31 ਘੰਟੇ ਦੇ ਇੰਤਜ਼ਾਰ ਮਗਰੋਂ ਪੁਲਿਸ ਨੇ 3 ਮਿੰਟ 'ਚ ਕੀਤਾ ਗੈਂਗਸਟਰ ਦਾ ਐਨਕਾਊਂਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਸ਼ਹੂਰ ਇਨਾਮੀ ਗੈਂਗਸਟਰ ਰਾਜੇਸ਼ ਭਾਰਤੀ ਅਤੇ ਉਸਦੇ ਗੈਂਗ ਨੂੰ ਫੜਨ ਲਈ ਸਪੈਸ਼ਲ ਸੈੱਲ ਉੱਤਰੀ ਰੇਂਜ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ 6 ਵਜੇ ਛਤਰਪੁਰ ....

Gangster Rajesh Bharti dead in an Encounter

ਮਸ਼ਹੂਰ ਇਨਾਮੀ ਗੈਂਗਸਟਰ ਰਾਜੇਸ਼ ਭਾਰਤੀ ਅਤੇ ਉਸਦੇ ਗੈਂਗ ਨੂੰ ਫੜਨ ਲਈ ਸਪੈਸ਼ਲ ਸੈੱਲ ਉੱਤਰੀ ਰੇਂਜ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ 6 ਵਜੇ ਛਤਰਪੁਰ ਇਲਾਕੇ ਵਿਚ ਆਪਣਾ ਜਾਲ ਵਿਛਾ ਦਿੱਤਾ ਸੀ।  31 ਘੰਟੇ ਤੱਕ ਬਿਨਾਂ ਅੱਖ ਝਪਕਾਏ ਰਹਿਣ ਦੇ ਟੀਮ ਨੂੰ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਕਾਮਯਾਬੀ ਮਿਲੀ। ਇਸਦੇ ਨਾਲ ਹੀ ਮਿਸ਼ਨ ਰਾਜੇਸ਼ ਭਾਰਤੀ ਖਤਮ ਹੋ ਗਿਆ। ਇਸ ਮਿਸ਼ਨ ਨੂੰ ਪੂਰਾ ਕਰਨ ਵਿੱਚ ਟੀਮ ਨੂੰ ਮੁਸ਼ਕਲ ਨਾਲ 3 ਮਿੰਟ ਲੱਗੇ।

ਉਸਦੇ ਪਹੁੰਚਦੇ ਹੀ ਸਪੈਸ਼ਲ ਟੀਮ ਵੱਲੋਂ ਉਸਨੂੰ ਘੇਰਾ ਪਾ ਲਿਆ ਗਿਆ। ਕਰੀਬ ਇੱਕ-ਡੇਢ ਕਿਲੋਮੀਟਰ ਤੱਕ ਪਿੱਛਾ ਕਰਕੇ ਸੜਕ ਤੇ ਉਨ੍ਹਾਂ ਦੋਵਾਂ ਨੂੰ ਟੀਮ ਨੇ ਘੇਰ ਲਿਆ। ਉਸਨੂੰ ਸਰੈਂਡਰ ਕਰਨ ਲਈ ਇਕ ਵਾਰ ਚਿਤਾਵਨੀ ਦਿੱਤੀ ਗਈ, ਪਰ ਇਸਦੇ ਉਲਟ ਉਸਨੇ ਟੀਮ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਖ਼ਿਲਾਫ਼ੀ ਫਾਇਰਿੰਗ ਵਿਚ ਉਸਦੀ ਮੌਤ ਹੋ ਗਈ।