ਸਿੱਖ ਕਤਲੇਆਮ 'ਤੇ ਵਿਵਾਦਿਤ ਬਿਆਨ ਸੰਬੰਧੀ ਪਿਤਰੋਦਾ ਨੇ ਮੰਗੀ ਮਾਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਤਰੋਦਾ ਨੇ ਕਿਹਾ ਕਿ ਉਨ੍ਹਾਂ ਨੂੰ ਹਿੰਦੀ ਚੰਗੀ ਤਰਾਂ ਨਹੀਂ ਆਉਂਦੀ ਇਸ ਲਈ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ

Sam Pitroda

ਨਵੀਂ ਦਿੱਲੀ: ਬਿਆਨ ਉੱਤੇ ਬਵਾਲ ਹੋਣ ਤੋਂ ਬਾਅਦ ਪਿਤਰੋਦਾ ਨੇ ਮਾਫੀ ਮੰਗ ਲਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਿੰਦੀ ਚੰਗੀ ਤਰਾਂ ਨਹੀਂ ਆਉਂਦੀ ਇਸ ਲਈ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਦਾ ਕਹਿਣ ਦਾ ਮਤਲਬ ਸੀ ਕਿ ਜੋ ਹੋਇਆ ਉਹ ਬੁਰਾ ਹੋਇਆ, ਮੈਂ ਆਪਣੇ ਦਿਮਾਗ ਵਿਚ 'ਬੁਰਾ' ਸ਼ਬਦ ਦਾ ਅਨੁਵਾਦ ਨਹੀਂ ਕਰ ਸਕਿਆ ਸੀ। ਪਿਤਰੋਦਾ ਨੇ ਕਿਹਾ, ਉਨ੍ਹਾਂ ਨੂੰ ਦੁੱਖ ਹੈ ਕਿ ਮੇਰਾ ਬਿਆਨ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਪਿਤਰੋਦਾ ਦੇ ਬਿਆਨ ਨੂੰ ਕਾਫ਼ੀ ਵਿਵਾਦ ਹੋਇਆ ਸੀ।

ਭਾਜਪਾ ਦੇ ਕਈ ਨੇਤਾਵਾਂ ਨੇ ਇਸ ਬਿਆਨ ਦੀ ਆਲੋਚਨਾ ਕੀਤੀ ਵੀ ਕੀਤੀ ਸੀ। ਰਾਹੁਲ ਗਾਂਧੀ ਨੇ ਪਿਤਰੋਦਾ ਦੇ ਬਿਆਨ ਤੇ ਕਿਹਾ ਸੀ ਉਹਨਾਂ ਨੂੰ ਇਸ ਤਰਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਇਹ ਬਿਲਕੁਲ ਗਲਤ ਹੈ ਮੈਂ ਚਾਹੁੰਦਾ ਹਾਂ ਕਿ ਉਹਨਾਂ ਨੂੰ ਇਸ ਗੱਲ ਤੇ ਮਾਫ਼ੀ ਮੰਗਣੀ ਚੀਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਉਹਨਾਂ ਨਾਲ ਨਿੱਜੀ ਤੌਰ ਤੇ ਮਿਲ ਕੇ ਇਸ ਮੁੱਦੇ ਤੇ ਗੱਲ ਕਰੂਗਾਂ ਅਤੇ ਉਹਨਾਂ ਨੂੰ ਮਾਫੀ ਮੰਗਣ ਦੀ ਵੀ ਅਪੀਲ ਕਰੂਗਾ।

ਰਾਹੁਲ ਗਾਂਧੀ ਨੇ ਕਿਹਾ 1984 ਦਾ ਕਤਲੇਆਮ ਸਾਡੇ ਦਿਲੋਂ ਗਿਮਾਗ ਵਿਚੋਂ ਕਦੇ ਨਹੀਂ ਨਿਕਲੇਗਾ ਅਤੇ ਅਜਿਹਾ ਫਿਰ ਤੋਂ ਨਹੀਂ ਹੋਣਾ ਚਾਹੀਦਾ। ਸੈਮ ਪਿਤਰੋਦਾ ਦੇ ਬਿਆਨ ਉੱਤੇ ਹਮਲਾ ਬੋਲਦੇ ਹੋਏ ਭਾਜਪਾ ਪ੍ਰਵਕਤਾ ਸੰਬਿਤ ਪਾਤਰਾ ਅਤੇ ਪਾਰਟੀ ਦੇ ਰਾਸ਼ਟਰੀ ਸਕੱਤਰ ਆਰ.ਪੀ. ਸਿੰਘ ਨੇ ਸੰਪਾਦਕ ਸਮੇਲਨ ਵਿਚ ਕਿਹਾ ਸਿੱਖ ਵਿਰੋਧੀ ਦੰਗਿਆਂ ਦੇ ਬਾਰੇ ਵਿਚ ਪਿਤਰੋਦਾ ਦਾ ‘ਹੋਇਆ ਤਾਂ ਹੋਇਆ’ ਬਿਆਨ ਕਾਂਗਰਸ ਦੀ ਅਸੰਵੇਦਨਸ਼ੀਲਤਾ, ਅਹਿੰਮੀਅਤ ਅਤੇ ਨਿਰਲੱਜਤਾ ਦਾ ਪ੍ਰਤੀਕ ਹੈ।

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਲਾਹਕਾਰ ਰਹੇ ਪਿਤਰੋਦਾ ਦਾ ਬਿਆਨ ਰਾਜੀਵ ਗਾਂਧੀ ਦੀ ਉਸ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਡਾ. ਪਾਤਰਾ ਨੇ ਕਿਹਾ ਕਿ ਕਾਂਗਰਸ 1984 ਦੇ ਦੰਗਿਆਂ ਨੂੰ ਇਸ ਤਰਾਂ ਨਾਲ ਨਕਾਰ ਰਹੀ ਹੈ ਜਿਵੇਂ ਕੁੱਝ ਹੋਇਆ ਹੀ ਨਹੀਂ ਸੀ। ਦਿੱਲੀ ਵਿਚ ਹੀ ਕਰੀਬ 3,500 ਸਿੱਖਾਂ ਨੂੰ ਜਲਦੇ ਹੋਇਆ ਟਾਇਰ ਪਾ ਕਰ ਜਿੰਦਾ ਸਾੜ ਕੇ ਅਤੇ ਢਿੱਡ ਵਿੱਚ ਚਾਕੂ ਜਾਂ ਤਲਵਾਰ ਮਾਰ ਕੇ ਬੇਰਹਿਮ ਕਤਲੇਆਮ ਕੀਤਾ ਗਿਆ ਸੀ। 

ਸਿੰਘ ਨੇ ਕਿਹਾ ਕਿ ਕਾਂਗਰਸ ਨੇ ਇਸ ਬਿਆਨ ਦੇ ਜਰੀਏ ਸਿੱਖਾਂ ਦੇ ਪੁਰਾਣੇ ਜਖਮਾਂ ਉੱਤੇ ਲੂਣ ਛਿੜਕਨ ਦਾ ਕੰਮ ਕੀਤਾ ਹੈ। ਉਸਨੇ ਸਿੱਖਾਂ ਦੇ ਪ੍ਰਤੀ ਕੀਤੇ ਗਏ ਜ਼ੁਲਮ ਲਈ ਮਾਫੀ ਵੀ ਮੰਗਵਾਈ ਤਾਂ ਡਾ. ਮਨਮੋਹਨ ਸਿੰਘ ਵਲੋਂ, ਇੱਕ ਅਜਿਹੇ ਸਿੱਖ ਤੋਂ ਜਿਸਦੀ ਪਤਨੀ ਦੇ ਭਰਾ ਨੂੰ ਵੀ 1984 ਦੇ ਦੰਗਿਆਂ ਵਿਚ ਜਿੰਦਾ ਜਲਾ ਕੇ ਮਾਰ ਦਿੱਤਾ ਗਿਆ ਸੀ। ਉਨ੍ਹਾਂ ਦੰਗਿਆਂ ਉੱਤੇ ਇਨਸਾਨੀਅਤ ਵੀ ਗਾਂਧੀ ਪਰਵਾਰ ਨੂੰ ਮਾਫ਼ ਨਹੀਂ ਕਰ ਸਕਦੀ।

ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪਿਤਰੋਦਾ ਨੇ ਦੰਗਿਆਂ ਦੇ ਬਾਰੇ ਵਿੱਚ ਬਹੁਤ ਹੀ ‘ਗੈਰ-ਜਿੰਮੇਵਾਰ’ ਬਿਆਨ ਦਿੱਤਾ ਹੈ। ਕਾਂਗਰਸ ਨੇਤਾਵਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੈਮ ਪਿਤਰੋਦਾ ਦੇ ਗੈਰ ਜ਼ਿੰਮੇਵਾਰ ਬਿਆਨ ਲਈ ਮਾਫੀ ਮੰਗਣੀ ਚਾਹੀਦੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਹ 'ਅਸਫ਼ਲਤਾ ਦਾ ਵਿਸ਼ਾ’ ਹੈ ਕਿ ਪਾਰਟੀ ਨੂੰ ਕੋਈ ਪਸ਼ਚਾਤਾਪ ਨਹੀਂ ਹੈ ਅਤੇ ਉਹਨਾਂ ਨੇ ਪੁੱਛਿਆ ਕਿ ਕੀ ਰਾਹੁਲ ਗਾਂਧੀ ਇਸ ਬਿਆਨ ਲਈ ਆਪਣੇ ‘ਗੁਰੂ’ ਨੂੰ ਬਾਹਰ ਦਾ ਰਸਤਾ ਦਿਖਾਓਣਗੇ।