ਛੱਤੀਸਗੜ੍ਹ : ਗ੍ਰਹਿ ਮੰਤਰੀ ਦੇ ਭਤੀਜੇ 'ਤੇ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ 'ਚ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੱਤੀਗੜ੍ਹ ਦੇ ਗ੍ਰਹਿ ਮੰਤਰੀ ਰਾਮਸੇਵਕ  ਪੈਕਰਾ ਦੇ ਭਤੀਜੇ 'ਤੇ ਦੋਸ਼ ਲਗਾਇਆ ਹੈ ਕਿ ਉਹ 2014 ਤੋਂ ਉਸ ਦਾ ਸਰੀਰਕ ਸੋਸ਼ਣ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਇਕ...

chhattisgarh home minister

ਕੋਰਬਾ (ਛੱਤੀਸਗੜ੍ਹ) : ਛੱਤੀਸਗੜ੍ਹ ਦੇ ਗ੍ਰਹਿ ਮੰਤਰੀ ਰਾਮਸੇਵਕ  ਪੈਕਰਾ ਦੇ ਭਤੀਜੇ 'ਤੇ ਦੋਸ਼ ਲਗਾਇਆ ਹੈ ਕਿ ਉਹ 2014 ਤੋਂ ਉਸ ਦਾ ਸਰੀਰਕ ਸੋਸ਼ਣ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਇਕ ਬੱਚੀ ਨੂੰ ਵੀ ਜਨਮ ਦਿਤਾ ਜੋ ਹੁਣ 30 ਮਹੀਨੇ ਦੀ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਮਹਿਲਾ ਨੇ ਅਪਣੀ ਸ਼ਿਕਾਇਤ ਵਿਚ ਸਮੋਧ ਪੈਕਰਾ ਦੇ ਬੱਚੇ ਦੀ ਮਾਂ ਹੋਣ ਦਾ ਦਾਅਵਾ ਕੀਤਾ ਹੈ ਜੋ ਹੁਣ 30 ਮਹੀਨਾ ਦਾ ਹੋ ਗਿਆ ਹੈ।

ਮਹਿਲਾ ਨੇ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਉਸ ਦੇ ਗਰਭਵਤੀ ਹੋਣ ਤੋਂ ਬਾਅਦ ਸਮੋਧ ਉਸ ਨਾਲ ਵਿਆਹ ਕਰਨ ਦੇ ਅਪਣੇ ਵਾਅਦੇ ਤੋਂ ਮੁੱਕਰ ਗਿਆ। ਜ਼ਿਕਰਯੋਗ ਹੈ ਕਿ ਸਮੋਧ ਗ੍ਰਹਿ ਮੰਤਰੀ ਰਾਮਸੇਵਕ ਪੈਕਰਾ ਦੇ ਵੱਡੇ ਭਰਾ ਦਾ ਬੇਟਾ ਹੈ।