ਕਸ਼ਮੀਰੀ ਲੜਕੀ ਵੱਲੋਂ ਮੋਦੀ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ, ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨੀ ਐਂਕਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

Kashmiri Girl Yana Mirchandani

ਨਵੀਂ ਦਿੱਲੀ- ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾ ਦਿੱਤੀ ਹੈ। ਜਿੱਥੇ ਬਹੁਤ ਸਾਰੇ ਕਸ਼ਮੀਰੀਆਂ ਵੱਲੋਂ ਇਸ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਇਕ ਕਸ਼ਮੀਰੀ ਲੜਕੀ ਨੇ ਇਸ ਧਾਰਾ ਨੂੰ ਹਟਾਏ ਜਾਣ ਦੇ ਪੱਖ ਵਿਚ ਬਿਆਨ ਦਿੱਤਾ ਹੈ। ਯਾਨਾ ਮੀਰਚੰਦਾਨੀ ਨਾਂਅ ਦੀ ਇਸ ਲੜਕੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਛਾਇਆ ਹੋਇਆ ਹੈ।

ਇਸ ਵੀਡੀਓ ਵਿਚ ਯਾਨਾ ਨੇ ਕੌਮਾਂਤਰੀ ਪੱਧਰ 'ਤੇ ਧਾਰਾ 370 ਨੂੰ ਹਟਾਉਣ ਦੇ ਸਰਕਾਰ ਦੇ ਫ਼ੈਸਲੇ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਯਾਨਾ ਨੇ ਅਪਣੇ ਸੰਦੇਸ਼ ਵਿਚ ਦੱਸਿਆ ਹੈ ਕਿ ਧਾਰਾ 370 ਨੂੰ ਹਟਾਉਣਾ ਕਸ਼ਮੀਰ ਲਈ ਚੰਗਾ ਕਿਉਂ ਹੈ। ਧਾਰਾ 370 ਨੂੰ ਇਕ 'ਦ੍ਰਕੋਨੀਅਨ ਕਾਨੂੰਨ' ਦੱਸਦੇ ਹਏ ਯਾਨਾ ਨੇ ਕਿਹਾ ਕਿ ਇਸ ਦੀ ਵਜ੍ਹਾ ਨਾਲ ਘਾਟੀ ਵਿਚ ਸਾਲਾਂ ਤੋਂ ਬੇਰੁਜ਼ਗਾਰੀ ਹੈ। ਯਾਨਾ ਨੇ ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਇਕ ਦਲੇਰਾਨਾ ਫ਼ੈਸਲਾ ਦੱਸਦਿਆਂ ਇਸ ਫ਼ੈਸਲੇ 'ਤੇ ਮਾਣ ਮਹਿਸੂਸ ਕੀਤਾ ਹੈ। ਆਖ਼ਰ ਵਿਚ ਉਸ ਨੇ ਅਪਣੇ ਸੰਦੇਸ਼ ਨੂੰ 'ਜੈ ਹਿੰਦ' ਨਾਲ ਸਮਾਪਤ ਕੀਤਾ।

ਟਵਿੱਟਰ 'ਤੇ ਪੋਸਟ ਕੀਤੇ ਦੋ ਵੀਡੀਓ ਵਿਚ ਯਾਨਾ ਮੀਰਚੰਦਾਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਸੰਯੁਕਤ ਰਾਸ਼ਟਰ, ਇਜ਼ਰਾਈਲ ਪੀਐਮਓ ਅਤੇ ਚਾਈਨਾ ਡੇਲੀ ਨੂੰ ਵੀ ਟੈਗ ਕੀਤਾ ਹੈ। ਇਸ ਦੇ ਨਾਲ ਹੀ ਯਾਨਾ ਨੇ ਇਕ ਹੋਰ ਵੀਡੀਓ ਵਿਚ ਪਾਕਿਸਤਾਨ ਦੀ ਇਕ ਮਹਿਲਾ ਪੱਤਰਕਾਰ ਨੂੰ ਟ੍ਰੋਲ ਕੀਤਾ ਹੈ। ਜਿਸ ਨੇ ਧਾਰਾ 370 ਖ਼ਤਮ ਕਰਨ 'ਤੇ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਵੀਡੀਓ ਜਾਰੀ ਕੀਤਾ ਸੀ।

ਦੱਸ ਦਈਏ ਕਿ ਮੋਦੀ ਸਰਕਾਰ ਨੇ 5 ਅਗਸਤ ਨੂੰ ਇਤਿਹਾਸ ਫੈਸਲਾ ਲੈਂਦੇ ਹੋਏ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਸਰਕਾਰ ਨੇ ਇਕ ਬਿਲ ਪਾਸ ਕਰਕੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ਼ ਵਿਚ ਵੰਡ ਦਿੱਤਾ ਹੈ। ਕਸ਼ਮੀਰੀ ਲੜਕੀ ਯਾਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 

Related Stories