ਲੰਡਨ ਤੋਂ ਬੈਂਗਲੁਰੂ ਪਰਤੇ 320 ਯਾਤਰੀ, 14 ਦਿਨਾਂ ਲਈ ਕੀਤਾ ਜਾਵੇਗਾ ਕੁਆਰੰਟੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਸ਼ਵ ਵਿਚ ਕਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲਗਾਏ ਲੌਕਡਾਊਨ ਵਿਚ ਵੱਖ-ਵੱਖ ਦੇਸ਼ਾਂ ਵਿਚ ਲੋਕ ਫਸੇ ਹੋਏ ਹਨ।

Lockdown

ਨਵੀਂ ਦਿੱਲੀ : ਵਿਸ਼ਵ ਵਿਚ ਕਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲਗਾਏ ਲੌਕਡਾਊਨ ਵਿਚ ਵੱਖ-ਵੱਖ ਦੇਸ਼ਾਂ ਵਿਚ ਲੋਕ ਫਸੇ ਹੋਏ ਹਨ। ਇਸ ਤਰ੍ਹਾਂ ਹੁਣ ਦੂਜੇ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਿਚ ਵਾਪਿਸ ਲਿਆਉਂਣ ਲਈ ਭਾਰਤ ਸਰਕਾਰ ਦੇ ਵੱਲੋਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਤਹਿਤ ਇਸੇ ਲੌਕਡਾਊਨ ਵਿਚ ਹੁਣ 320 ਭਾਰਤੀਆਂ ਨੂੰ ਏਅਰ ਇੰਡਿਆ ਦੀ ਫਲਾਈ ਰਾਹੀ ਲੰਡਨ ਤੋਂ ਕਰਨਾਟਕ ਲਿਆਇਆ ਗਿਆ ਹੈ।

ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੱਜ ਸਵੇਰੇ 4:40 ਲੰਡਨ ਤੋਂ ਯਾਤਰੀ ਪੁੱਜੇ ਹਨ। ਦੱਸ ਦੱਈਏ ਕਿ ਏਅਰ ਬ੍ਰਿਜ ਦੇ ਨਾਲ ਜਹਾਜ਼ ਤੋਂ ਬਾਹਰ ਨਿਕਲਦੇ ਹੋਏ ਸਾਰੇ ਯਾਤਰੀਆਂ ਨੇ ਸੋਸ਼ਲ ਡਿਸਟੈਸਿੰਗ ਦੀ ਪਾਲਣਾ ਕਰਦੇ ਹੋਏ ਅਤੇ ਮੂੰਹ ਤੇ ਮਾਸਕ ਲਗਾਏ ਹੋਏ ਦਿਖਾਈ ਦਿੱਤੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਗਈ

ਅਤੇ ਫਿਰ ਉਨ੍ਹਾਂ ਨੇ ਆਪਣੀ ਯਾਤਰਾ ਹਿਸਟਰੀ, ਸਿਹਤ ਹਲਾਤ ਅਤੇ ਹੋਰ ਵਿਕਰਣਾ ਸਬੰਧੀ ਜਾਣਕਾਰੀ ਦਿੱਤੀ । ਉਡਾਨ ਦੇ ਉਤਰਨ ਦੇ ਲਗਭਗ ਇਕ ਘੰਟੇ ਬਾਅਦ, ਸਾਰੇ ਯਾਤਰੀਆਂ ਨੂੰ ਵਿਸ਼ੇਸ਼ ਬੱਸਾਂ ਰਾਹੀਂ ਸਟਾਰ ਹੋਟਲ ਲਿਜਾਇਆ ਗਿਆ. ਇੱਥੇ ਇਹ ਸਾਰੇ 14 ਦਿਨਾਂ ਲਈ ਕੁਆਰੰਟੀਨ ਵਿਚ ਰਹਿਣਗੇ. ਰਾਜ ਦੇ ਮੈਡੀਕਲ ਸਿੱਖਿਆ ਮੰਤਰੀ ਕੇ.ਕੇ. ਸੁਧਾਕਰ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਆਪਣੀ ਵਾਪਸੀ ਦੌਰਾਨ

ਰਸਮੀ ਰਸਮਾਂ ਪੂਰੀਆਂ ਕਰਨ ਲਈ ਮਾਰਗਦਰਸ਼ਨ ਕਰਨ ਲਈ ਮੌਜੂਦ ਸਨ। ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਉਂਣ ਲਈ ਭਾਰਤ ਸਰਕਾਰ ਦੇ ਪ੍ਰੋਗਰਾਮ ‘ਬੰਦੇ ਮਾਤਰਮ ਮਿਸ਼ਨ’ ਦੇ ਰੂਪ ਵਿਚ ਬੈਂਗਲੁਰੂ ਵਿਖੇ ਏਅਰ ਇੰਡਿਆ ਦੀਆਂ ਤਿੰਨ ਹੋਰ ਫਲਾਈਟਾਂ ਲੈਂਡ ਕਰਨਗੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।