਨੂੰ ਉਸ ਦੀ ਨਾਨੀ ਕਮਲਾ ਦੇਵੀ ਦੀ ਮੌਤ ਹੋ ਗਈ ਸੀ। ਉਸ ਦੇ ਨਾਨੇ ਦਾ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਉਸ ਦੇ ਨਾਨਾ-ਨਾਨੀ ਦੇ ਹੁਣ ਕੋਈ ਔਲਾਦ ਨਹੀਂ ਸੀ। ਅਜਿਹੇ 'ਚ ਜਦੋਂ ਉਸ ਦੀ ਨਾਨੀ ਦੀ ਮੌਤ ਹੋ ਗਈ ਤਾਂ ਉਹਨਾਂ ਦੇ ਜੇਠ ਦੇ ਲੜਕੇ ਬੈਜਨਾਥ ਅਤੇ ਅੰਸ਼ੁਲ ਨਾਨੀ ਨੂੰ ਹਸਪਤਾਲ ਲਿਜਾਣ ਲਈ ਕਹਿ ਕੇ ਆਪਣੇ ਨਾਲ ਲੈ ਗਏ।
ਇਹ ਵੀ ਪੜ੍ਹੋ: ਮਾਣ ਦੀ ਗੱਲ : ਭਾਰਤੀ ਮੂਲ ਦੇ ਗਣਿਤ ਵਿਗਿਆਨੀ ਨੂੰ ਮਿਲੇਗਾ 2023 ਦਾ 'ਅੰਤਰਰਾਸ਼ਟਰੀ ਪੁਰਸਕਾਰ'
ਇਸ ਦੌਰਾਨ ਜਦੋਂ ਰਸਤੇ ਵਿਚ ਉਹਨਾਂ ਮੌਤ ਹੋ ਰਹੀ ਸੀ ਤਾਂ ਉਹਨਾਂ ਨੇ ਕਾਰ ਰੋਕੀ ਅਤੇ ਵਕੀਲ ਨੂੰ ਬੁਲਾ ਕੇ ਵਸੀਅਤ ਉੱਤੇ ਨਾਨੀ ਦੇ ਅੰਗੂਠੇ ਦਾ ਨਿਸ਼ਾਨ ਲਗਵਾ ਲਿਆ। ਉਹਨਾਂ ਦੀ ਸਾਰੀ ਜਾਇਦਾਦ ਹੜੱਪ ਲਈ। ਜਤਿੰਦਰ ਸ਼ਰਮਾ ਨੇ ਦੱਸਿਆ ਕਿ ਜਾਇਦਾਦ ਹੜੱਪਣ ਦੀ ਸ਼ਿਕਾਇਤ 21 ਮਈ 2022 ਨੂੰ ਥਾਣਾ ਸਦਰ ਵਿਖੇ ਕੀਤੀ ਗਈ ਸੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਪਹਿਲੀ ‘ਗੁਰੂ ਕ੍ਰਿਪਾ’ ਟ੍ਰੇਨ ਰਵਾਨਾ: ਸਿੱਖ ਸੰਗਤ ਨੂੰ ਦੇਸ਼ ਭਰ ਦੇ ਧਾਰਮਿਕ ਅਸਥਾਨਾਂ ਦੇ ਕਰਵਾਏਗੀ ਦਰਸ਼ਨ
ਜਤਿੰਦਰ ਨੇ ਦੱਸਿਆ ਕਿ ਉਸ ਦੀ ਨਾਨੀ ਦੇ ਜੇਠ ਦਾ ਬੇਟਾ ਬੈਜਨਾਥ ਅਤੇ ਉਸ ਦਾ ਬੇਟਾ ਕਈ ਸਾਲਾਂ ਤੋਂ ਕਮਲਾਦੇਵੀ 'ਤੇ ਜਾਇਦਾਦ ਦੀ ਵਸੀਅਤ ਆਪਣੇ ਨਾਂ ਕਰਵਾਉਣ ਲਈ ਦਬਾਅ ਪਾ ਰਹੇ ਸਨ। ਕਮਲਾ ਦੇਵੀ ਨੇ ਕਈ ਵਾਰ ਵਿਰੋਧ ਕੀਤਾ। ਜਦੋਂ 8 ਮਈ 2021 ਨੂੰ ਉਸ ਦੀ ਮੌਤ ਹੋ ਗਈ ਤਾਂ ਉਸ ਦਾ ਸਸਕਾਰ ਕਰ ਦਿੱਤਾ ਗਿਆ। ਜਿਤੇਂਦਰ ਨੇ ਇਸ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਕੀਤੀ ਹੈ।