550ਵੇਂ ਪ੍ਰਕਾਸ਼ ਪੁਰਬ ਮੌਕੇ 550 ਕਰੋੜ ਦੀ ਲਾਗਤ ਨਾਲ 550 ਬੈਡਾਂ ਵਾਲਾ ਬਣੇਗਾ ਹਸਪਤਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਬਣਾਇਆ ਜਾਵੇਗਾ

Hospital

ਨਵੀਂ ਦਿੱਲੀ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 550 ਬੈਡਾਂ ਵਾਲਾ ਹਸਪਤਾਲ ਬਣਾਇਆ ਜਾਵੇਗਾ। ਇਹ ਹਸਪਤਾਲ ਦਿੱਲੀ ਦੇ ਲੋਕਾਂ ਨੂੰ ਛੂਟ ਦਰਾਂ 'ਤੇ ਵਧੀਆ ਸਹੂਲਤ ਅਤੇ ਇਲਾਜ ਮੁਹੱਈਆ ਕਰੇਗਾ। ਗੁਰਦੁਆਰਾ ਬਾਲਾ ਸਾਹਿਬ ਦੇ ਨੇੜੇ ਸਰਾਏ ਕਲਾਂ ਖਾਂ ਵਿਚ 550 ਬਿਘੇ ਖੇਤਰ 'ਚ 550 ਕਰੋੜ ਦੀ ਲਾਗਤ ਨਾਲ ਬਣ ਰਿਹਾ ਇਹ ਸੁਪਰ ਸਪੈਸ਼ਿਲਟੀ ਹਸਪਤਾਲ ਅਗਲੇ ਛੇ ਮਹੀਨਿਆਂ ਵਿਚ ਕੰਮ ਕਰਨ ਲੱਗੇਗਾ ਅਤੇ ਦੋ ਸਾਲਾਂ ਵਿਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ।

ਜਾਣਕਾਰੀ ਮੁਤਾਬਕ ਸ੍ਰੀ ਗੁਰੂ ਹਰਕ੍ਰਿਸ਼ਨ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਅਤੇ ਰਿਸਰਚ ਹਸਪਤਾਲ ਦੇ ਨਿਰਮਾਣ ਦਾ ਕੰਮ ਆਉਣ ਵਾਲੀ 17 ਨਵੰਬਰ ਨੂੰ ਸ਼ੁਰੂ ਕੀਤਾ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਇਸ ਹਸਪਤਾਲ ਨੂੰ ਨੌ ਮੈਂਬਰ ਟਰਸਟ ਦੇ ਪ੍ਰਬੰਧਨ ਨਾਲ ਚਲਾਇਆ ਜਾਵੇਗਾ।

ਹਸਪਤਾਲ ਵਿਚ ਕਾਰਡੀਓ ਅਤੇ ਨੈਫਰੋਲੋਜੀ ਵਿਭਾਗ ਦੀ ਓਪੀਡੀ ਆਉਣ ਵਾਲੇ ਛੇ ਮਹੀਨਿਆਂ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ। ਹਸਪਤਾਲ ਦੇ ਪੂਰੀ ਤਰ੍ਹਾਂ ਸ਼ੁਰੂ ਹੋ ਜਾਣ ਤੋਂ ਬਾਅਦ ਇਸ ਵਿਚ ਲਗਭਗ ਪੰਜ ਹਜ਼ਾਰ ਮਰੀਜ਼ਾ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ।