ਨਵਾਜ ਸ਼ਰੀਫ਼ ਤੋਂ ਬਾਅਦ ਮਰਿਅਮ ਨਵਾਜ ਵੀ ਹਸਪਤਾਲ ‘ਚ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਤੋਂ ਬਾਅਦ ਉਨ੍ਹਾਂ ਦੀ ਬੇਟੀ ਮਰਿਅਮ ਨਵਾਜ...

Nawab and Maryam

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਤੋਂ ਬਾਅਦ ਉਨ੍ਹਾਂ ਦੀ ਬੇਟੀ ਮਰਿਅਮ ਨਵਾਜ ਦੀ ਤਬੀਅਤ ਖ਼ਰਾਬ ਹੋ ਗਈ ਹੈ। ਮਰਿਅਮ ਨੂੰ ਵੀ ਫ਼ੌਜ ਦੇ ਸਰਵਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ, ਸਾਫ਼ ਨਹੀਂ ਹੋ ਸਕਿਆ ਕਿ ਮਰਿਅਮ ਨੂੰ ਕਿਉਂ ਭਰਤੀ ਕਰਵਾਇਆ ਗਿਆ ਹੈ। ਮਰਿਅਮ ਸ਼ਰੀਫ਼ ਨੂੰ ਵੀਆਈਪੀ ਕਮਰਾ ਨੰ. 2 ਵਿਚ ਭਰਤੀ ਕੀਤਾ ਗਿਆ ਹੈ, ਜਦਕਿ ਪਿਤਾ ਨਵਾਜ ਸ਼ਰੀਫ਼ ਨੂੰ ਪੀਆਈਪੀ ਕਮਰਾ ਨੰ. 1 ਵਿਚ ਭਰਤੀ ਕੀਤਾ ਗਿਆ ਹੈ। ਨਵਾਜ ਦਾ ਅੱਜ ਪੂਰਾ ਸਰੀਰ ਸਕੈਨ ਕੀਤਾ ਜਾਵੇਗਾ। ਫਿਲਹਾਲ ਨਵਾਜ ਸ਼ਰੀਫ਼ ਦਾ ਪਲੇਟਲੇਟਸ ਹਲੇ ਸਧਾਰਣ ਦੱਸਿਆ ਜਾ ਰਿਹਾ ਹੈ।

ਨਵਾਜ ਦੀ ਹਾਲਤ ਹੋ ਗਈ ਸੀ ਨਾਜੁਕ

ਮੰਗਲਵਾਰ ਨੂੰ ਆਈ ਉਨ੍ਹਾਂ ਦੀ ਮੈਡਕਲ ਰਿਪੋਰਟ ਅਨੁਸਾਰ, ਨਵਾਜ ਸ਼ਰੀਫ਼ ਦੀ ਪਲੇਟਲੇਟਸ ਗਿਣਤੀ 16,000 ਤੋਂ ਹੇਠ 2000 ਦੀ ਨਾਜੁਕ ਹਾਲਤ ਵਿਚ ਪਹੁੰਚ ਗਈ ਸੀ। ਸੋਮਵਾਰ ਰਾਤ ਜਦ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਤਾਂ ਮੈਡੀਕਲ ਬੋਰਡ ਦੇ ਮੈਂਬਰਾਂ ਨੂੰ ਉਨ੍ਹਾਂ ਨੂੰ ਬਚਾਉਣ ਲਈ ਤੁਰੰਤ ਉਨ੍ਹਾਂ ਦੇ ਸਰੀਰ ਵਿਚ ਪਲੇਟਲੇਟਸ ਚੜ੍ਹਾਉਣੀ ਪਈ।

ਭਰਾ ਨੇ ਮੰਗੀ ਲੋਕਾਂ ਤੋਂ ਦੁਆ

ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀਐਮਐਲ-ਐਨ) ਪ੍ਰਧਾਨ ਅਤੇ ਸ਼ਰੀਫ਼ ਦੇ ਭਾਈ ਸ਼ਾਹਬਾਜ਼ ਸ਼ਰੀਫ਼ ਨੇ ਨਵਾਜ ਨਾਲ ਮੁਲਾਕਾਤ ਕਰਨ ਤੋਂ ਬਾਅਦ ਟਵੀਟ ਕੀਤਾ ਸੀ। ਕਿ ਮੈਂ ਅੱਜ ਆਪਣੇ ਭਰਾ ਨਾਲ ਮੁਲਾਕਾਤ ਕੀਤੀ। ਮੈਨੂੰ ਉਨ੍ਹਾਂ ਦੀ ਤੇਜ਼ੀ ਨਾਲ ਵਿਗੜਦੀ ਹਾਲਤ ਦੀ ਬਹੁਚ ਚਿੰਤਾ ਹੋ ਰਹੀ ਹੈ। ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੀ ਸਿਹਤ ਨੂੰ ਦੇਖਣਾ ਚਾਹੀਦਾ ਹੈ।

ਨਵਾਜ ਦੇ ਬੇਟੇ ਹੁਸੈਨ ਨਵਾਜ ਦਾ ਦਾਅਵਾ, ਦਿੱਤਾ ਗਿਆ ਜ਼ਹਿਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੀ ਹਾਲਤ ਗੰਭੀਰ ਹੋ ਗਈ ਸੀ। ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਜੇਲ੍ਹ ਵਿਚ ਜ਼ਹਿਰ ਦਿੱਤਾ ਜਾ ਰਿਹਾ ਹੈ। ਖ਼ਬਰਾਂ ਅਨੁਸਾਰ ਨਵਾਬ ਅਰੀਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਲਾਹੌਰ ਦੇ ਕੋਟ ਲਖਪਤ ਜੇਲ੍ਹ ਵਿਚ ਬੰਦ ਹੈ। ਖ਼ਬਰ ਅਨੁਸਾਰ, ਨਵਾਜ ਸ਼ਰੀਫ਼ ਦੇ ਬੇਟੇ ਹੁਸੈਨ ਨਵਾਜ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿਤਾ ਦੇ ਸਰੀਰ ਤੋਂ ਪਲੇਟਲੇਟਸ ਤੋਂ ਕਮੀ ਹੋਣ ਕਾਰਨ ਜ਼ਹਿਰ ਦੇਣਾ ਵੀ ਹੋ ਸਕਦੈ।

ਇਮਰਾਨ ਨੇ ਸ਼ਰੀਫ਼ ਦੀ ਸਿਹਤ ਦੀ ਮੰਗੀ ਰਿਪੋਰਟ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਰੀਫ਼ ਨੂੰ ਸਿਹਤਮੰਦ ਸੇਵਾਵਾਂ ਮੁਹੱਈਆ ਕਰਵਾਏ ਜਾਣ ਦੇ ਸੰਬੰਧ ਵਿਚ ਪੰਜਾਬ ਦੀ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ। ਸਰਕਾਰ ਦੇ ਬੁਲਾਰਾ ਫਿਰਦੋਸ ਅਸ਼ਿਕ ਅਵਾਨ ਨੇ ਦੱਸਿਆ ਕਿ ਇਮਰਾਨ ਨੇ ਸ਼ਰੀਫ਼ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ।