ਪੌਣੇ ਦੋ ਮਹੀਨੇ ‘ਚ ਤੀਜੇ ਗਦਾਮ ‘ਚ ਬਾਰਦਾਤ, 4 ਚੌਂਕੀਦਾਰਾਂ ਨੂੰ ਬੰਨ੍ਹ ਕੇ ਲੁੱਟੀ 5 ਲੱਖ ਦੀ ਕਣਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਗਦਾਮ ਤੋਂ 25 ਤੋਂ 30 ਨਕਾਬਪੋਸ਼ ਲੁਟੇਰੇ ਅੰਦਰ ਦਾਖਲ ਹੋਏ ਅਤੇ ਚੌਂਕੀਦਾਰਾਂ ਨੂੰ ਬੰਨ੍ਹ ਕੇ ......

Warehouse

ਮੋਗਾ (ਭਾਸ਼ਾ) : ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਗਦਾਮ ਤੋਂ 25 ਤੋਂ 30 ਨਕਾਬਪੋਸ਼ ਲੁਟੇਰੇ ਅੰਦਰ ਦਾਖਲ ਹੋਏ ਅਤੇ ਚੌਂਕੀਦਾਰਾਂ ਨੂੰ ਬੰਨ੍ਹ ਕੇ ਮੋਬਾਈਲ ਲੁੱਟ ਕੇ ਟ੍ਰੈਕ ਤੋਂ 485 ਬੋਰੀਆਂ ਕਣਕ ਜਿਹੜਾ ਕਿ ਪੰਜ ਲੱਖ 26 ਹਜਾਰ ਕੀਮਤ ਦੀਆਂ ਸਨ। ਪੁਲਿਸ ਨੇ ਗਦਾਮ ਇੰਚਾਰਜ ਦੀ ਸ਼ਿਕਾਇਤ ‘ਤੇ ਬੇਪਛਾਣ ਲੁਟਿਰਿਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ‘ਚ ਦੋ ਵਾਰ ਲੁਟੇਰੇ ਕਣਕ ਦੀਆਂ ਬੋਰੀਆਂ ਲੁੱਟ ਕੇ ਫਰਾਰ ਹੋ ਗਏ ਸੀ।

ਥਾਣਾ ਨਿਹਾਲ ਸਿੰਘ ਵਾਲਾ ਦੇ ਸਬ ਇੰਸਪੈਕਟਰ ਬਲਰਾਜ ਮੋਹਨ ਦੇ ਮੁਤਾਬਿਕ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਗਦਾਮ ਇੰਨਚਾਰਜ਼ ਲਖਬੀਰ ਸਿੰਘ ਨੇ ਪੁਲਿਸ ਨੂੰ ਦਿਤੇ ਬਿਆਨ ‘ਚ ਦੋਸ਼ ਲਗਾਇਆ ਸੀ ਕਿ ਸ਼ਨਿਚਰਵਾਰ ਨੂੰ ਸਵੇਰੇ 6 ਵਜੇ ਤੋਂ ਬਾਅਦ ਉਸ ਚੌਂਕੀਦਾਰਾਂ ਵੱਲੋਂ ਚਾਰਜ ਛੱਡਣ ਸੰਬੰਧੀ ਕੋਈ ਮੈਸੇਜ਼ ਨਹੀਂ ਮਿਲਿਆ ਤਾਂ ਉਸ ਨੇ ਲਗਭਗ 7 ਵਜੇ ਗਦਾਮ ਵਿਚ ਜਾ ਕੇ ਦੇਖਿਆ। ਉਥੇ  ਚਾਰ ਚੌਂਕੀਦਾਰਾਂ ਨੂੰ ਅੰਦਰ ਬੰਨ੍ਹਿਆ ਹੋਇਆ ਸੀ।

ਉਹਨਾਂ ਨੂੰ ਖੋਲ੍ਹਣ ਤੋਂ ਬਾਅਦ ਪਾਲ ਸਿੰਘ ਨਿਵਾਸੀ ਧੂੜਕੋਟ ਨੇ ਦੱਸਿਆ ਕਿ 8 ਅਕਤੂਬਰ ਦੀ ਅੱਧੀ ਰਾਤ ਤੋਂ ਬਾਅਦ ਨਕਾਬਪੋਸ਼ ਲੁਟੇਰੇ ਗਦਾਮ ਚ ਆਏ ਪਹਿਲਾਂ ਉਹਨਾਂ ਨਾਲ ਮਾਰ-ਕੁੱਟ ਕੀਤੀ ਗਈ। ਉਹਨਾਂ ਨੂੰ ਕੱਪੜੇ ਨਾਲ ਬੰਨ੍ਹ ਕੇ 25 ਤੋਂ 30 ਲੁਟੇਰੇ ਟਰੱਕ ‘ਚ 485 ਬੋਰੀਆਂ ਕਣਕ (242) ਕਵਿੰਟਲ ਟਰੱਕ ‘ਚ ਲੱਦ ਕੇ ਮੌਕੇ ਤੋਂ ਫਰਾਰ ਹੋ ਗਏ। ਗਦਾਮ ਇੰਚਾਰਜ ਦੀ ਸੂਚਨਾ ‘ਤੇ ਪੁਲਿਸ ਨੇ ਬੇਪਛਾਣੇ ਲੁਟੇਰਿਆਂ ਦੇ ਖ਼ਿਲਾਫ਼ ਧਾਰਾ 380,457,342 ਦੇ ਅਧੀਨ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿਤੀ ਹੈ। ਕਸਬੇ ‘ਚ ਉਹ ਗਦਾਮ ਵੱਲੋਂ ਆਉਣ ਵਾਲੇ ਸਾਰੇ ਰਾਸਤਿਆਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇਖ ਰਹੀ ਹੈ।

ਉਥੇ 18 ਅਗਸਤ ਨੂੰ ਸਵੇਰੇ ਪਿੰਡ ਜਲਾਲਾਬਾਦ ਪੂਰਵੀ ਤੋਂ ਧਰਮਕੋਟ ਹਾਈਵੇਅ ਉਤੇ ਬਣੇ ਸੁਖਦੇਵ ਓਪਨ ਪਲੈਂਥ ‘ਚ ਮਾਕਰਫੈੱਡ ਸਰਕਾਰੀ ਏਜੰਸੀ ਦੀ ਕਣਕ ਸਟੋਰ ਕੀਤੀ ਗਈ ਸੀ। ਰਾਤ ਲਗਭਗ ਡੇਢ ਵਜੇ ਕੁਝ ਲੁਟੇਰੇ ਓਪਨ ਪਲੈਂਥ ‘ਚ ਦਾਖਲ ਹੋਏ ਅਤੇ ਉਥੇ ਮੌਜੂਦ ਚਾਰ ਚੌਕੀਂਦਾਰਾਂ ਨੂੰ ਫੜ ਕੇ ਉਹਨਾਂ ਦੇ ਸੋਫ਼ੇ ਨਾਲ ਬੰਨ੍ਹ ਕੇ ਮੋਬਾਈਲ ਅਪਣੇ ਕਬਜੇ ‘ਚ ਲੈਣ ਤੋਂ ਬਾਅਦ ਇਕ ਗੱਡੀ ਓਪਨ ਪਲੈਂਥ ‘ਚ ਲਿਆ ਕੇ 288 ਬੋਰੀ ਰਕਾਰੀ ਕਣਕ ਚੋਰੀ ਕਰਕੇ ਲੈ ਗਏ। ਥਾਣਾ ਧਰਮਕੋਟ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਰਕਫੈੱਡ ਅਧਿਕਾਰੀ ਅਰਪਿੰਦਰ ਸਿੰਘ ਦੇ ਬਿਆਨਾਂ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਜਾਰੀ ਹੈ।