ਹਰਿਆਣਾ ਪੁਲਿਸ ਵਲੋਂ ਗੈਂਗਸਟਰ ਸੰਪਤ ਨਹਿਰਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਪੁਲਿਸ ਦੀ ਇਕ ਵਿਸ਼ੇਸ਼ ਟਾਸਕ ਫ਼ੋਰਸ ਨੇ ਬੁੱਧਵਾਰ ਨੂੰ ਅੰਤਰਰਾਜੀ ਗੈਂਗਸਟਰ ਸੰਪਤ ਨਹਿਰਾ ਨੂੰ ਗਿਫ਼ਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ

Gangster Sampat Nehra

ਚੰਡੀਗੜ੍ਹ (ਏਜੰਸੀ): ਹਰਿਆਣਾ ਪੁਲਿਸ ਦੀ ਇਕ ਵਿਸ਼ੇਸ਼ ਟਾਸਕ ਫ਼ੋਰਸ ਨੇ ਬੁੱਧਵਾਰ ਨੂੰ ਅੰਤਰਰਾਜੀ ਗੈਂਗਸਟਰ ਸੰਪਤ ਨਹਿਰਾ ਨੂੰ ਗਿਫ਼ਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜੋ ਕਿ ਲੁਟਖੋਹ, ਜ਼ਬਰਦਸਤੀ ਕਾਰਾਂ ਖੋਹਣ, ਫ਼ਿਰੌਤੀ ਅਤੇ ਡਕੈਤੀ ਆਦਿ ਦੇ ਦਰਜਨ ਤੋਂ ਵੱਧ ਮਾਮਲਿਆਂ ਵਿਚ ਸ਼ਾਮਲ ਹੈ।

ਪੁਲਿਸ ਅਧਿਕਾਰੀ ਨੇ ਦਸਿਆ ਕਿ ਉੁਸ ਨੇ ਫ਼ੇਸਬੁੱਕ ਪੋਸਟ ਵਿਚ ਮੋਹਾਲੀ ਵਿਚ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਤੇ ਇਸ ਮਾਮਲੇ ਵਿਚ ਇਕ ਹੋਰ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਫ਼ਰਾਰ ਹੈ। ਇਸ ਤੋਂ ਇਲਾਵਾ ਜੂਨ 2017 ਨੂੰ ਸੰਪਤ ਨੇ ਡਿਊਟੀ 'ਤੇ ਤੈਨਾਤ ਪੁਲਿਸ ਅਫਸਰ ਦੀਆਂ ਅੱਖਾਂ ਵਿਚ ਮਿਰਚ ਪਾਊਡਰ ਪਾ ਕੇ ਪੰਚਕੂਲਾ ਸਿਵਲ ਹਸਪਤਾਲ ਤੋਂ ਅਪਣੇ ਮੁੱਖ ਸਹਿਯੋਗੀ ਅਤੇ  ਕੈਦੀ ਦੀਪਕ ਕੁਮਾਰ ਨੂੰ ਛੁਡਵਾਇਆ ਸੀ।