ਸੁਪਰੀਮ ਕੋਰਟ ਨੇ ਆਯੋਧਿਆ ਮਾਮਲੇ ’ਤੇ 15 ਅਗਸਤ ਤਕ ਦਾ ਦਿੱਤਾ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਜੱਜ ਕਰਨਗੇ ਸੁਣਵਾਈ

Supreme Court to hear Ayodhya trial Modi Priyanka rally

ਸੁਪਰੀਮ ਕੋਰਟ ਦਾ ਸੰਵਿਧਾਨ ਬੈਂਚ ਆਯੋਧਿਆ ਬਾਬਰੀ ਮਸਜਿਦ ਵਿਵਾਦ ਮਾਮਲੇ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਜਸਟਿਸ ਖਲੀਫੁੱਲਾ ਕਮੇਟੀ ਨੇ ਵਿਚੋਲਗੀ ਨੂੰ ਲੈ ਕੇ ਅਪਣੀ ਰਿਪੋਰਟ ਦਾਖਲ ਕਰ ਦਿੱਤੀ ਹੈ। ਸੀਜੇਆਈ ਰੰਜਨ ਗੋਗੋਈ, ਜਸਟਿਸ ਐਸਏ ਬੋਬਡੇ, ਜਸਟਿਸ ਡੀਵਾਈ ਚੰਦਰਚੂਡ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ ਅਬਦੁੱਲ ਨਜੀਰ ਦੀ ਬੈਂਚ ਸੁਣਵਾਈ ਕਰੇਗਾ।

ਦਸ ਦਈਏ ਕਿ ਅਜ ਹੀ ਪ੍ਰਧਾਨ ਮੰਤਰੀ ਹਰਿਆਣਾ ਦੇ ਰੋਹਤਕ, ਹਿਮਾਚਲ ਪ੍ਰਦੇਸ਼ ਦੀ ਮੰਡੀ ਅਤੇ ਪੰਜਾਬ ਦੇ ਹੁਸ਼ਿਆਰਪੁਰ ਵਿਚ ਲੋਕ ਸਭਾ ਚੋਣਾਂ ਲਈ ਰੈਲੀ ਕਰਨਗੇ। ਕਾਂਗਰਸ ਦੀ ਜਰਨਲ ਸਕੱਤਰ ਪ੍ਰਿਅੰਕਾਂ ਗਾਂਧੀ ਯੂਪੀ ਦੇ ਭਦੋਹੀ ਵਿਚ ਹੋਵੇਗੀ। ਭੋਪਾਲ ਵਿਚ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਹੋਵੇਗਾ। ਇੱਥੋਂ ਕਾਂਗਰਸ ਦੇ ਦਿਗਵਿਜੇ ਸਿੰਘ ਅਤੇ ਬੀਜੇਪੀ ਤੋਂ ਪ੍ਰਗਯਾ ਠਾਕੁਰ ਉਮੀਦਵਾਰ ਹਨ।