ਪੱਛਮ ਬੰਗਾਲ 'ਚ ਸਾਡੀ ਆਵਾਜ਼ ਨੂੰ ਬੰਦ ਨਹੀਂ ਕੀਤਾ ਜਾ ਸਕਦਾ : ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਪੱਛਮੀ ਬੰਗਾਲ ਵਿਚ ਜੜ੍ਹ ਤੋਂ ਉਖਾੜ ਸੁੱਟੇਗੀ। ਕੋਲਕਾਤਾ ...

BJP President Amit Shah

ਕੋਲਕਾਤਾ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਪੱਛਮੀ ਬੰਗਾਲ ਵਿਚ ਜੜ੍ਹ ਤੋਂ ਉਖਾੜ ਸੁੱਟੇਗੀ। ਕੋਲਕਾਤਾ ਦੇ ਮਾਇਓ ਰੋਡ 'ਤੇ ਭਾਰਤੀ ਜਨਤਾ ਯੁਵਾ ਮੋਰਚਾ ਵਲੋਂ ਕਰਵਾਈ ਗਈ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਸਿੱਧਾ ਰਾਜ ਦੀ ਸੱਤਾਧਾਰੀ ਪਾਰਟੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਾਡੀ ਰੈਲੀ ਵਿਚ ਕਈ ਰੋੜੇ ਅਟਕਾਏ ਗਏ। ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬੰਗਾਲ ਵਿਚ ਤਬਦੀਲੀ ਹੋਣ ਜਾ ਰਹੀ ਹੈ। 

ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਇੱਥੇ ਮਮਤਾ ਨੂੰ ਉਖਾੜ ਸੁੱਟਣ ਲਈ ਆਏ ਹਾਂ। ਅਸੀਂ ਪੱਛਮ ਬੰਗਾਲ ਦੇ ਵਿਰੁਧ ਨਹੀਂ ਹਾਂ ਪਰ ਜ਼ਰੂਰ ਅਸੀਂ ਮਮਤਾ ਦੇ ਵਿਰੁਧ ਹਾਂ। ਮੈਂ ਇੱਥੇ ਟੀਐਮਸੀ ਦੇ ਵਿਰੁਧ ਪ੍ਰਦਰਸ਼ਨ ਲਈ ਖੜ੍ਹਾ ਹਾਂ। ਭਾਜਪਾ ਪ੍ਰਧਾਨ ਨੇ ਕਿਹਾ ਕਿ ਮਮਤਾ ਰਾਜ ਵਿਚ ਲਗਾਤਾਰ ਘੁਸਪੈਠ ਜਾਰੀ ਹੈ। ਅਜਿਹੇ ਵਿਚ ਜੇਕਰ ਘੁਸਪੈਠ ਨੂੰ ਰੋਕਿਆ ਨਾ ਗਿਆ ਤਾਂ ਪੱਛਮ ਬੰਗਾਲ ਸਹੀ ਸਲਾਮਤ ਨਹੀਂ ਰਹੇਗਾ। ਇਸ ਦੇ ਲਈ ਸਭ ਤੋਂ ਲੋੜੀਂਦੀ ਚੀਜ਼ ਹੈ, ਐਨਆਰਸੀ, ਜਿਸ ਨੂੰ ਪੱਛਮ ਬੰਗਾਲ ਵਿਚ ਲਿਆਉਣਾ ਹੋਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਦੇ ਸਪੂਤ ਨੇ ਪਾਰਟੀ ਸ਼ੁਰੂ ਕੀਤੀ।

ਭਾਜਪਾ ਪ੍ਰਧਾਨ ਨੇ ਅੱਗੇ ਕਿਹਾ ਕਿ ਅੱਜ ਦੇ ਦਿਨ ਖ਼ੁਦੀ ਰਾਮ ਬੋਸ ਸ਼ਹੀਦ ਹੋਏ ਸਨ। ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਲਈ ਪਹਿਲਾਂ ਦੇਸ਼ ਹੈ, ਉਸ ਤੋਂ ਬਾਅਦ ਵੋਟ ਬੈਂਕ ਹੈ। ਤੁਹਾਨੂੰ ਜਿੰਨਾ ਹੋ ਸਕਦਾ ਹੈ ਕਿ ਉਸ ਦਾ ਵਿਰੋਧ ਕਰੋ ਪਰ ਅਸੀਂ ਐਨਆਰਸੀ ਦੀ ਪ੍ਰਕਿਰਿਆ ਨਹੀਂ ਰੋਕਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਇਸ ਗੱਲ ਦੀ ਗਵਾਹ ਹੈ ਕਿ ਬੰਗਾਲ ਦੇ ਅੰਦਰ ਤਬਦੀਲੀ ਹੋਣ ਆਉਣ ਵਾਲੀ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਮਮਤਾ ਜੀ ਨੇ ਜੋ ਕੁੱਝ ਵੀ ਕੀਤਾ ਹੈ, ਐਨਆਰਸੀ ਦੇ ਵਿਰੁਧ ਸੀ ਪਰ ਐਨਆਰਸੀ ਗ਼ੈਰ ਕਾਨਟੂੰਨੀ ਪ੍ਰਵਾਸੀਆਂ ਨੂੰ ਬਾਹਰ ਕਰਨ ਦੀ ਇਕ ਪ੍ਰਕਿਰਿਆ ਹੈ। ਕੀ ਗ਼ੈਰ ਕਾਨੂੰਨੀ ਬੰਗਲਾਦੇਸ਼ੀਆਂ ਨੂੰ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ?

ਭਾਜਪਾ ਪ੍ਰਧਾਨ ਨੇ ਕਿਹਾ ਕਿ ਸਾਰੇ ਬੰਗਾਲੀ ਚੈਨਲਾਂ ਦੇ ਸਿਗਨਲਜ਼ ਨੂੰ ਲੋਅ ਕਰ ਦਿਤਾ ਗਿਆ ਹੈ ਤਾਕਿ ਲੋਕ ਸਾਨੂੰ ਦੇਖ ਨਾ ਸਕਣ ਪਰ ਜੇਕਰ ਤੁਸੀਂ ਸਾਡੀ ਆਵਾਜ਼ ਦਾ ਸਮਰਥਨ ਕਰਨ ਦਾ ਯਤਨ ਕਰਦੇ ਹੋਵੇ ਤਾਂ ਅਸੀਂ ਬੰਗਾਲ ਦੇ ਹਰ ਜ਼ਿਲ੍ਹੇ ਵਿਚ ਜਾਵਾਂਗੇ ਅਤੇ ਟੀਐਮਸੀ ਨੂੰ ਕੱਢ ਕੇ ਬਾਹਰ ਕਰ ਦੇਵਾਂਗੇ। ਉਧਰ ਵੈਸਟ ਮਿਦਨਾਪੁਰ ਵਿਚ ਭਾਜਪਾ ਸਮਰਥਕਾਂ ਨੂੰ ਅਮਿਤ ਸ਼ਾਹ ਦੀ ਰੈਲੀ ਵਿਚ ਜਾਣ ਲਈ ਨਵਾਂ ਬਸਾਤ ਇਲਾਕੇ ਵਿਚ ਖੜ੍ਹੀ ਗੱਡੀ ਵਿਚ ਅਣਪਛਾਤੇ ਹਮਲਾਵਰਾਂ ਨੇ ਸ਼ੁੱਕਰਵਾਰ ਦੀ ਸ਼ਾਮ ਤੋੜਫੋੜ ਕਰ ਦਿਤੀ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ ਪੱਛਮ ਬੰਗਾਲ ਦੇ ਭਾਜਪਾ ਨੇਤਾਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਭਾਜਪਾ ਵਰਕਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ। ਰਾਜਨਾਥ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਪੱਛਮ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਤੋਂ ਭਾਜਪਾ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ। ਭਾਜਪਾ ਦੇ ਸੂਬਾ ਉਪ ਪ੍ਰਧਾਨ ਜੈ ਪ੍ਰਕਾਸ਼ ਮਜੂਮਦਾਰ ਨੇ ਪੱਛਮ ਬੰਗਾਲ ਦੇ ਮੁੱਖ ਸਕੱਤਰ ਮਾਲਿਆ ਡੇ ਨੂੰ ਵੀ ਪੱਤਰ ਲਿਖ ਕੇ ਭਾਜਪਾ ਵਰਕਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ ਸੀ।