ਟੱਕਰ ਮਾਰਨ ਦਾ ਵਿਰੋਧ ਕਰਨ ਵਾਲੇ ਨੂੰ ਬੋਨਟ ਤੇ ਸੱਤ ਕਿਲੋਮੀਟਰ ਤਕ ਘੁੰਮਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ 'ਚ ਗੁੱਸਾ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਉਹ ਕਿਸੇ ਦੀ ਛੋਟੀ ਜਿਹੀ ਗੱਲ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਅਤੇ ਗੁੱਸੇ ਵਿਚ ਆ ਕੇ ਗ਼ਲਤ ਕਦਮ ਉਠਾ ਲੈਂਦੇ....

Road Rage case

ਗਾਜ਼ਿਆਬਾਦ (ਭਾਸ਼ਾ): ਲੋਕਾਂ 'ਚ ਗੁੱਸਾ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਉਹ ਕਿਸੇ ਦੀ ਛੋਟੀ ਜਿਹੀ ਗੱਲ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਅਤੇ ਗੁੱਸੇ ਵਿਚ ਆ ਕੇ ਗ਼ਲਤ ਕਦਮ ਉਠਾ ਲੈਂਦੇ ਹਨ। ਕਈ ਵਾਰ ਇਹ ਗੁੱਸਾ ਇੰਨਾ ਜਿ਼ਆਦਾ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ ਕਿ ਨੌਬਤ ਇਕ ਦੂਜੇ ਦੀ ਜਾਨ ਲੈਣ ਤਕ ਪਹੁੰਚ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਇਕ ਵਿਅਕਤੀ ਨੂੰ ਟੱਕਰ ਮਾਰਨ ਤੇ ਵਿਰੋਧ ਕਰਨਾ ਕਾਫੀ ਮਹਿੰਗਾ ਪੈ ਗਿਆ।

ਦੱਸ ਦਈਏ ਕਿ ਇਕ ਕੰਪਨੀ ਕੰਪਨੀ ਮੈਨੇਜਰ ਨੇ ਕਾਰ ਤੇ ਟੱਕਰ ਲਗਣ ਦਾ ਵਿਰੋਧ ਕੀਤਾ ਤਾਂ ਦੂੱਜੇ ਕਾਰ ਚਾਲਕ ਨੇ ਉਸ ਨੂੰ ਕਾਰ ਨਾਲ ਟੱਕਰ ਮਾਰ ਦਿਤੀ ਜਿਸ ਕਾਰਨ ਪੀੜਤ ਕਾਰ ਦੀ ਬੋਨਟ 'ਤੇ ਜਾ ਡਿੱਗਿਆ। ਦੱਸ ਦਈਏ ਕਿ ਆਰੋਪੀ ਵਿਅਕਤੀ ਸੱਤ ਕਿਲੋਮੀਟਰ ਤੱਕ ਤੇਜ਼ ਰਫਤਾਰ ਨਾਲ ਕਾਰ ਭਜਾਕੇ ਮੈਨੇਜਰ ਨੂੰ ਹੇਠਾਂ ਗਿਰਾਉਣ ਦੀ ਕੋਸ਼ਿਸ਼ ਕਰਦੇ ਰਿਹਾ ਸੀ ਅਤੇ ਉੱਥੋਂ ਗੁਜ਼ਰ ਰਹੇ ਲੋਕ ਵਿਅਕਤੀ ਨੂੰ ਬਚਾਉਣ ਦੀ ਥਾਂ ਤੇ ਉਸ ਦੀ ਵੀਡੀਓ ਬਣਾਉਂਦੇ ਰਹੇ।

ਜਿਸ ਤੋਂ ਬਾਅਦ ਮੇਰਠ ਰੋਡ ਸਥਿਤ ਸਿਹਾਨੀ ਚੁੰਗੀ 'ਤੇ ਜਾਮ ਲਗਣ ਕਾਰਨ ਲੋਕਾਂ ਨੇ ਆਰੋਪੀ ਵਿਅਕਤੀ ਨੂੰ ਕਾਬੂ ਕੀਤਾ। ਦੱਸ ਦਈਏ ਕਿ ਦਿੱਲੀ ਦੇ ਪ੍ਰੀਤਮਪੁਰ ਨਿਵਾਸੀ ਰਾਜੇਸ਼ ਦੀਵਾਨ ਗੁੜਗਾਂਵ ਦੀ ਇਕ ਐਕਸਪੋਰਟ ਕੰਪਨੀ ਵਿਚ ਪਰਚੇਜਿੰਗ ਮੈਨੇਜਰ ਹਨ।ਉਨ੍ਹਾਂ ਨੇ ਦੱਸਿਆ ਕਿ ਉਹ ਵੀਰਵਾਰ ਸ਼ਾਮ ਨੂੰ ਮੋਹਨ ਨਗਰ ਵਿਚ ਅਪਣੇ ਦੋਸਤ ਨੂੰ ਮਿਲਣ ਜਾ ਰਹੇ ਸੀ। ਹਿੰਡਨ ਏਇਰਬੇਸ ਦੇ ਸਾਹਮਣੇ ਮਾਮੂਲੀ ਜਾਮ ਲਗਾ ਸੀ।

ਜਿਸ ਤੋਂ ਬਾਅਦ ਸ਼ਾਮੀ ਪਿੱਛੋਂ ਆਏ ਕਾਰ ਸਵਾਰ ਨੌਜਵਾਨ ਨੇ ਉਨ੍ਹਾਂ ਦੀ ਕਾਰ ਵਿਚ ਟੱਕਰ ਮਾਰ ਦਿਤੀ ਅਤੇ ਭੱਜਣ ਲਗਾ। ਰਾਜੇਸ਼ ਨੇ ਅਪਣੀ ਕਾਰ ਨਾਲ ਜਵਾਨ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਕਰਹੇੜਾ ਪੁੱਲ ਦੇ ਕੋਲ ਜਾਮ ਵਿਚ ਆਰੋਪੀ ਨੌਜਵਾਨ ਨੇ ਕਾਰ ਰੋਕੀ।ਇਸ 'ਤੇ ਰਾਜੇਸ਼ ਅਪਣੀ ਕਾਰ ਖੜੀ ਕਰ ਜਵਾਨ ਦੀ ਕਾਰ ਦੇ ਸਾਹਮਣੇ ਪਹੁੰਚਿਆਂ ਤਾਂ ਜਵਾਨ ਨੇ ਕਾਰ ਨਾਲ ਰਾਜੇਸ਼ ਨੂੰ ਟੱਕਰ ਮਾਰ ਦਿਤੀ, ਜਿਸ ਦੇ ਨਾਲ ਰਾਜੇਸ਼ ਕਾਰ ਦੀ ਬੋਨਟ ਤੇ ਜਾ ਡਿੱਗਿਆ ਤੇ ਨੋਜਵਾਨ ਵਿਅਕਤੀ ਕਾਰ ਨੂੰ ਤੇਜ ਰਫਤਾਰ ਨਾਲ ਭਜਾ ਕੇ ਲੈ ਗਿਆ।