ਜੰਮੂ-ਕਸ਼ਮੀਰ ਵਿਚ ਚੋਣਾਂ ਤੋਂ ਪਹਿਲਾਂ ਮੀਰਵਾਇਜ਼, ਉਮਰ ਫ਼ਾਰੂਕ ਨਜ਼ਰਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਵਿਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਪਹਿਲੇ ਦੌਰ ਦੀਆਂ ਚੋਣਾਂ ਤੋਂ ਪਹਿਲਾਂ, ਹੁਰੀਅਤ ਕਾਨਫ਼ਰੰਸ ਦੇ ਨਰਮਖ਼ਿਆਲੀ ਧੜੇ ਦੇ ਆਗੂ ਮੀਰਵਾਇਜ਼ ਉਮਰ ਫ਼ਾਰੂਕ.......

Mirwaiz, Omar Faruk detained before elections in Jammu and Kashmir

ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਪਹਿਲੇ ਦੌਰ ਦੀਆਂ ਚੋਣਾਂ ਤੋਂ ਪਹਿਲਾਂ, ਹੁਰੀਅਤ ਕਾਨਫ਼ਰੰਸ ਦੇ ਨਰਮਖ਼ਿਆਲੀ ਧੜੇ ਦੇ ਆਗੂ ਮੀਰਵਾਇਜ਼ ਉਮਰ ਫ਼ਾਰੂਕ ਨੂੰ ਨਜ਼ਰਬੰਦ ਕਰ ਦਿਤਾ ਗਿਆ। ਸੁਬੇ ਵਿਚ ਸੋਮਵਾਰ ਨੂੰ ਵੋਟਾਂ ਪੈਣੀਆਂ ਹਨ ਅਤੇ ਚੋਣਾਂ ਚਾਰ ਪੜਾਵਾਂ ਵਿਚ ਖ਼ਤਮ ਹੋਣਗੀਆਂ। 
ਪੁਲਿਸ ਨੇ ਦੋ ਅਕਤੂਬਰ ਨੂੰ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮੁਖੀ ਯਾਸੀਨ ਮਲਿਕ ਨੂੰ ਹਿਰਾਸਤ ਵਿਚ ਲੈ ਲਿਆ ਸੀ। ਹੁਰੀਅਤ ਦੇ ਕੱਟੜਪੰਥੀ ਧੜੇ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੀ ਨਜ਼ਰਬੰਦੀ ਜਾਰੀ ਰਹੇਗੀ।

ਫ਼ਾਰੂਕ ਨੇ ਕਿਹਾ, 'ਨਜ਼ਰਬੰਦ ਹਾਂ, ਚੋਣ ਦੀ ਵਿਲੱਖਣ ਜਮਹੂਰੀ ਪ੍ਰਕ੍ਰਿਆ ਚੱਲ ਰਹੀ ਹੈ। ਭਾਰੀ ਗਿਣਤੀ ਵਿਚ ਬਲ ਤੈਨਾਤ ਕੀਤੇ ਗਏ ਹਨ।' ਉਨ੍ਹਾਂ ਕਿਹਾ, 'ਇਹ ਜ਼ਿਕਰ ਨਹੀਂ ਕਰਨਾ ਚਾਹੀਦਾ ਕਿ ਉਮੀਦਵਾਰ ਨਾਮਾਲੂਮ ਹੈ ਅਤੇ ਜਨਤਾ ਹੈਰਾਨ ਹੈ। ਲੋਕਤੰਤਰ ਦਾ ਕੀ ਮਜ਼ਾਕ ਉਡਾਇਆ ਜਾ ਰਿਹਾ ਹੈ।' ਤਿੰਨਾਂ ਵੱਖਵਾਦੀ ਆਗੂਆਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿਤਾ ਹੈ।  (ਏਜੰਸੀ)

Related Stories