ਸੌਦਾ ਸਾਧ ਲਈ ਆਈ ਬੁਰੀ ਖ਼ਬਰ! ਸੀਬੀਆਈ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ !

ਏਜੰਸੀ

ਖ਼ਬਰਾਂ, ਰਾਸ਼ਟਰੀ

ਬਲਾਤਕਾਰ ਅਤੇ ਕਤਲ ਦੇ ਦੋਸ਼ ਵਿਚ ਸਜ਼ਾ ਭੁਗਤ ਰਿਹਾ ਹੈ ਸੌਦਾ ਸਾਧ ਰਾਮ ਰਹੀਮ

fIle photo

ਚੰਡੀਗੜ੍ਹ : ਪੰਚਕੂਲਾ ਵਿਚ ਸੌਦਾ ਸਾਧ ਰਾਮ ਰਹੀਮ ਨੂੰ ਸੀਬੀਆਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਸੀਬੀਆਈ ਜੱਜ ਬਦਲਣ ਦੀ ਮੰਗ ਨੂੰ ਲੈ ਕੇ ਇਹ ਪਟੀਸ਼ਨ ਦਾਖਲ ਕੀਤੀ ਗਈ ਸੀ। ਪਰ ਸੀਬੀਆਈ ਕੋਰਟ ਨੇ ਬਚਾਅ ਪੱਖ ਦੀ ਪਟੀਸ਼ਨ ਖਾਰਜ਼ ਕਰ ਦਿੱਤੀ। ਮਾਮਲੇ ਦੀ ਅਗਲੀ ਸੁਣਵਾਈ 14 ਦਸੰਬਰ ਨੂੰ ਹੋਵੇਗੀ। ਮੰਨਿਆ ਜਾ ਰਿਹਾ ਕਿ ਇਸੇ ਦਿਨ ਮਾਮਲੇ ਦੀ ਆਖਰੀ ਬਹਿਸ ਸ਼ੁਰੂ ਹੋਵੇਗੀ।

ਪੰਚਕੂਲਾ ਵਿਚ ਸੌਦਾ ਸਾਧ ਗੁਰਮੀਤ ਰਾਮ ਰਹੀਮ 'ਤੇ ਰੰਜੀਤ ਸਿੰਘ ਦੀ ਹੱਤਿਆ ਮਾਮਲੇ ਵਿਚ ਅੱਜ ਸੁਣਵਾਈ ਪੂਰੀ ਹੋਈ। ਪੰਚਕੂਲਾ ਦੀ ਵਿਸ਼ੇਸ ਅਦਾਲਤ ਵਿਚ ਇਹ ਸੁਣਵਾਈ ਹੋਈ। ਮਾਮਲੇ ਦੇ ਮੁੱਖ ਮੁਲਜ਼ਮ ਸੌਦਾ ਸਾਧ ਰਾਮ ਰਹੀਮ ਵੀਡੀਓ ਕਾਨਫਰੰਸਿਗ ਦੇ ਜਰੀਏ ਪੇਸ਼ ਹੋਇਆ। ਜਦਕਿ ਬਾਕੀ ਸਾਰੇ ਆਰੋਪੀ ਕੋਰਟ ਵਿਚ ਪੇਸ਼ ਹੋਏ। ਪਿਛਲੀ ਸੁਣਵਾਈ ਦੇ ਦੌਰਾਨ ਬਚਾਅ ਪੱਖ ਨੇ ਸੌਦਾ ਸਾਧ ਦੇ ਵਿਰੁੱਧ ਚੱਲ ਰਹੇ ਰੰਜੀਤ ਸਿੰਘ ਕਤਲ ਕੇਸ ਵਿਚ ਜੱਜ ਬਦਲਣ ਦੀ ਮੰਗ ਕੀਤੀ ਸੀ।

ਸਾਨੂੰ ਜੱਜ 'ਤੇ ਵਿਸ਼ਵਾਸ਼ ਨਹੀਂ-ਪਟੀਸ਼ਨਰ

ਆਰੋਪੀ ਕ੍ਰਿਸ਼ਨਾ ਲਾਲ ਨੇ ਇਹ ਪਟੀਸ਼ਨ ਦਾਖਲ ਕੀਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਇਹ ਜੱਜ ਪਹਿਲਾਂ ਹੀ ਦੋ ਮਾਮਲਿਆ ਵਿਚ ਰਾਮ ਰਹੀਮ ਦੇ ਵਿਰੁੱਧ ਸਜ਼ਾ ਸੁਣਾ ਚੁੱਕੇ ਹਨ। ਸਾਨੂੰ ਉਨ੍ਹਾਂ ਤੇ ਵਿਸ਼ਵਾਸ਼ ਨਹੀਂ ਹੈ।

ਹੁਣ ਤੀਜੇ ਮਾਮਲੇ ਵਿਚ ਆਖਰੀ ਬਹਿਸ ਸ਼ੁਰੂ ਹੋਣੀ ਸੀ ਜਦਕਿ ਸੀਬੀਆਈ ਨੇ ਇਸ ਦੇ ਵਿਰੁੱਧ ਜਵਾਬ ਦਿੰਦੇ ਹੋਏ ਕਿਹਾ ਕਿ ਪਟੀਸ਼ਨ ਵਿਚ ਲਗਾਏ ਗਏ ਸਾਰੇ ਆਰੋਪ ਝੂਠੇ ਹਨ। ਦੱਸ ਦਈਏ ਕਿ ਸੌਦਾ ਸਾਧ ਦੋ ਸਾਧਵੀਆਂ ਦੇ ਬਲਾਤਕਾਰ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਦੇ ਦੋਸ਼ ਵਿਚ ਜੇਲ੍ਹ 'ਚ ਸਜ਼ਾ ਭੁਗਤ ਰਿਹਾ ਹੈ।