ਜਦੋਂ ਖ਼ਰਾਬ ਐਂਬੂਲੈਂਸ ਸਿੱਖਾਂ ਨੇ 20 ਕਿਲੋਮੀਟਰ ਤੱਕ ਘਸੀਟ ਛੱਡੀ ਹਸਪਤਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਖ ਵਿਅਕਤੀਆਂ ਦੀ ਹਿੰਮਤ ਨੇ ਬੱਚੀ ਮਰੀਜ਼ ਦੀ ਜਾਨ

Sikh Pushes Ambulance

ਸਿੱਖਾਂ ਨੇ ਹਮੇਸ਼ਾ ਆਪਣੀ ਸੇਵਾ ਭਾਵਨਾ ਅਤੇ ਉਚੇ ਸੁੱਚੇ ਰੁਤਬੇ ਸਦਕਾ ਦੁਨੀਆ 'ਚ ਸਿੱਖ ਕੌਮ ਦਾ ਨਾਮ ਚਮਕਾਇਆ ਹੈ। ਇਕ ਹੋਰ ਵੀਡੀਉ ਸਾਹਮਣੇ ਆਈ ਹੈ ਜਿਸ ਨਾਲ ਸਾਰਿਆਂ ਦੇ ਦਿਲਾਂ ਵਿਚ ਸਿੱਖ ਕੌਮ ਲਈ ਲਈ ਪਿਆਰ ਸਤਿਕਾਰ ਤੇ ਮਾਣ ਦੂਣਾ ਚੌਣਾ ਹੋ ਜਾਵੇਗਾ।

ਦਰਅਸਲ ਇਹ ਐਂਬੂਲੈਂਸ ਇੱਕ ਮਰੀਜ਼ ਨੂੰ ਹਸਪਤਾਲ ਲੈਕੇ ਜਾ ਰਹੀ ਸੀ ਜੋ ਕਿ 20 ਕਿਲੋਮੀਟਰ ਦੂਰ ਸੀ ਪਰ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਇਹ ਐਂਬੂਲੈਂਸ ਰਸਤੇ ਵਿਚ ਖਰਾਬ ਹੋ ਗਈ ਅਤੇ ਰੁਕ ਗਈ ਪਰ ਉਸੇ ਸਮੇਂ ਇਹ ਦੋ ਸਿੱਖ ਆਪਣੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸਨ।

ਐਂਬੂਲੈਂਸ ਬਾਰੇ ਪਤਾ ਲੱਗਣ ਤੇ ਇਨ੍ਹਾਂ ਦੋਵਾਂ ਨੇ ਆਪਣੇ ਪੈਰਾਂ ਦੇ ਸਹਾਰੇ ਐਂਬੂਲੈਂਸ ਨੂੰ ਮੋਟਰਸਾਈਕਲਾਂ ਤੇ ਬੈਠ ਕੇ ਧਕੇਲਿਆ ਅਤੇ 20 ਕਿਲੋਮੀਟਰ ਦੂਰ ਹਸਪਤਾਲ ਐਂਬੂਲੈਂਸ ਨੂੰ  ਲਿਜਾ ਕੇ ਛੱਡਿਆ ਜਿਸ ਨਾਲ ਮਰੀਜ਼ ਦੀ ਜਾਨ ਬਚ ਗਈ ਅਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਸਿੱਖ ਵਿਅਕਤੀਆਂ ਦਾ ਧੰਨਵਾਦ ਕੀਤਾ।

ਇਹ ਵੀਡੀਓ ਕਿਸ ਜਗ੍ਹਾ ਦੀ ਹੈ ਇਸ ਬਾਈ ਹਾਲੇ ਪਤਾ ਨਹੀਂ ਚਲ ਸਕਿਆ ਪਰ ਮਰੀਜ਼ ਦੇ ਕੁਝ ਜਾਣਕਾਰ ਐਂਬੂਲੈਂਸ ਦੇ ਪਿਛੇ ਆ ਰਹੀ ਗੱਡੀ ਵਿਚ ਸਵਾਰ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇਨਸਾਨੀਅਤ ਅਜੇ ਵੀ ਕਾਇਮ ਹੈ। ਜਿਨ੍ਹਾਂ ਨੇ ਇਸ ਮੌਕੇ ਵੀਡੀਓ ਬਣਾਈ ਅਤੇ ਵਿਚ ਬੋਲ ਕੇ ਸਾਰੀ ਜਾਕਾਰੀ ਦਿੰਦੇ ਹੋਏ ਸਿੱਖਾਂ ਦੀ ਸ਼ਲਾਘਾ ਵੀ ਕੀਤੀ।

ਮਿਲੀ ਜਾਣਕਾਰੀ ਮੁਤਾਬਕ ਇਹ ਐਂਬੂਲੈਂਸ ਰਾਸਤੇ ਵਿਚ ਬੰਦ ਹੋ ਗਈ ਸੀ। ਇਹਨਾਂ ਸਿੰਘਾਂ ਵੱਲੋਂ ਐਂਬੂਲੈਂਸ ਨੂੰ ਹਸਪਤਾਲ ਪਹੁੰਚਿਆ ਗਿਆ। ਸਿੱਖ ਕੌਮ ਦੁਨੀਆ ਦੇ ਕਿਸੇ ਕੋਨੇ ਵਿਚ ਜਾ ਕੇ ਰਹੇ, ਉਥੇ ਆਉਣ ਝੰਡਾ ਆਪਣਾ ਨਾਮ ਦਿਨ ਦੁਖੀਆਂ ਦੇ ਹੱਕ ’ਚ ਖੜ੍ਹ ਕੇ ਉਨ੍ਹਾਂ ਲਈ ਜ਼ੁਲਮ ਅੱਗੇ ਅੜਕੇ ਬੁਲੰਦ ਕਰ ਹੀ ਲੈਂਦੀ ਹੈ ਕਉਂਕਿ ਰਹਿੰਦੀ ਦੁਨੀਆ ਤੱਕ ਸਿੱਖ ਅਤੇ ਸਿੱਖ ਕੌਮ ਸੇਵਾ ਭਾਵਨਾ ਨਿਭਾਉਂਦੀ ਰਹੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।