ਨਵੀਂ ਦਿੱਲੀ: ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦਿਰਾ ਜੈਸਿੰਘ ਅਤੇ ਉਸ ਦੇ ਪਤੀ ਵਕੀਲ ਆਨੰਦ ਗ੍ਰੋਵਰ ਦੇ ਘਰ ਸੀਬੀਆਈ ਨੇ ਛਾਪਾ ਮਾਰਿਆ ਹੈ। ਸੀਬੀਆਈ ਨੇ ਉਸ ਦੇ ਦਿੱਲੀ ਅਤੇ ਮੁੰਬਈ ਦੇ ਘਰ 'ਤੇ ਰੇਡ ਮਾਰਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਉਹਨਾਂ ਦੇ ਐਨਜੀਓ ਲਾਇਰਸ ਕਲੇਕਟਿਵ ਵਿਚ ਫੰਡਿੰਗ ਦੇ ਮਾਮਲੇ 'ਤੇ ਹੋਈ ਹੈ। ਇਸ ਮਾਮਲੇ ਵਿਚ ਸੀਬੀਆਈ ਨੇ ਉਹਨਾਂ 'ਤੇ ਕੇਸ ਦਰਜ ਕੀਤਾ ਸੀ।
ਮੀਡੀਆ ਰਿਪੋਰਟ ਮੁਤਾਬਕ ਦੋਵਾਂ ਘਰਾਂ 'ਤੇ ਰੇਡ ਦੀ ਜਾਣਕਾਰੀ ਮਿਲਦੇ ਹੀ ਇੰਦਰਾ ਜੈਸਿੰਘ ਦੇ ਵਕੀਲ ਵੀ ਮੌਕੇ ਤੇ ਰਵਾਨਾ ਹੋਏ। ਜਿਹਨਾਂ ਨੇ ਸੀਬੀਆਈ ਦੀ ਇਸ ਰੇਡ ਬਾਰੇ ਪੂਰੀ ਕਾਨੂੰਨੀ ਪ੍ਰਕਿਰਿਆ ਦੀ ਜਾਣਕਾਰੀ ਲਈ। ਇੰਦਿਰਾ ਜੈਸਿੰਘ ਅਤੇ ਆਨੰਦ ਗ੍ਰੋਵਰ ਨੂੰ ਸੁਪਰੀਮ ਕੋਰਟ ਨੇ ਵੀ ਮਈ ਵਿਚ ਨੋਟਿਸ ਜਾਰੀ ਕੀਤਾ ਸੀ। ਇਸ ਮਾਮਲੇ ਵਿਚ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦ ਹੋਏ ਸੁਪਰੀਮ ਕੋਰਟ ਨੇ ਐਫਸੀਆਰਏ ਉਲੰਘਣ ਦੇ ਆਰੋਪਾਂ 'ਤੇ ਉਹਨਾਂ ਦੇ ਐਨਜੀਓ ਅਤੇ ਉਹਨਾਂ ਨੂੰ ਨੋਟਿਸ ਭੇਜਿਆ ਸੀ।
ਇੰਦਿਰਾ ਜੈਸਿੰਘ ਨੇ ਉਹਨਾਂ ਦੇ ਘਰ ਤੇ ਹੋਈ ਸੀਬੀਆਈ ਰੇਡ ਬਾਰੇ ਕਿਹਾ ਉਸ ਨੂੰ ਅਤੇ ਉਸ ਦੇ ਪਤੀ ਆਨੰਦ ਗ੍ਰੋਵਰ ਨੂੰ ਕਈ ਸਾਲਾਂ ਤੋਂ ਮਨੁੱਖੀ ਅਧਿਕਾਰ ਦੇ ਘਟ ਕਰਨ ਕਰ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਵਕੀਲ ਦੇ ਘਰ ਸੀਬੀਆਈ ਦੀ ਇਸ ਛਾਪੇਮਾਰੀ 'ਤੇ ਹੁਣ ਰਿਐਕਸ਼ਨ ਵੀ ਆਉਣੇ ਸ਼ੁਰੂ ਹੋ ਚੁੱਕੇ ਹਨ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਇਸ ਰੇਡ ਨੂੰ ਬਦਲੇ ਦੀ ਭਾਵਨਾ ਦਸਿਆ ਹੈ।
ਪ੍ਰਸ਼ਾਂਤ ਭੂਸ਼ਣ ਨੇ ਟਵਿਟਰ 'ਤੇ ਲਿਖਿਆ ਕਿ ਇੰਦਿਰਾ ਜੈਸਿੰਘ ਅਤੇ ਆਨੰਦ ਗ੍ਰੋਵਰ ਦੇ ਘਰਾਂ 'ਤੇ ਸੀਬੀਆਈ ਰੇਡ ਬਦਲੇ ਦੀ ਭਾਵਨਾ ਦਰਸਾਉਂਦਾ ਹੈ। ਕੇਸ ਦਰਜ ਕਰਨਾ ਅਤੇ ਸਰਕਾਰੀ ਸੰਸਥਾਵਾਂ ਤੋਂ ਰੇਡ ਕਰਵਾਉਣਾ ਸਰਕਾਰ ਲਈ ਹੈਰੇਸਮੈਂਟ ਕਰਨ ਅਤੇ ਵਿਰੋਧੀਆਂ ਨੂੰ ਡਰਾਉਣ ਦਾ ਤਰੀਕਾ ਬਣ ਚੁੱਕਿਆ ਹੈ।