ਸੁਰੱਖਿਆ ਕਾਰਨਾਂ ਕਾਰਨ ਐਨ.ਆਈ.ਏ. ਦੀ ਪੁੱਛ-ਪੜਤਾਲ ਲਈ ਦਿੱਲੀ ਨਹੀਂ ਜਾ ਸਕਦਾ : ਉਮਰ ਫ਼ਾਰੂਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼੍ਰੀਨਗਰ : ਹੁਰਿਅਤ ਕਾਨਫ਼ਰੰਸ ਦੇ ਨਰਮ ਪੱਖੀ ਧੜੇ ਦੇ ਪ੍ਰਧਾਨ ਮੀਰਵਾਈਜ਼ ਉਮਰ ਫ਼ਾਰੂਕ ਨੇ ਰਾਸ਼ਟਰੀ ਜਾਂਚ ਏਜੰਸੀ ਵਲੋਂ ਉਨ੍ਹਾਂ ਨੂੰ ਦਿੱਲੀ ਦੇ ਬਜਾਏ ਇਥੇ ਪੁੱਛ -ਪੜਤਾਲ...

Mirwaiz Umar Farooq

ਸ਼੍ਰੀਨਗਰ : ਹੁਰਿਅਤ ਕਾਨਫ਼ਰੰਸ ਦੇ ਨਰਮ ਪੱਖੀ ਧੜੇ ਦੇ ਪ੍ਰਧਾਨ ਮੀਰਵਾਈਜ਼ ਉਮਰ ਫ਼ਾਰੂਕ ਨੇ ਰਾਸ਼ਟਰੀ ਜਾਂਚ ਏਜੰਸੀ ਵਲੋਂ ਉਨ੍ਹਾਂ ਨੂੰ ਦਿੱਲੀ ਦੇ ਬਜਾਏ ਇਥੇ ਪੁੱਛ -ਪੜਤਾਲ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਉਨ੍ਹਾਂ ਦੇ ਮਨ ਵਿਚ ਅਪਣੀ ਸੁਰੱਖਿਆ ਨੂੰ ਲੈ ਕੇ ਡਰ ਹੈ। ਐਨ.ਆਈ.ਏ. ਕਸ਼ਮੀਰ ਵਿਚ ਅਤਿਵਾਦੀ ਗਤੀਵਿਧੀਆਂ ਲਈ ਪੈਸਾ ਮੁਹੱਈਆ ਕਰਾਉਣ ਨਾਲ ਜੁੜੇ ਇਕ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਏਜੰਸੀ ਨੇ ਪਿਛਲੇ ਮਹੀਨੇ ਮੀਰਵਾਈਜ਼ ਸਮੇਤ ਅਲਗਾਵਾਦੀਆਂ ਦੇ ਇਥੇ ਕਈ ਛਾਪੇ ਮਾਰੇ ਸਨ ਅਤੇ ਉਸ ਨੇ ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਦਿੱਲੀ ਪੇਸ਼ ਕੀਤਾ ਗਿਆ ਹੈ।

ਮੀਰਵਾਈਜ਼ ਦੇ ਵਕੀਲ ਐਜਾਜ਼ ਅਹਿਮਦ ਨੇ ਐਨ.ਆਈ.ਏ.  ਦੇ ਛੇ ਮਾਰਚ  ਦੇ ਨੋਟਿਸ ਦਾ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਮੌਜੂਦਾ ਹਾਲਤ ਵਿਚ ਮੇਰੇ ਮੁਵਕਿਲ ਦੀ ਨਿਜੀ ਸੁਰੱਖਿਆ ਨੂੰ ਖ਼ਤਰਾ ਹੈ, ਅਜਿਹੇ ਵਿਚ ਮੇਰੇ ਮੁਵਕਿਲ ਦਾ ਦਿੱਲੀ ਜਾਣਾ ਠੀਕ ਨਹੀਂ ਹੈ। ਵਕੀਲ ਨੇ ਕਿਹਾ ਕਿ ਜੇਕਰ ਐਨ.ਆਈ.ਏ. ਮੀਰਵਾਈਜ਼ ਤੋਂ ਪੁੱਛ-ਪੜਤਾਲ ਕਰਣਾ ਚਾਹੁੰਦੀ ਹੈ ਤਾਂ ਉਹ ਸ੍ਰੀਨਗਰ ਵਿਚ ਵੀ ਅਜਿਹਾ ਕਰ ਸਕਦੀ ਹੈ ਅਤੇ ਉਹ ਉਸ ਵਿਚ ਸਹਿਯੋਗ ਕਰਨ ਲਈ ਤਿਆਰ ਹੈ ਕਿਉਂਕਿ ਉਨ੍ਹਾਂ ਕੋਲ ਲੁਕਾਉਣ ਜੋਗਾ ਕੁੱਝ ਨਹੀਂ ਹੈ।  ਵਕੀਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ  ਮੁਵਕਿਲ ਨੂੰ ਐਨ.ਆਈ.ਏ  ਦੇ ਨੋਟਿਸ ਵਿਚ ਉਕਤ ਐਫ਼ਆਈਆਰ ਬਾਰੇ ਜਾਣਕਾਰੀ ਨਹੀਂ ਹੈ । (ਪੀਟੀਆਈ)