ਇਹ ਸਮਾਂ ਬਹਿਸ ਦਾ ਨਹੀਂ, ਉਪ ਰਾਜਪਾਲ ਦਾ ਫ਼ੈਸਲਾ ਲਾਗੂ ਹੋਵੇਗਾ : ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਹਸਪਤਾਲ 50ਫੀ ਸਦੀ ਦੂਜੇ ਰਾਜਾਂ ਦੇ ਮਰੀਜ਼ਾਂ ਨਾਲ ਭਰੇ

Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਕੇਂਦਰ ਦੇ ਫ਼ੈਸਲੇ' ਅਤੇ ਉਪ ਰਾਜਪਾਲ ਅਨਿਲ ਬੈਜਲ ਦੇ ਦਿੱਲੀ ਵਿਚ ਸਰਕਾਰੀ ਅਤੇ ਨਿਜੀ ਹਸਪਤਾਲਾਂ ਨੂੰ ਸਿਰਫ਼ ਦਿੱਲੀ ਦੇ ਲੋਕਾਂ ਲਈ ਰਾਖਵਾਂ ਨਾ ਹੋਣ ਦੇ ਹੁਕਮ ਨੂੰ ਲਾਗੂ ਕਰੇਗੀ ਕਿਉਂਕਿ ਇਹ ਸਮਾਂ ਅਸਹਿਮਤੀ ਅਤੇ ਬਹਿਸ ਦਾ ਨਹੀਂ।

ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਹਮਣੇ ਅਣਚਿਤਵੀਆਂ ਚੁਨੌਤੀਆਂ ਹਨ ਕਿਉਂਕਿ ਅੰਕੜੇ ਵਿਖਾ ਰਹੇ ਹਨ ਕਿ ਦਿੱਲੀ ਵਿਚ ਆਉਣ ਵਾਲੇ ਦਿਨਾਂ ਵਿਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧਣਗੇ। ਕੇਜਰੀਵਾਲ ਨੇ ਕਿਹਾ ਕਿ ਹੋਰ ਰਾਜਾਂ ਤੋਂ ਜਿਵੇਂ ਹੀ ਲੋਕ ਇਲਾਜ ਲਈ ਦਿੱਲੀ ਆਉਣ ਲਗਣਗੇ, ਦਿੱਲੀ ਨੂੰ 31 ਜੁਲਾਈ ਤਕ 1.5 ਲੱਖ ਬਿਸਤਰਿਆਂ ਦੀ ਲੋੜ ਪਵੇਗੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸਾਰਿਆਂ ਨੂੰ ਇਲਾਜ ਮੁਹਈਆ ਕਰਾਉਣ ਲਈ 'ਈਮਾਨਦਾਰ ਯਤਨ' ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਨੁਮਾਨ ਹੈ ਕਿ 1.5 ਲੱਖ ਬਿਸਤਰਿਆਂ ਵਿਚੋਂ  80 ਹਜ਼ਾਰ ਬਿਸਤਰਿਆਂ ਦੀ ਲੋੜ ਦਿੱਲੀ ਦੇ ਲੋਕਾਂ ਨੂੰ ਹੋਵੇਗੀ।

ਉਨ੍ਹਾਂ ਕਿਹਾ ਕਿ ਇਹ ਗਿਣਤੀ ਇਸ 'ਤੇ ਆਧਾਰਤ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਇਥੋਂ ਦੇ ਹਸਪਤਾਲਾਂ ਵਿਚ 50 ਫ਼ੀ ਸਦੀ ਬਿਸਤਰੇ ਦੂਜੇ ਰਾਜਾਂ ਦੇ ਮਰੀਜ਼ਾਂ ਨਾਲ ਭਰੇ ਸਨ। ਕੇਜਰੀਵਾਲ ਨੇ ਕਿਹਾ ਕਿ ਕੁੱਝ ਲੋਕ ਟੀਵੀ ਚੈਨਲਾਂ 'ਤੇ ਕਹਿ ਰਹੇ ਹਨ ਕਿ ਕੇਂਦਰ ਅਤੇ ਉਪ ਰਾਜਪਾਲ ਕੋਲ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਫ਼ੈਸਲੇ ਨੂੰ ਪਲਟਣ ਦਾ ਅਧਿਕਾਰ ਨਹੀਂ ਹੈ ਜੋ ਭਾਰੀ ਬਹੁਮਤ ਨਾਲ ਜਿੱਤ ਕੇ ਆਈ ਹੈ।

ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਦੇ ਫ਼ੈਸਲੇ ਨੂੰ ਅਤੇ ਉਪ ਰਾਜਪਾਲ ਦੇ ਹੁਕਮ ਨੂੰ ਪੂਰੀ ਭਾਵਨਾ ਨਾਲ ਲਾਗੂ ਕਰਾਂਗੇ ਕਿਉਂਕਿ ਇਹ ਸਮਾਂ ਅਸਹਿਮਤੀ ਅਤੇ ਬਹਿਸ ਦਾ ਨਹੀਂ ਜੋ ਭਾਰੀ ਬਹੁਮਤ ਨਾਲ ਜਿੱਤੇ ਕੇ ਆਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ