ਕੋਰੋਨਾ ਟੀਕਿਆਂ ਦੀ ਝਾਰਖੰਡ 'ਚ ਹੋਈ ਸਭ ਤੋਂ ਜ਼ਿਆਦਾ ਬਰਬਾਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰੀ ਅੰਕੜਿਆਂ ਮੁਤਾਬਕ ਕੋਵਿਡ-19 ਰੋਕੂ ਟੀਕਿਆਂ ਦੀ ਸਭ ਤੋਂ ਵਧੇਰੇ 33.95 ਫੀਸਦੀ ਬਰਬਾਦੀ ਝਾਰਖੰਡ 'ਚ ਹੋਈ ਹੈ

Covid-19

ਰਾਂਚੀ-ਇਕ ਪਾਸੇ ਜਿਥੇ ਕੋਰੋਨਾ ਦੇ ਟੀਕਿਆਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਕੋਰੋਨਾ ਟੀਕਿਆਂ ਦੀ ਬਰਬਾਦੀ ਨੂੰ ਕੇ ਵੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸਰਕਾਰੀ ਅੰਕੜਿਆਂ ਮੁਤਾਬਕ ਕੋਵਿਡ-19 ਰੋਕੂ ਟੀਕਿਆਂ ਦੀ ਸਭ ਤੋਂ ਵਧੇਰੇ 33.95 ਫੀਸਦੀ ਬਰਬਾਦੀ ਝਾਰਖੰਡ 'ਚ ਹੋਈ ਹੈ।

ਇਹ ਵੀ ਪੜ੍ਹੋ-ਕੋਰੋਨਾ ਦੇ ਮੱਦੇਨਜ਼ਰ ਆਸਟ੍ਰੇਲੀਆਈ ਸਰਕਾਰ ਨੇ ਸਤੰਬਰ ਤੱਕ ਵਧਾਇਆ ਇੰਟਰਨੈਸ਼ਨਲ ਟਰੈਵਲ ਬੈਨ

ਟੀਕਿਆਂ ਦੀ ਬਰਬਾਦੀ ਦਾ ਅੰਕੜਾ ਨਕਾਰਾਤਮਕ ਹੋਣ ਦਾ ਭਾਵ ਟੀਕੇ ਦੀ ਹਰ ਬੋਤਲ 'ਚ ਮੌਜੂਦ ਵਾਧੂ ਖੁਰਾਕ ਦਾ ਵੀ ਇਸਤੇਮਾਲ ਕਰਨਾ ਹੈ। ਕੇਰਲ ਅਤੇ ਪੰਛਮੀ ਬੰਗਾਲ 'ਚ ਮਈ ਮਹੀਨੇ 'ਚ ਕੋਵਿਡ-19 ਰੋਕੂ ਟੀਕੇ ਦੀ ਬਿਲਕੁੱਲ ਵੀ ਬਰਬਾਦੀ ਨਹੀਂ ਹੋਈ ਅਤੇ ਦੋਵਾਂ ਸੂਬਿਆਂ 'ਚ ਟੀਕਿਆਂ ਦੀ ਸਿਰਫ 1.10 ਲੱਖ ਅਤੇ 1.61 ਲੱਖ ਖੁਰਾਕਾਂ ਬਚਾਈਆਂ ਗਈਆਂ।

ਇਹ ਵੀ ਪੜ੍ਹੋ-ਸੈਲਾਨੀਆਂ ਲਈ ਖੁਸ਼ਖਬਰੀ, ਕਰੀਬ ਇਕ ਸਾਲ ਬਾਅਦ ਖੁੱਲ੍ਹ ਰਿਹਾ ਯੂਰਪ

ਅੰਕੜਿਆਂ ਮੁਤਾਬਕ ਕੇਰਲ 'ਚ ਟੀਕਿਆਂ ਦੀ ਬਰਬਾਦੀ ਦਾ ਅੰਕੜਾ ਨਕਾਰਾਤਮਕ 6.37 ਫੀਸਦੀ ਰਿਹਾ ਜਦਕਿ ਪੱਛਮੀ ਬੰਗਾਲ 'ਚ ਇਹ ਅੰਕੜਾ ਨਰਾਕਾਤਮਕ 5.48 ਫੀਸਦੀ ਹੈ। ਭਾਰਤ 'ਚ 45 ਸਾਲ ਤੋਂ ਵਧੇਰੇ ਉਮਰ ਦੇ 38 ਫੀਸਦੀ ਲੋਕਾਂ ਨੂੰ ਸੱਤ ਜੂਨ ਤੱਕ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ।

ਇਹ ਵੀ ਪੜ੍ਹੋ-ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ

ਤ੍ਰਿਪੁਰਾ 'ਚ ਇਹ ਅੰਕੜਾ 92 ਫੀਸਦੀ, ਰਾਜਸਥਾਨ ਅਤੇ ਛਤੀਸਗੜ੍ਹ 'ਚ 65-66 ਫੀਸਦੀ, ਗੁਜਰਾਤ 'ਚ 53 ਫੀਸਦੀ, ਕੇਰਲ 'ਚ 51 ਫੀਸਦੀ ਅਤੇ ਦਿੱਲੀ 'ਚ 49 ਫੀਸਦੀ ਰਿਹਾ। ਉਥੇ ਹੀ ਤਾਮਿਲਨਾਡੂ 'ਚ 19 ਫੀਸਦੀ, ਝਾਰਖੰਡ ਅਤੇ ਉੱਤਰ ਪ੍ਰਦੇਸ਼ 'ਚ 24-24 ਫੀਸਦੀ ਅਤੇ ਬਿਹਾਰ 'ਚ 25 ਫੀਸਦੀ ਰਿਹਾ।

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ