ਭਾਰਤ ਵਿਚ 24 ਘੰਟਿਆਂ ‘ਚ ਪਹਿਲੀ ਵਾਰ ਆਏ 26 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਾਮਲੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਲੌਕਡਾਊਨ ਖੁੱਲ੍ਹਣ ਤੋਂ ਇਕ ਮਹੀਨੇ ਬਾਅਦ ਕੋਰੋਨਾ ਦੀ ਰਫ਼ਤਾਰ ਲਗਾਤਾਰ ਵਧਦੀ ਜਾ ਰਹੀ ਹੈ।

Corona Virus

ਨਵੀਂ ਦਿੱਲੀ: ਭਾਰਤ ਵਿਚ ਲੌਕਡਾਊਨ ਖੁੱਲ੍ਹਣ ਤੋਂ ਇਕ ਮਹੀਨੇ ਬਾਅਦ ਕੋਰੋਨਾ ਦੀ ਰਫ਼ਤਾਰ ਲਗਾਤਾਰ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ 26ਹਜ਼ਾਰ 506 ਨਵੇਂ ਮਾਮਲੇ ਸਾਹਮਣੇ ਆਏ। ਉੱਥੇ ਹੀ 475 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਭਾਰਤ ਵਿਚ ਸ਼ੁੱਕਰਵਾਰ ਤੱਕ ਕੋਰੋਨਾ ਮਰੀਜਾਂ ਦੀ ਗਿਣਤੀ 7 ਲੱਖ 93 ਹਜ਼ਾਰ 802 ‘ਤੇ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 21 ਹਜ਼ਾਰ 604 ਹੋ ਗਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ 2 ਲੱਖ 76 ਹਜ਼ਾਰ 789 ਐਕਟਿਵ ਕੇਸ ਹਨ। ਦੇਸ਼ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਵਿਚ ਹਾਲਾਤ ਕਾਫੀ ਖ਼ਰਾਬ ਹਨ। ਇੱਥੇ ਹੁਣ ਪੀੜਤਾਂ ਦੀ ਗਿਣਤੀ 2 ਲੱਖ 30 ਹਜ਼ਾਰ ‘ਤੇ ਪਹੁੰਚ ਗਈ ਹੈ।

ਉੱਥੇ ਹੀ 24 ਘੰਟਿਆਂ ਵਿਚ 219 ਨਵੀਂਆਂ ਮੌਤਾਂ ਦੇ ਨਾਲ ਹੁਣ ਮ੍ਰਿਤਕਾਂ ਦੀ ਗਿਣਤੀ 9667 ਹੋ ਗਈ ਹੈ। ਦੇਸ਼ ਵਿਚ ਹੋਈਆਂ ਕੁੱਲ ਮੌਤਾਂ ਅਤੇ ਸੰਕਰਮਿਤਾਂ ਵਿਚ ਇਕ-ਤਿਹਾਈ ਤੋਂ ਜ਼ਿਆਦਾ ਹਿੱਸਾ ਮਹਾਰਾਸ਼ਟਰ ਦਾ ਹੀ ਹੈ। ਪ੍ਰਭਾਵਿਤ ਸੂਬਿਆਂ ਵਿਚ ਦੂਜਾ ਨੰਬਰ ਤਮਿਲਨਾਡੂ ਦਾ ਹੈ, ਜਿੱਥੇ ਇਕ ਦਿਨ ਵਿਚ 4231 ਨਵੇਂ ਕੋਰੋਨਾ ਮਰੀਜ ਪਾਏ ਗਏ। ਇਸ ਦੇ ਨਾਲ ਹੀ ਸੂਬੇ ਵਿਚ ਹੁਣ ਪੀੜਤਾਂ ਦਾ ਅੰਕੜਾ 1 ਲੱਖ 26 ਹਜ਼ਾਰ 531 ਹੋ ਗਿਆ ਹੈ। ਤੀਜੇ ਨੰਬਰ ‘ਤੇ ਦਿੱਲੀ ਵਿਚ 1 ਲੱਖ 7 ਹਜ਼ਾਰ 51 ਮਾਮਲੇ ਹਨ।

ਫਿਲਹਾਲ ਭਾਰਤ ਲਈ ਰਾਹਤ ਦੇਣ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ ਕੁੱਲ ਮਰੀਜਾਂ ਵਿਚੋਂ ਕਰੀਬ 62 ਫੀਸਦੀ ਤੋਂ ਜ਼ਿਆਦਾ ਯਾਨੀ 4 ਲੱਖ 95 ਹਜ਼ਾਰ 513 ਲੋਕ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ ਹੀ ਕਰੀਬ 20 ਹਜ਼ਾਰ ਮਰੀਜ ਹਸਪਤਾਲ ਤੋਂ ਠੀਕ ਹੋ ਕੇ ਘਰ ਜਾ ਚੁੱਕੇ ਹਨ। ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 2 ਲੱਖ 76 ਹਜ਼ਾਰ ਹੈ।