“ਪਹਿਲਾਂ ਤਾਂ ਮਾਰਿਆ ਸਾਨੂੰ ਕਰਜ਼ੇ ਦੀ ਮਾਰ ਨੇ, ਹੁਣ ਤਾਂ ਸਾਡਾ ਲੱਕ ਤੋੜਤਾ ਮੋਦੀ ਸਰਕਾਰ ਨੇ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਦੀਆਂ ਭੈਣਾਂ ਨੇ ਸੰਘਰਸ਼ ਵਿਚ ਸ਼ਮੂਲੀਅਤ ਕਰਕੇ ਸਾਬਿਤ ਕਰ ਦਿੱਤਾ ਕਿ ਉਹਨਾਂ ਨੇ ਅਣਖੀ ਯੋਧਿਆਂ ਨੂੰ ਜਨਮ ਦਿੱਤਾ

Punjabi Stars at farmer protest

ਨਵੀਂ ਦਿੱਲੀ (ਨਿਮਰਤ ਕੌਰ): ਕਿਸਾਨੀ ਮੋਰਚੇ ਵਿਚ ਸ਼ਾਮਲ ਹੋਏ ਨੌਜਵਾਨਾਂ ਵਿਚ ਜੋਸ਼ ਭਰਨ ਲਈ ਕਈ ਪੰਜਾਬੀ ਸਿਤਾਰੇ ਦਿੱਲੀ ਪਹੁੰਚ ਰਹੇ ਹਨ। ਇਸ ਦੌਰਾਨ ਪੰਜਾਬੀ ਸਿੰਗਰ ਰਾਏ ਜੁਝਾਰ ਵੀ ਅਪਣੇ ਸਾਥੀਆਂ ਨਾਲ ਦਿੱਲੀ ਦੇ ਕੁੰਡਲੀ ਬਾਰਡਰ ਪਹੁੰਚੇ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਰਾਏ ਜੁਝਾਰ ਨੇ ਕਿਹਾ ਕਿ ਉਹ ਇਕ ਕਿਸਾਨ ਹਨ ਤੇ ਖੇਤੀਬਾੜੀ ਕਰਦੇ ਹਨ, ਉਹ ਇੱਥੇ ਕਿਸਾਨਾਂ ਦਾ ਸਾਥ ਦੇਣ ਪਹੁੰਚੇ ਹਨ।

ਇਸ ਦੌਰਾਨ ਸੂਫੀ ਕਲਾਕਾਰ ਸਰਦਾਰ ਅਲੀ ਨੇ ਕਿਹਾ ਕਿ ਉਹ ਕਿਸਾਨ ਨਹੀਂ ਹਨ ਪਰ ਫਿਰ ਵੀ ਇੱਥੇ ਆਏ ਹਨ ਕਿਉਂਕਿ ਇਹ ਇਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ ਹੈ। ਇਹ ਹਰ ਉਸ ਵਿਅਕਤੀ ਦਾ ਸੰਘਰਸ਼ ਹੈ ਜੋ ਸਾਹ ਲੈਂਦਾ ਹੈ, ਰੋਟੀ ਖਾਂਦਾ ਹੈ ਤੇ ਅਪਣੀ ਮਾਂ ਨੂੰ ਜਾਂ ਜ਼ਮੀਨ ਨੂੰ ਪਿਆਰ ਕਰਦਾ ਹੈ।

ਇੱਥੇ ਪਹੁੰਚੇ ਇਕ ਟੀਵੀ ਅਦਾਕਾਰ ਨੇ ਕਿਹਾ ਕਿ ਦਿੱਲੀ ਮੋਰਚੇ ਵਿਚ ਪਹੁੰਚ ਕੇ ਉਸ ਨੂੰ ਭਗਤ ਸਿੰਘ ਦੀ ਯਾਦ ਆਈ ਹੈ। ਕਿਉਂਕਿ ਭਗਤ ਸਿੰਘ ਨੇ ਕਿਹਾ ਸੀ ਕਿ ਇਨਕਾਬ ਚਾਹੇ ਕੌਮੀ ਹੋਵੇ ਜਾਂ ਸਮਾਜਵਾਦੀ, ਜਿਸ ਸ਼ਕਤੀ ‘ਤੇ ਅਸੀਂ ਸਭ ਤੋਂ ਵੱਧ ਨਿਰਭਰ ਹਾਂ ਉਹ ਹੈ ਕਿਸਾਨ ਤੇ ਮਜ਼ਦੂਰ ਜਮਾਤ। ਉਹਨਾਂ ਕਿਹਾ ਕਿ ਇਹ ਸਰਕਾਰ ਪੂੰਜੀਵਾਦੀਆਂ ਵੱਲੋਂ ਬਣਾਈ ਗਈ ਹੈ ਤੇ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਲਈ ਹੀ ਇਹ ਕਨੂੰਨ ਬਣਾਏ ਹਨ। ਸਰਕਾਰ ਨੇ ਕੋਵਿਡ ਮਹਾਂਮਾਰੀ ਦਾ ਬਹਾਨਾ ਬਣਾ ਕੇ ਸੰਵਿਧਾਨ ਵਿਚ ਬਦਲਾਅ ਕੀਤਾ ਹੈ।

ਕੁੰਡਲੀ ਬਾਰਡਰ ਪਹੁੰਚੇ ਬੂਟਾ ਮੁਹੰਮਦ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਜਿੱਥੇ ਵੀ ਕਿਸਾਨਾਂ ਦੇ ਧਰਨੇ ਲੱਗੇ ਪੰਜਾਬੀ ਸਿਤਾਰੇ ਉੱਥੇ ਪਹੁੰਚੇ ਹਨ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦਾ ਅੰਨ ਖਾ ਕੇ ਜੀਊਂਦੇ ਹਾਂ ਤੇ ਅੰਨ ਖਾ ਕੇ ਹੀ ਗਾਉਂਦੇ ਹਾਂ। ਉਹਨਾਂ ਕਿਹਾ ਕਿ ਉਹ ਇੱਥੇ ਪੰਜਾਬੀਆਂ ਨੂੰ ਸਲਾਮ ਕਰਨ ਆਏ ਹਨ।

ਸਰਦਾਰ ਅਲੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਸਾਬਿਤ ਕਰ ਦਿੱਤਾ ਕਿ ਅਸੀਂ ਅਣਖੀ ਮਾਵਾਂ ਦੇ ਪੁੱਤ ਹਾਂ ਤੇ ਪੰਜਾਬ ਦੀਆਂ ਮਾਵਾਂ ਤੇ ਭੈਣਾਂ ਨੇ ਵੀ ਸੰਘਰਸ਼ ਵਿਚ ਸ਼ਮੂਲੀਅਤ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਨੇ ਅਣਖੀ ਯੋਧਿਆਂ ਨੂੰ ਜਨਮ ਦਿੱਤਾ ਹੈ। ਕਿਸਾਨੀ ਮੋਰਚੇ ‘ਤੇ ਪਹੁੰਚੇ ਇਹਨਾਂ ਸਿਤਾਰਿਆਂ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨਜ਼ਮਾਂ ਰਾਹੀਂ ਨੌਜਵਾਨਾਂ ਦਾ ਜੋਸ਼ ਵਧਾਇਆ।

ਇਹਨਾਂ ਸਿਤਾਰਿਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਜਿੱਤ ਤੈਅ ਹੈ। ਇਸ ਦੌਰਾਨ ਉਹਨਾਂ ਨੇ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਵੱਲ਼ੋਂ ਦਿੱਤੇ ਜਾ ਰਹੇ ਬਿਆਨਾਂ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਨੇ ਜਿਸ ਨੇ ਹਮੇਸ਼ਾਂ ਹੀ ਮੁਹੱਬਤ ਦਾ ਪੈਗਾਮ ਦਿੱਤਾ ਹੈ। ਉਹਨਾਂ ਨੇ ਦੇਸ਼ ਦੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਕਿ ਉਹ ਇਕਜੁੱਟ ਹੋ ਕੇ ਹੱਕਾਂ ਦੀ ਲੜਾਈ ਲੜ ਰਹੇ ਹਨ।