4 ਸਾਲ ਦੇ ਬੱਚੇ ਨੂੰ ਮਾਂ ਨੇ ਦਿੱਤਾ ਆਪਣਾ ਅੰਗ, ਸਫਲ ਰਿਹਾ ਲਿਵਰ ਟਰਾਂਸਪਲਾਂਟ
ਛੱਤੀਸਗੜ੍ਹ ਦੇ ਕੋਰਿਆ ਜ਼ਿਲ੍ਹੇ ਦੇ ਰਾਮਪੁਰ ਪਿਡ ਵਿਚ ਰਹਿਣ ਵਾਲੇ ਇੱਕ ਗਰੀਬ ਮਜਦੂਰ ਪਰਿਵਾਰ ਦੇ 4 ਸਾਲ ਦੇ ਮਾਸੂਮ ਬੱਚੇ ਅਸ਼ਵਿਨ ਨੂੰ ਨਵੀਂ ਜਿੰਦਗੀ ਮਿਲ ਗਈ ਹੈ
Successful liver transplant conducted
ਨਵੀਂ ਦਿੱਲੀ, ਛੱਤੀਸਗੜ੍ਹ ਦੇ ਕੋਰਿਆ ਜ਼ਿਲ੍ਹੇ ਦੇ ਰਾਮਪੁਰ ਪਿਡ ਵਿਚ ਰਹਿਣ ਵਾਲੇ ਇੱਕ ਗਰੀਬ ਮਜਦੂਰ ਪਰਿਵਾਰ ਦੇ 4 ਸਾਲ ਦੇ ਮਾਸੂਮ ਬੱਚੇ ਅਸ਼ਵਿਨ ਨੂੰ ਨਵੀਂ ਜਿੰਦਗੀ ਮਿਲ ਗਈ ਹੈ। ਮਾਵਾਂ ਬੱਚਿਆਂ ਲਈ ਤੈਅ ਜ਼ਿੰਦਗੀ ਕੁਰਬਾਨੀ ਕਰਦੀਆਂ ਨੇ। ਦੱਸ ਦਈਏ ਕਿ ਇਸ ਬਿਮਾਰ ਬੱਚੇ ਦੀ ਮਾਂ ਨੇ ਅਪਣੇ ਲੀਵਰ ਨੂੰ ਟਰਾਂਸਪਲਾਂਟ ਲਈ ਦਿੱਤਾ। ਰਾਜਧਾਨੀ ਦਿੱਲੀ ਦੇ ਇੰਸਟੀਚਿਊਟ ਆਫ ਲੀਵਰ ਐਂਡ ਬਿਲਯਾਰੀ ਸਾਂਇਸ ਵਿਚ ਸਫਲਤਾ ਪੂਰਵਕ ਲੀਵਰ ਟਰਾਂਸਪਲਾਂਟ ਕੀਤਾ ਗਿਆ।
ਮੰਤਰੀ ਰਾਜਵਾੜੇ ਨੇ ਆਪਣੀ ਵਲੋਂ ਸਰਗਰਮ ਪਹਿਲ ਕਰਦੇ ਹੋਏ ਇਸ ਗਰੀਬ ਪਰਵਾਰ ਨੂੰ ਦਿੱਲੀ ਵਿਚ ਇਲਾਜ ਦੀ ਸਹੂਲਤ ਦਵਾਈ। ਸੁਨੀਤਾ ਅਤੇ ਰਾਜਪਾਲ ਸਾਹੂ ਆਪਣੇ ਬੱਚੇ ਦੇ ਇਲਾਜ ਲਈ ਦਿੱਲੀ ਦੇ ਬਸੰਤ ਕੁੰਜ ਵਿਚ ਕਿਰਾਏ ਦੇ ਮਕਾਨ ਵਿਚ ਲਗਭਗ ਢਾਈ ਮਹੀਨੇ ਤੋਂ ਰਹਿ ਰਹੇ ਹਨ।