ਅਮਿਤ ਸ਼ਾਹ ਨੂੰ ਮਮਤਾ ਬੈਨਰਜੀ ਦਾ ਜਵਾਬ,ਇਥੇ ਚੋਣ ਪ੍ਰਚਾਰ ਲਈ ਆਓ ਪਰ ਧਮਕੀ ਦੇਣ ਦੀ ਕੋਸ਼ਿਸ਼ ਨਾ ਕਰੋ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਮਤਾ ਨੇ ਕਿਹਾ, 'ਅਸੀਂ ਉਸ ਦਾ ਸਵਾਗਤ ਕਰਦੇ ਹਾਂ ਪਰ ਜੋ ਉਸ ਨੇ ਕਿਹਾ, ਉਸ ਦੀ ਸਰੀਰਕ ਭਾਸ਼ਾ,ਧਮਕੀ ਭਰੇ ਵਿਵਹਾਰ ਨੂੰ ਉਸ ਦੇ ਅਹੁਦੇ ਦੇ ਅਨੁਕੂਲ ਨਹੀਂ ਕਿਹਾ ਜਾ ਸਕਦਾ ।

Mamta

ਕੋਲਕਾਤਾ: ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਮੁੱਖ ਵਿਰੋਧੀ ਪਾਰਟੀ ਭਾਜਪਾ ਵਿਚਾਲੇ 'ਬਿਆਨਬਾਜ਼ੀ' ਚੱਲ ਰਹੀ ਹੈ । ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕੋਚ ਬਿਹਾਰ ਵਿੱਚ ਰੈਲੀ ਕੀਤੀ,ਜਿਸ ਵਿੱਚ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ । ਜਿਥੇ ਮਮਤਾ ਦੀਦੀ ਵੀ ਪਿੱਛੇ ਰਹਿਣ ਵਾਲੀ ਸੀ,ਉਸਨੇ ਅਮਿਤ ਸ਼ਾਹ ਨੂੰ ਆਪਣੇ ਅੰਦਾਜ਼ ਵਿਚ ਜਵਾਬ ਦਿੱਤਾ ।

Related Stories