ਬੁਰਾੜੀ ਕਾਂਡ ਤੇ ਰਿਪੋਰਟ ਵਿਚ ਵੱਡਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰਵਾਰ ਦੇ 11 ਮੈਂਬਰਾਂ ਦੇ ਮਰਨ ਦੇ ਮਾਮਲੇ ਵਿਚ ਮਨੋਵਿਗਿਆਨਿਕ ਆਟੋਪਸੀ ਰਿਪੋਰਟ ਤੋਂ ਹਾਸਲ ਹੋਈ ਜਾਣਕਾਰੀ

Forensic lab report reveals Burari deaths not suicide but accident

ਨਵੀਂ ਦਿੱਲੀ: ਦਿੱਲੀ ਦੇ ਬੁਰਾੜੀ ਕਾਂਡ ਮਾਮਲੇ ਵਿਚ ਇਕ ਵੱਡਾ ਖੁਲਾਸਾ ਹੋਇਆ ਹੈ। ਉਤਰੀ ਦਿੱਲੀ ਦੇ ਬੁਰਾੜੀ ਵਿਚ ਜੁਲਾਈ ਮਹੀਨੇ ਵਿਚ ਇਕ ਪਰਵਾਰ ਦੇ 11 ਮੈਂਬਰਾਂ ਦੇ ਮਰਨ ਦੇ ਮਾਮਲੇ ਵਿਚ ਮਨੋਵਿਗਿਆਨਿਕ ਆਟੋਪਸੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਉਹਨਂ ਨੇ ਖੁਦਕੁਸ਼ੀ ਨਹੀਂ ਕੀਤੀ ਸੀ ਬਲਕਿ ਉਹ ਕਿਸੇ ਰਸਮ ਦੌਰਾਨ ਘਟਨਾ ਵਿਚ ਮਾਰੇ ਗਏ ਸਨ। ਦਿੱਲੀ ਦੀ ਪੁਲਿਸ ਨੇ ਜੁਲਾਈ ਵਿਚ ਸੀਬੀਆਈ ਨੂੰ ਸਾਈਕੋਲਾਜਿਕਲ ਆਟੋਪਸੀ ਕਰਨ ਨੂੰ ਕਿਹਾ ਸੀ।

ਇਕ ਰਿਪੋਰਟ ਮੁਤਾਬਕ ਇਹ ਖੁਦਕੁਸ਼ੀ ਨਹੀਂ ਸੀ ਬਲਕਿ ਇਕ ਘਟਨਾ ਸੀ ਜੋ ਕਿ ਕੋਈ ਰਸਮ ਕਰਦੇ ਸਮੇਂ ਵਾਪਰ ਗਈ। ਮਨੋਵਿਗਿਆਨਿਕ ਆਟੋਪਸੀ ਦੌਰਾਨ ਸੀਬੀਆਈ ਦੀ ਕੇਂਦਰੀ ਫੋਰੈਂਸਿਕ ਵਿਗਿਆਨ ਲੈਬਾਰਟਰੀ ਨੇ ਘਰ ਵਿਚ ਮਿਲੇ ਰਜਿਸਟਰਾਂ ਵਿਚ ਲਿਖੀਆਂ ਗੱਲਾਂ ਅਤੇ ਪੁਲਿਸ ਦੁਆਰਾ ਦਰਜ ਕੀਤੇ ਗਏ ਚੁੰਡਾਵਤ ਪਰਵਾਰ ਦੇ ਮੈਬਰਾਂ ਅਤੇ ਸਬੰਧੀਆਂ ਦੇ ਬਿਆਨ ਲਏ ਹਨ।

ਸੀਐਫਐਸਐਲ ਨੇ ਪਰਵਾਰ ਦੇ ਸਭ ਤੋਂ ਵੱਡੇ ਮੈਂਬਰ ਦਿਨੇਸ਼ ਸਿੰਘ ਚੁੰਡਾਵਤ ਅਤੇ ਉਹਨਾਂ ਦੀ ਭੈਣ ਸੁਜਾਤਾ ਨਾਗਪਾਲ ਤੇ ਕਈ ਹੋਰ ਪਰਵਾਰਾਂ ਤੋਂ ਵੀ ਪੁੱਛਗਿਛ ਕੀਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਮਨੋਵਿਗਿਆਨਿਕ ਆਟੋਪਸੀ ਵਿਚ ਕਿਸੇ ਵਿਅਕਤੀ ਦੇ ਮੈਡੀਕਲ ਰਿਕਾਰਡ ਦਾ ਨਿਰੀਖਣ ਕਰਕੇ, ਸਬੰਧੀਆਂ ਤੋਂ ਪੁੱਛ ਗਿੱਛ ਕਰਕੇ ਅਤੇ ਮੌਤ ਤੋਂ ਪਹਿਲਾਂ ਉਹਨਾਂ ਦੀ ਮਾਨਸਿਕ ਹਾਲਤ ਦਾ ਅਧਿਐਨ ਕਰਕੇ ਉਸ ਵਿਅਕਤੀ ਦੀ ਮਾਨਸਿਕ ਸਥਿਤੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਸੂਤਰਾਂ ਮੁਤਾਬਕ ਪੁਲਿਸ ਨੂੰ ਜਾਂਚ ਦੌਰਾਨ ਪਤਾ ਚਲਿਆ ਸੀ ਕਿ ਪਰਵਾਰ ਦ ਮੈਂਬਰ ਲਲਿਤ ਚੁੰਡਾਵਤ ਅਪਣੇ  ਮ੍ਰਿਤਕ ਪਿਤਾ ਵੱਲੋਂ ਨਿਰਦੇਸ਼ ਮਿਲਣ ਦਾ ਦਾਅਵਾ ਕਰਦਾ ਸੀ ਅਤੇ ਉਸ ਹਿਸਾਬ ਨਾਲ ਪਰਵਾਰ ਦੇ ਮੈਂਬਰਾਂ ਤੋਂ ਗਤਿਵਿਧੀਆਂ ਕਰਵਾਉਂਦਾ ਸੀ। ਉਸ ਨੇ ਇਕ ਅਜਿਹੀ ਵਿਧੀ ਕਰਵਾਈ ਜਿਸ ਵਿਚ ਸਾਰੇ ਪਰਵਾਰ ਦੇ ਹੱਥ ਪੈਰ ਬੰਨ੍ਹੇ ਸਨ ਅਤੇ ਚਿਹਰੇ ਨੂੰ ਕਪੜੇ ਨਾਲ ਢੱਕ ਲਿਆ। ਇਸ ਤੋਂ ਬਾਅਦ ਪਤਾ ਨਹੀਂ ਉਸ ਪਰਵਾਰ ਨਾਲ ਕੀ ਵਾਪਰਿਆ ਕਿ ਉਹਨਾਂ ਦੀ ਮੌਤ ਹੋ ਗਈ।