ਬੱਸ ਕਿਰਾਏ 'ਚ ਵਾਧੇ ਦਾ 'ਆਪ' ਵੱਲੋਂ ਵਿਰੋਧ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ ਵਧਾਏ ਜਾਣ ਦਾ ਆਮ ਆਦਮੀ ਪਾਰਟੀ (ਆਪ) ਨੇ ਤਿੱਖਾ ਵਿਰੋਧ ਕੀਤਾ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ...

Bus Fares

ਚੰਡੀਗੜ੍ਹ (ਸਸਸ) :- ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ ਵਧਾਏ ਜਾਣ ਦਾ ਆਮ ਆਦਮੀ ਪਾਰਟੀ (ਆਪ) ਨੇ ਤਿੱਖਾ ਵਿਰੋਧ ਕੀਤਾ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ 7 ਪੈਸੇ ਪ੍ਰਤੀ ਕਿੱਲੋਮੀਟਰ ਬੱਸ ਕਿਰਾਇਆ ਵਧਾ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਮ ਅਤੇ ਗ਼ਰੀਬ ਲੋਕਾਂ 'ਤੇ ਰੋਜ਼ਾਨਾ ਲੱਖਾਂ ਰੁਪਏ ਦਾ ਵਾਧੂ ਵਿੱਤੀ ਬੋਝ ਥੋਪ ਦਿੱਤਾ ਹੈ, ਜਦਕਿ ਸੱਤਵੇਂ ਅਸਮਾਨ ਚੜ੍ਹੀ, ਮਹਿੰਗਾਈ ਕਾਰਨ ਗ਼ਰੀਬ ਅਤੇ ਆਮ ਆਦਮੀ ਪਹਿਲਾਂ ਹੀ ਤ੍ਰਾਹ-ਤ੍ਰਾਹ ਕਰ ਰਿਹਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਪੀ.ਆਰ.ਟੀ.ਸੀ ਵੱਲੋਂ ਵਧਾਇਆ ਗਿਆ ਬੱਸ ਕਿਰਾਇਆ ਬਾਕੀ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੱਲੋਂ ਵੀ ਬਰਾਬਰ ਲਾਗੂ ਕੀਤਾ ਜਾਵੇਗਾ। ਜੇਕਰ ਪੀ.ਆਰ.ਟੀ.ਸੀ ਦੀਆਂ ਸਿਰਫ਼ 1075 ਬੱਸਾਂ ਨਾਲ ਪੰਜਾਬ ਦੇ ਲੋਕਾਂ 'ਤੇ ਪ੍ਰਤੀ ਦਿਨ ਪੌਣੇ 8 ਲੱਖ ਰੁਪਏ ਦਾ ਵਾਧੂ ਬੋਝ ਪਵੇਗਾ ਤਾਂ ਹਜ਼ਾਰਾਂ ਹੋਰ ਨਿੱਜੀ ਅਤੇ ਸਰਕਾਰੀ ਬੱਸਾਂ ਰਾਹੀਂ ਇਹ ਰਾਸ਼ੀ ਕਈ ਗੁਣਾ ਵਧੇਗੀ, ਜੋ ਆਮ ਅਤੇ ਗ਼ਰੀਬ ਯਾਤਰੀਆਂ ਦੀ ਜੇਬ 'ਚੋਂ ਨਿਕਲੇਗੀ।

ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਲੋਕ ਹਿਤਾਂ ਦਾ ਧਿਆਨ ਰੱਖਦੀ ਹੁੰਦੀ ਤਾਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਮੁਤਾਬਿਕ ਬੱਸ ਕਿਰਾਇਆ 'ਚ ਹੋਰ ਵਾਧਾ ਕਰਨ ਦੀ ਥਾਂ ਡੀਜ਼ਲ-ਪੈਟਰੋਲ 'ਤੇ ਆਪਣੇ ਹਿੱਸੇ ਦੇ ਵੈਟ 'ਚ ਕਟੌਤੀ ਕਰਨ ਨੂੰ ਪਹਿਲ ਦਿੰਦੀ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ 36 ਪ੍ਰਤੀਸ਼ਤ ਵੈਟ ਵਸੂਲਣ ਲਈ ਦੇਸ਼ ਦੀ ਦੂਸਰੀ ਸਭ ਤੋਂ ਮਹਿੰਗੇ ਭਾਅ ਡੀਜ਼ਲ-ਪੈਟਰੋਲ ਵੇਚਣ ਵਾਲੀ ਸਰਕਾਰ ਹੈ। ਜਿਸ ਨੂੰ ਲੋਕਾਂ ਦੇ ਹਿਤਾਂ ਲਈ ਵੈਟ ਦੀਆਂ ਦਰਾਂ ਘੱਟ ਕਰਨੀਆਂ ਚਾਹੀਦੀਆਂ ਹਨ।