ਨੇਪਾਲ 'ਚ ਲੱਭੀ ਗਈ ਝੀਲ ਹੋ ਸਕਦੀ ਹੈ ਵਿਸ਼ਵ ਦੀ ਸੱਭ ਤੋਂ ਉੱਚੀ ਝੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਾਮੇ ਗ੍ਰਾਮੀਣ ਨਗਰ ਪਾਲਿਕਾ ਪ੍ਰਧਾਨ ਲੋਕੇਂਦਰ ਘਲੇ ਦੇ ਹਵਾਲੇ ਤੋਂ ਦਸਿਆ ਗਿਆ, ''ਟੀਮ ਵਲੋਂ ਮਿਲੀ ਝੀਲ ਦਾ ਮਾਪ ਕੀਤਾ ਗਿਆ ਹੈ

lake

ਕਾਠਮੰਡੂ : ਨੇਪਾਲ 'ਚ ਕੁਝ ਮਹੀਨੇ ਪਹਿਲਾਂ ਲੱਭੀ ਗਈ 'ਕਾਜ਼ਿਨ ਸਾਰਾ' ਝੀਲ ਵਿਸ਼ਵ ਦੀ ਸਭ ਤੋਂ ਉੱਚੀ ਝੀਲ ਹੋਣ ਦਾ ਰੀਕਾਰਡ ਬਣਾ ਸਕਦੀ ਹੈ। ਹਿਮਾਲਿਆ ਖੇਤਰ 'ਚ 4919 ਮੀਟਰ ਦੀ ਉਚਾਈ 'ਤੇ ਸਥਿਤ ਤਿਲਿਚੋ ਝੀਲ ਹੁਣ ਤਕ ਵਿਸ਼ਵ ਦੀ ਸਭ ਤੋਂ ਉੱਚੀ ਝੀਲ ਹੈ, ਜਿਸ ਦਾ ਰੀਕਾਰਡ ਟੁੱਟਣ ਜਾ ਰਿਹਾ ਹੈ। ਮਨਾਂਗ ਜ਼ਿਲੇ 'ਚ 'ਕਾਜ਼ਿਨ ਸਾਰਾ' ਝੀਲ ਨੂੰ ਕੁੱਝ ਮਹੀਨੇ ਪਹਿਲਾਂ ਹੀ ਪਰਬਤਾਰੋਹੀਆਂ ਦੀ ਇਕ ਟੀਮ ਨੇ ਲੱਭਿਆ ਸੀ।

ਚਾਮੇ ਗ੍ਰਾਮੀਣ ਨਗਰ ਪਾਲਿਕਾ ਪ੍ਰਧਾਨ ਲੋਕੇਂਦਰ ਘਲੇ ਦੇ ਹਵਾਲੇ ਤੋਂ ਦਸਿਆ ਗਿਆ, ''ਟੀਮ ਵਲੋਂ ਮਿਲੀ ਝੀਲ ਦਾ ਮਾਪ ਕੀਤਾ ਗਿਆ ਹੈ, ਜਿਸ ਮੁਤਾਬਕ ਇਹ 5200 ਮੀਟਰ ਦੀ ਉਚਾਈ 'ਤੇ ਸਥਿਤ ਹੈ, ਹਾਲਾਂਕਿ ਅਜੇ ਇਸ ਦੀ ਅਧਕਾਰਤ ਪੁਸ਼ਟੀ ਹੋਣੀ ਬਾਕੀ ਹੈ। ਇਸ ਦੇ 1500 ਮੀਟਰ ਲੰਬੀ ਅਤੇ 600 ਮੀਟਰ ਚੌੜੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਦੇ 5000 ਮੀਟਰ ਤੋਂ ਵਧੇਰੇ ਉਚਾਈ 'ਤੇ ਸਥਿਤ ਹੋਣ ਦੀ ਜੇਕਰ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਦੁਨੀਆ ਦੀ ਸਭ ਤੋਂ ਉੱਚੀ ਝੀਲ ਬਣ ਜਾਵੇਗੀ।''