Lok Sabha Election 2024: ਇਹ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਹਨ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Lok Sabha Election 2024: ਇਹ ਚੋਣ 90 ਫ਼ੀਸਦੀ ਲੋਕਾਂ ਦੀ ਚੋਣ ਹੈ

Rahul Gandhi

Lok Sabha Election 2024: ਜੈਪੁਰ, ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਸਾਹਮਣੇ ਦੋ ਸਭ ਤੋਂ ਵੱਡੇ ਮੁੱਦੇ ਬੇਰੁਜ਼ਗਾਰੀ ਅਤੇ ਮਹਿੰਗਾਈ ਹਨ ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਆਮ ਚੋਣਾਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਹਨ। ਰਾਹੁਲ ਗਾਂਧੀ ਸਰਹੱਦੀ ਸ਼ਹਿਰ ਅਨੂਪਗੜ੍ਹ ਵਿਚ ਕਾਂਗਰਸ ਦੀ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਰਾਹੁਲ ਨੇ ਕਿਹਾ ਕਿ ਇਹ ਚੋਣ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਇਹ ਚੋਣ 90 ਫ਼ੀਸਦੀ ਲੋਕਾਂ ਦੀ ਚੋਣ ਹੈ, ਪੱਛੜੇ ਲੋਕਾਂ, ਦਲਿਤਾਂ, ਆਦਿਵਾਸੀਆਂ, ਗ਼ਰੀਬ ਆਮ ਜਾਤੀ ਦੇ ਲੋਕਾਂ ਦੀ। ਇਕ ਪਾਸੇ ਅਡਾਨੀ ਜੀ ਅਤੇ ਭਾਰਤ ਦੇ ਵੱਡੇ ਅਰਬਪਤੀ ਸਾਰੀ ਦੌਲਤ ਉਨ੍ਹਾਂ ਦੇ ਹੱਥਾਂ ਵਿਚ ਹੈ।

ਇਹ ਵੀ ਪੜੋ:Jagraon News: ਜਗਰਾਉਂ ਪੁਲਿਸ ਨੇ ਇੱਕ ਵਿਅਕਤੀ ਤੋਂ ਫੜ੍ਹੀ 10 ਲੱਖ ਰੁਪਏ ਦੀ ਨਗਦੀ


ਬੀਕਾਨੇਰ ਤੋਂ ਕਾਂਗਰਸ ਦੇ ਉਮੀਦਵਾਰ ਗੋਵਿੰਦ ਰਾਮ ਮੇਘਵਾਲ ਅਤੇ ਗੰਗਾਨਗਰ ਤੋਂ ਕੁਲਦੀਪ ਇੰਦੌਰਾ ਦੇ ਸਮਰਥਨ ’ਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਬੈਂਕ ਕਾਂਗਰਸ ਪਾਰਟੀ ਦੇ ਖਾਤੇ ਬੰਦ ਕਰ ਦਿਤੇ ਗਏ ਹਨ। ਉਨ੍ਹਾਂ ਕੇਂਦਰ ਦੀ ਸੱਤਾਧਾਰੀ ਭਾਜਪਾ ’ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਭਾਰਤ ਦੇ ਵੱਡੇ ਉਦਯੋਗਪਤੀਆਂ ਤੋਂ ਚੋਣ ਬਾਂਡ ਅਤੇ ਲਾਬਿੰਗ ਰਾਹੀਂ ਦਬਾਅ ਬਣਾ ਕੇ ਪੈਸੇ ਲਏ ਹਨ।

ਇਹ ਵੀ ਪੜੋ:Shambhu Border News : ਸ਼ੰਭੂ ਬਾਰਡਰ ’ਤੇ ਸਰਗਰਮ ਕਿਸਾਨ ਨੂੰ ਟਰੱਕ ਨੇ ਮਾਰੀ ਟੱਕਰ, ਮੌਤ 

 
ਉਨ੍ਹਾਂ ਕਿਹਾ ਕਿ ਇਹ ਚੋਣ ਦੇਸ਼ ਦੇ ਗਰੀਬਾਂ ਅਤੇ 22-25 ਅਰਬਪਤੀਆਂ ਵਿਚਕਾਰ ਚੋਣ ਹੈ। ਭਾਜਪਾ ਦੀ ਕੇਂਦਰ ਸਰਕਾਰ ’ਤੇ ਕੁਝ ਵੱਡੇ ਉਦਯੋਗਪਤੀਆਂ ਦੇ ਕਰਜ਼ੇ ਮੁਆਫ਼ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਵਾਅਦਾ ਕੀਤਾ ਕਿ ਕਾਂਗਰਸ ਗ਼ਰੀਬਾਂ, ਪਛੜੇ ਵਰਗਾਂ, ਦਲਿਤਾਂ ਅਤੇ ਆਦਿਵਾਸੀਆਂ ਨੂੰ ਓਨਾ ਹੀ ਪੈਸਾ ਦੇਵੇਗੀ, ਜਿੰਨਾ ਅਰਬਪਤੀਆਂ ਨੂੰ ਦਿਤਾ ਹੈ। ਜੇਕਰ ਨਰਿੰਦਰ ਮੋਦੀ ਵੱਡੇ ਉਦਯੋਗਪਤੀਆਂ ਦੇ ਕਰਜ਼ੇ ਮੁਆਫ਼ ਕਰ ਸਕਦੇ ਹਨ ਤਾਂ ਕਾਂਗਰਸ ਪਾਰਟੀ ਮੁੜ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਕੇ ਦਿਖਾਵੇਗੀ। ਜਿੰਨਾ ਪੈਸਾ ਉਨ੍ਹਾਂ ਨੇ 20-25 ਲੋਕਾਂ ਨੂੰ ਦਿਤਾ, ਅਸੀਂ ਭਾਰਤ ਦੇ ਕਰੋੜਾਂ ਲੋਕਾਂ ਨੂੰ ਦੇਵਾਂਗੇ।

ਇਹ ਵੀ ਪੜੋ:Punjab News: ਪੰਜਾਬ ਦੀ ਦੋ ਧੀਆਂ ਨੇ ਇਟਲੀ ’ਚ ਚਮਕਾਇਆ ਨਾਂ 

ਰਾਹੁਲ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਦੋ ਸਭ ਤੋਂ ਵੱਡੇ ਮੁੱਦੇ ਬੇਰੁਜ਼ਗਾਰੀ ਅਤੇ ਮਹਿੰਗਾਈ ਹਨ ਪਰ ਮੀਡੀਆ ਵਿਚ ਇਨ੍ਹਾਂ ਦੀ ਚਰਚਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕਿਸਾਨ ਘੱਟੋਂ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਹਨ, ਨੌਜਵਾਨ ਰੁਜ਼ਗਾਰ ਦੀ ਮੰਗ ਕਰ ਰਹੇ ਹਨ। ਔਰਤਾਂ ਮਹਿੰਗਾਈ ਤੋਂ ਬਚਣ ਦੀਆਂ ਮਿੰਨਤਾਂ ਕਰ ਰਹੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਵਲੋਂ ਭਾਰਤ ਦੇ 25-30 ਸਭ ਤੋਂ ਧਨਾਢ ਲੋਕਾਂ ਦਾ ਕਰਜ਼ਾ ਮੁਆਫ਼ੀ 24 ਸਾਲਾਂ ਤੋਂ ਮਨਰੇਗਾ ਮਜ਼ਦੂਰੀ ਦੇਣ ਲਈ ਵਰਤੀ ਜਾ ਸਕਦੀ ਸੀ।

ਇਹ ਵੀ ਪੜੋ:Andhra Pradesh News: ਆਂਧਰਾ ਪ੍ਰਦੇਸ਼ ’ਚ ਕਰੰਟ ਲੱਗਣ ਕਾਰਨ 13 ਬੱਚੇ ਝੁਲਸੇ 

 (For more news apart from These are elections save constitution and democracy: Rahul Gandhi News in Punjabi, stay tuned to Rozana Spokesman)