'ਹੁਣ ਅਸੀਂ ਵੀ ਲਿਆ ਸਕਦੇ ਹਾਂ ਕਸ਼ਮੀਰੀ ਬਹੂ', CM ਖੱਟਰ ਦਾ ਵਿਵਾਦਿਤ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ 'ਚ 370 ਹਟਾਏ ਜਾਣ ਸਬੰਧੀ ਕੇਂਦਰ ਸਰਕਾਰ ਦੇ ਫੈਸਲੇ 'ਤੇ ਸਿਆਸੀ ਤਕਰਾਰ ਦੇ ਵਿੱਚ ਹਰਿਆਣਾ ਦੇ

CM Manohar Lal Khattar

ਹਰਿਆਣਾ : ਜੰਮੂ ਕਸ਼ਮੀਰ 'ਚ 370 ਹਟਾਏ ਜਾਣ ਸਬੰਧੀ ਕੇਂਦਰ ਸਰਕਾਰ ਦੇ ਫੈਸਲੇ 'ਤੇ ਸਿਆਸੀ ਤਕਰਾਰ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਸ਼ਮੀਰ ਦੀਆਂ ਲੜਕੀਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਖੱਟਰ ਨੇ ਕਿਹਾ ਕਿ ਧਾਰਾ 370 ਖ਼ਤਮ ਹੋਣ ਨਾਲ ਕਸ਼ਮੀਰ ਤੋਂ ਲੜਕੀਆਂ ਨੂੰ ਵਿਆਹ ਲਈ ਲਿਆਇਆ ਸਕਦਾ ਹੈ।   ਇੱਕ ਪ੍ਰੋਗਰਾਮ 'ਚ ਖੱਟਰ ਨੇ ਕਿਹਾ 'ਸਾਡੇ ਮੰਤਰੀ ਓਪੀ ਧਨਖੜ ਅਕਸਰ ਕਹਿੰਦੇ ਹਨ ਕਿ ਉਹ ਬਿਹਾਰ ਤੋਂ 'ਬਹੂ' ਲਿਆਉਗੇ।

ਹੁਣ ਇਨੀਂ ਦਿਨੀਂ ਲੋਕ ਕਹਿ ਰਹੇ ਹਨ ਕਿ ਹੁਣ ਕਸ਼ਮੀਰ  ਦਾ ਰਸਤਾ ਸਾਫ਼ ਹੋ ਗਿਆ ਹੈ। ਹੁਣ ਅਸੀਂ ਕਸ਼ਮੀਰ ਤੋਂ ਬਹੂ ਲਿਆਵਾਂਗੇ।  ਇਸ ਤੋਂ ਪਹਿਲਾਂ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਬੀਜੇਪੀ ਵਿਧਾਇਕ ਵਿਕਰਮ ਸੈਣੀ ਨੇ ਹੁਣ ਧਾਰਾ 370 ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਸੈਣੀ ਨੇ ਕਿਹਾ ਸੀ ਕਿ ਦੇਸ਼ ਦੇ ਮੁਸਲਮਾਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਉਹ ਹੁਣ ਬਿਨ੍ਹਾਂ ਕਿਸੇ ਡਰ ਦੇ ਗੋਰੀ ਕਸ਼ਮੀਰੀ ਲੜਕੀਆਂ ਨਾਲ ਵਿਆਹ ਕਰਾ ਸਕਦੇ ਹਨ।

ਇਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਬੀਜੇਪੀ ਦੇ ਕੁਆਰੇ ਨੇਤਾ ਵੀ ਹੁਣ ਕਸ਼ਮੀਰ ਜਾ ਕੇ ਉੱਥੇ ਪਲਾਟ ਖਰੀਦ ਸਕਦੇ ਹਨ ਅਤੇ ਵਿਆਹ ਕਰਾ ਸਕਦੇ ਹਨ।   ਇਹ ਪਹਿਲੀ ਵਾਰ ਨਹੀਂ ਕਿ ਸੀਐਮ ਖੱਟਰ ਨੇ ਵਿਵਾਦਿਤ ਬਿਆਨ ਦਿੱਤਾ ਹੋਵੇ। ਪਿਛਲੇ ਸਾਲ ਵੀ ਰੇਪ ਨੂੰ ਲੈ ਕੇ ਖੱਟਰ ਨੇ ਅਜਿਹੀ ਗੱਲਾਂ ਕਹੀਆਂ ਸਨ, ਜਿਸਦੇ ਨਾਲ ਵਿਵਾਦ ਖੜਾ ਹੋ ਗਿਆ ਸੀ।

ਉਸ ਸਮੇਂ ਖੱਟਰ ਨੇ ਕਿਹਾ ਸੀ, ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਘਟਨਾਵਾਂ ਜੋ ਹਨ ਰੇਪ ਅਤੇ ਛੇੜਛਾੜ ਦੀਆਂ, 80 ਤੋਂ 90 ਫ਼ੀ ਸਦੀ ਜਾਣਕਾਰਾਂ ਦੇ ਵਿੱਚ ਹੁੰਦੀਆਂ ਹਨ। ਕਾਫ਼ੀ ਸਮੇਂ ਲਈ ਇੱਕਠੇ ਘੁੰਮਦੇ ਹਨ, ਇੱਕ ਦਿਨ ਅਣਬਣ ਹੋ ਗਈ ਉਸ ਦਿਨ ਚੁੱਕ ਕੇ ਐਫਆਈਆਰ ਕਰਵਾ ਦਿੰਦੇ ਹਨ ਕਿ ਇਸਨੇ ਮੇਰੇ ਨਾਲ ਰੇਪ ਕੀਤਾ।  ਖੱਟਰ ਦੇ ਇਸ ਬਿਆਨ 'ਤੇ ਕਾਫ਼ੀ ਕਿਰਕਿਰੀ ਵੀ ਹੋਈ ਸੀ।