ਪੇਗਾਸਸ ਜਾਸੂਸੀ ਮਾਮਲੇ ’ਤੇ ਸਿਰਫ PM ਹੀ ਜਵਾਬ ਦੇ ਸਕਦੇ ਹਨ ਪਰ ਉਹ ਚੁੱਪ ਕਿਉਂ ਹਨ?- ਪੀ ਚਿਦੰਬਰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀ ਚਿਦੰਬਰਮ ਨੇ ਕਿਹਾ ਕਿ ਪੇਗਾਸਸ ਮਾਮਲੇ ’ਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਜਵਾਬ ਦੇ ਸਕਦੇ ਹਨ ਪਰ ਉਹ ਚੁੱਪ ਕਿਉਂ ਹਨ।

P Chidambaram demands answer from PM Modi on Pegasus row

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਇਜ਼ਰਾਇਲੀ ਕੰਪਨੀ ਐਨਐਸਓ ਨਾਲ ਕੋਈ ਲੈਣ-ਦੇਣ ਨਾ ਕਰਨ ਸਬੰਧੀ ਰੱਖਿਆ ਮੰਤਰਾਲੇ ਦੇ ਬਿਆਨ ਨੂੰ ਲੈ ਕੇ ਕਿਹਾ ਕਿ ਇਸ ਮਾਮਲੇ ’ਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਜਵਾਬ ਦੇ ਸਕਦੇ ਹਨ ਪਰ ਉਹ ਚੁੱਪ ਕਿਉਂ ਹਨ।

ਹੋਰ ਪੜ੍ਹੋ: 12ਵੀਂ ਤੋਂ ਬਾਅਦ ਜਾਣਾ ਚਾਹੁੰਦੇ ਹੋ ਵਿਦੇਸ਼? ਜਾਣੋ ਕੀ ਹੈ ਤੁਹਾਡੇ ਲਈ Best Option 

ਸਾਬਕਾ ਗ੍ਰਹਿ ਮੰਤਰੀ ਨੇ ਟਵੀਟ ਕੀਤਾ, ‘ਰੱਖਿਆ ਮੰਤਰਾਲੇ ਨੇ ਐਨਐਸਓ ਗਰੁੱਪ ਨਾਲ ਕਿਸੇ ਵੀ ਸੌਦੇ ਤੋਂ ਇਨਕਾਰ ਕੀਤਾ ਹੈ। ਜੇਕਰ ਰੱਖਿਆ ਮੰਤਰਾਲਾ ਸਹੀ ਹੈ ਤਾਂ ਇਕ ਮੰਤਰਾਲੇ ਜਾਂ ਵਿਭਾਗ ਨੂੰ ਇਸ ਮਾਮਲੇ ਤੋਂ ਵੱਖਰਾ ਕਰ ਦਿੰਦੇ ਹਾਂ। ਪਰ ਬਾਕੀ ਅੱਧਾ ਦਰਜਨ ਸ਼ੱਕੀਆਂ ਬਾਰੇ ਕੀ ਕਹੋਗੇ?’ ਚਿਦੰਬਰਮ ਨੇ ਸਵਾਲ ਕੀਤਾ, ‘ਸਾਰੇ ਮੰਤਰਾਲਿਆਂ ਜਾਂ ਵਿਭਾਗਾਂ ਵੱਲੋਂ ਸਿਰਫ ਪ੍ਰਧਾਨ ਮੰਤਰੀ ਹੀ ਜਵਾਬ ਦੇ ਸਕਦੇ ਹਨ। ਉਹ ਚੁੱਪ ਕਿਉਂ ਹਨ’? 

ਹੋਰ ਪੜ੍ਹੋ: Pegasus ਮਾਮਲਾ: SC ਵਿਚ ਸੁਣਵਾਈ ਸੋਮਵਾਰ ਤੱਕ ਮੁਲਤਵੀ, ਪਟੀਸ਼ਨਰਾਂ ਨੇ SIT ਜਾਂਚ ਦੀ ਰੱਖੀ ਮੰਗ

ਦੱਸ ਦਈਏ ਕਿ ਪੇਗਾਸਸ ਜਾਸੂਸੀ ਵਿਵਾਦ ਵਿਚਾਲੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸ ਨੇ ਐਨਐਸਓ ਗਰੁੱਪ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਹੈ।ਇਜ਼ਰਾਇਲ ਦੇ ਐਨਐਸਓ ਸਮੂਹ ਨੇ ਫੌਜ ਪੱਧਰੀ ਜਾਸੂਸੀ ਸਾਫਟਵੇਅਰ ਵਿਕਸਿਤ ਕੀਤਾ ਹੈ ਜੋ ਹਾਲ ਦੇ ਦਿਨਾਂ ਵਿਚ ਵਿਵਾਦਾਂ ਦੇ ਘੇਰੇ ਵਿਚ ਹੈ।

ਹੋਰ ਪੜ੍ਹੋ: OBC ਸੋਧ ਬਿੱਲ: ਮੋਦੀ ਸਰਕਾਰ ਨੇ ਕੀਤਾ ਪਛੜੇ ਵਰਗਾਂ ਨੂੰ ਅਧਿਕਾਰ ਦੇਣ ਦਾ ਕੰਮ – ਭੁਪੇਂਦਰ ਯਾਦਵ

ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਮਾਕਸਵਾਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਵੀ ਸ਼ਿਵਦਾਸਨ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਨੇ ਐਨਐਸਓ ਗਰੁੱਪ ਨਾਲ ਕੋਈ ਲੈਣ-ਦੇਣ ਕੀਤਾ ਸੀ? ਭੱਟ ਨੇ ਇਸ ਦੇ ਜਵਾਬ ਵਿਚ ਕਿਹਾ, ‘ਰੱਖਿਆ ਮੰਤਰਾਲੇ ਨੇ ਐਨਐਸਓ ਗਰੁੱਪ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਹੈ’।