ਜਿਸ ਕਸ਼ਮੀਰੀ ਬਾਲ ਕਲਾਕਾਰ ਨੂੰ ਨੈਸ਼ਨਲ ਅਵਾਰਡ ਮਿਲਿਆ, ਉਸ ਨੂੰ ਖ਼ਬਰ ਤੱਕ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੀਤੇ ਸ਼ੁੱਕਰਵਾਰ ਨੂੰ ਹੋਏ ਨੈਸ਼ਨਲ ਫ਼ਿਲਮ ਅਵਾਰਡ  ਵਿਚ ‘ਹਾਮਿਦ’ ਨੂੰ ਉਰਦੂ ਦੀ ਸਭ ਤੋਂ ਵਧੀਆ  ਫ਼ਿਲਮ ਚੁਣਿਆ ਗਿਆ।

Talha Arshad Reshi

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਨੂੰ ਹੋਏ ਨੈਸ਼ਨਲ ਫ਼ਿਲਮ ਅਵਾਰਡ  ਵਿਚ ‘ਹਾਮਿਦ’ ਨੂੰ ਉਰਦੂ ਦੀ ਸਭ ਤੋਂ ਵਧੀਆ  ਫ਼ਿਲਮ ਚੁਣਿਆ ਗਿਆ। ਫ਼ਿਲਮ ਦੇ ਮੁੱਖ ਕਲਾਕਾਰ ਸੱਤ ਸਾਲ ਦੇ ਤਲਹਾ ਅਰਸ਼ਦ ਰੇਸ਼ੀ ਨੂੰ ਸਭ ਤੋਂ ਵਧੀਆ ਬਾਲ ਕਲਾਕਾਰ ਦੇ ਅਵਾਰਡ ਨਾਲ ਨਿਵਾਜਿਆ ਗਿਆ। ਪਰ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਤਲਹਾ ਨੂੰ ਹੁਣ ਤੱਕ ਨਹੀਂ ਪਤਾ ਚੱਲਿਆ ਕਿ ਉਹਨਾਂ ਨੂੰ ਇਹ ਅਵਾਰਡ ਮਿਲਿਆ ਹੈ।

ਕੇਂਦਰ ਸਰਕਾਰ ਦੇ ਧਾਰਾ 370 ਹਟਾਉਣ ਦੇ ਫ਼ੈਸਲੇ ਅਤੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਲੈ ਕੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਬਾਅਦ ਸੂਬੇ ਵਿਚ ਫੋਨ ਲਾਈਨ, ਲੈਂਡਲਾਈਨ ਸਮੇਤ ਇੰਟਰਨੈਟ ਸੇਵਾਵਾਂ ਵੀ ਠੱਪ ਹਨ। ਸ਼ੁੱਕਰਵਾਰ ਨੂੰ ਇਹਨਾਂ ਅਵਾਰਡਜ਼ ਦਾ ਐਲਾਨ ਹੋਣ ਤੋਂ ਬਾਅਦ ਫ਼ਿਲਮ ਦੇ ਨਿਰਦੇਸ਼ਕ ਏਜਾਜ਼ ਖ਼ਾਨ ਨੇ ਦੱਸਿਆ ਕਿ ਸੂਬੇ ਵਿਚ ਸੰਚਾਰ ਦੇ ਮਾਧਿਅਮ ਬੰਦ ਹੋਣ ਦੇ ਚਲਦਿਆਂ ਉਹਨਾਂ ਦੀ ਤਲਹਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾਕਾਮ ਹੋ ਗਈ।

ਖ਼ਾਨ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹਨਾਂ ਨੇ ਹਾਮਿਦ ਦੀ ਭੂਮਿਕਾ ਨਿਭਾਉਣ ਵਾਲੇ ਤਲਹਾ ਨਾਲ ਸੰਪਰਕ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਪਰਵਾਰ ਵਿਚ ਕਿਸੇ ਦਾ ਵੀ ਨੰਬਰ ਨਹੀਂ ਲੱਗਿਆ। ਉਹਨਾਂ ਨੇ ਕਿਹਾ ਕਿ ਇਹ ਕਾਫ਼ੀ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਉਹ ਅਵਾਰਡ ਪਾਉਣ ਦੀ ਖ਼ੁਸ਼ੀ ਤਲਹਾ ਨਾਲ ਸਾਂਝੀ ਨਹੀਂ ਕਰ ਪਾ ਰਹੇ।

ਅਮੀਨ ਭੱਟ ਦੇ ਨਾਟਕ ‘ਫੋਨ ਨੰਬਰ 786’ ‘ਤੇ ਅਧਾਰਿਤ ਫ਼ਿਲਮ ‘ਹਾਮਿਦ’ ਘਾਟੀ ਦੇ ਇਕ ਬੱਚੇ ਦੀ ਕਹਾਣੀ ਹੈ, ਜਿਸ ਦੇ ਪਿਤਾ ਲਾਪਤਾ ਹੋ ਜਾਂਦੇ ਹਨ। ਇਹ ਬੱਚਾ ਅੱਲਾਹ ਨਾਲ ਫੋਨ ‘ਤੇ ਗੱਲ ਕਰ ਕੇ ਅਪਣੇ ਪਿਤਾ ਨੂੰ ਵਾਪਸ ਪਰਤਣ ਦੀ ਗੱਲ ਕਹਿਣਾ ਚਾਹੁੰਦਾ ਹੈ। ਫ਼ਿਲਮ ਵਿਚ ਅਦਾਕਾਰਾ ਰਸਿਕਾ ਦੁੱਗਲ, ਅਦਾਕਾਰ ਸੁਮਿਤ ਕੌਲ  ਅਤੇ ਵਿਕਾਸ ਕੁਮਾਰ ਮੁੱਖ ਭੂਮਿਕਾਵਾਂ ਵਿਚ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।