ਫ਼ਰਾਂਸ ਮੀਡੀਆ ਦਾ ਇਕ ਹੋਰ ਖੁਲਾਸਾ, ਦਸੌਲਟ ਕੋਲ ਰਿਲਾਇੰਸ ਤੋਂ ਇਲਾਵਾ ਨਹੀਂ ਸੀ ਕੋਈ ਵਿਕਲਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫੇਲ ਡੀਲ ਵਿਚ ਹਰ ਰੋਜ਼ ਨਵੇਂ - ਨਵੇਂ ਖੁਲਾਸੇ ਹੋ ਰਹੇ ਹਨ। ਬੁੱਧਵਾਰ ਨੂੰ ਫ਼ਰਾਂਸ ਮੀਡੀਆ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਦਸਿਆ ਏਵਿਏਸ਼ਨ ਕੋਲ ਰਿਲਾ...

Internal Dassault Document

ਨਵੀਂ ਦਿੱਲੀ : ਰਾਫੇਲ ਡੀਲ ਵਿਚ ਹਰ ਰੋਜ਼ ਨਵੇਂ - ਨਵੇਂ ਖੁਲਾਸੇ ਹੋ ਰਹੇ ਹਨ। ਬੁੱਧਵਾਰ ਨੂੰ ਫ਼ਰਾਂਸ ਮੀਡੀਆ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਦਸਿਆ ਏਵਿਏਸ਼ਨ ਕੋਲ ਰਿਲਾਇੰਸ ਡਿਫੈਂਸ ਨਾਲ ਸਮਝੌਤਾ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਦਸਿਆ ਦੇ ਗੁਪਤ ਦਸਤਾਵੇਜ਼ ਇਸ ਗੱਲ ਦੀ ਪੁਸ਼ਟੀ ਕਰਦੇ ਹਨ। 59 ਹਜ਼ਾਰ ਕਰੋਡ਼ ਰੁਪਏ ਦੇ 36 ਰਾਫੇਲ ਲੜਾਕੂ ਜਹਾਜ਼ ਦੇ ਸੌਦੇ ਵਿਚ ਰਿਲਾਇੰਸ ਦਸੌਲਟ ਦੀ ਮੁੱਖ ਆਫਸੈਟ ਪਾਰਟਨਰ ਹੈ।

ਫ਼ਰਾਂਸ ਦੀ ਇੰਵੈਸਟਿਗੇਟਿਵ ਵੈਬਸਾਈਟ ਮੀਡੀਆਪਾਰਟ ਦੇ ਮੁਤਾਬਕ ਉਨ੍ਹਾਂ ਕੋਲ ਮੌਜੂਦ ਦਸਿਆ  ਦੇ ਦਸਤਾਵੇਜ਼ਾਂ ਵਿਚ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਉਸ ਦੇ ਕੋਲ ਰਿਲਾਇੰਸ ਨੂੰ ਪਾਰਟਨਰ ਚੁਣਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। ਦੱਸ ਦਈਏ ਕਿ ਮੀਡੀਆਪਾਰਟ ਨੇ ਹੀ ਸਾਬਕਾ ਫਰਾਂਸੀਸੀ ਰਾਸ਼ਟਰਪਤੀ ਫਰਾਂਸਵਾ ਓਲਾਂਦੇ ਦੇ ਵੀ ਉਸ ਦਾਅਵੇ ਨੂੰ ਪ੍ਰਕਾਸ਼ਿਤ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਰਾਫੇਲ ਸੌਦੇ ਲਈ ਭਾਰਤ ਸਰਕਾਰ ਨੇ ਅਨਿਲ ਅੰਬਾਨੀ ਦੀ ਰਿਲਾਇੰਸ ਦਾ ਨਾਮ ਪ੍ਰਸਤਾਵਿਤ ਕੀਤਾ ਸੀ ਅਤੇ ਦਸਿਆ ਏਵਿਏਸ਼ਨ ਕੰਪਨੀ ਕੋਲ ਦੂਜਾ ਵਿਕਲਪ ਨਹੀਂ ਸੀ।  

ਮੀਡੀਆਪਾਰਟ ਦੇ ਦਾਅਵੇ ਦੇ ਮੁਤਾਬਕ ਰਿਲਾਇੰਸ ਡਿਫੈਂਸ ਦੇ ਨਾਲ ਸਮਝੌਤਾ ਕਰ ਕੇ 36 ਫਾਇਟਰ ਜੈਟਸ ਦਾ ਇਕਰਾਰਨਾਮਾ ਪਾਇਆ ਗਿਆ। ਹਾਲਾਂਕਿ ਪਿਛਲੇ ਮਹੀਨੇ ਫ਼ਰਾਂਸ ਸਰਕਾਰ ਅਤੇ ਦਸਿਆ ਨੇ ਓਲਾਂਦੇ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿਤਾ ਸੀ। ਭਾਰਤੀ ਰੱਖਿਆ ਮੰਤਰਾਲਾ ਨੇ ਵੀ ਓਲਾਂਦੇ ਦੇ ਦਾਅਵੇ ਨੂੰ ਵਿਵਾਦਪੂਰਨ ਅਤੇ ਗ਼ੈਰ-ਜ਼ਰੂਰੀ ਦੱਸਿਆ ਸੀ। ਮੰਤਰਾਲਾ ਨੇ ਸਾਫ਼ ਕੀਤਾ ਸੀ ਕਿ ਭਾਰਤ ਨੇ ਅਜਿਹੇ ਕਿਸੇ ਕੰਪਨੀ ਦਾ ਨਾਮ ਨਹੀਂ ਸੁਝਾਇਆ ਸੀ। ਇਕਰਾਰਨਾਮੇ ਦੇ ਮੁਤਾਬਕ ਸਮਝੌਤੇ ਵਿਚ ਸ਼ਾਮਿਲ ਫਰੈਂਚ ਕੰਪਨੀ ਨੂੰ ਇਕਰਾਰਨਾਮਾ ਕੀਮਤ ਦਾ 50 ਫ਼ੀ ਸਦੀ ਭਾਰਤ ਨੂੰ ਆਫਸੈਟ ਜਾਂ ਮੁੜ ਨਿਵੇਸ਼ ਦੇ ਤੌਰ 'ਤੇ ਦੇਣਾ ਸੀ।  

ਓਲਾਂਦੇ ਦੀ ਇਹ ਗੱਲ ਸਰਕਾਰ ਦੇ ਦਾਅਵੇ ਨੂੰ ਖਾਰਿਜ ਕਰਦੀ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਦਸੌਲਟ ਅਤੇ ਰਿਲਾਇੰਸ  'ਚ ਸਮਝੌਤਾ ਇਕ ਕਮਰਸ਼ੀਅਲ ਪੈਕਟ ਸੀ ਜੋ ਕਿ ਦੋ ਪ੍ਰਾਈਵੇਟ ਫਰਮ 'ਚ ਹੋਇਆ। ਇਸ ਵਿਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ। ਰੱਖਿਆ ਮੰਤਰਾਲਾ ਦੇ ਬੁਲਾਰਾ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਦੇ ਵਲੋਂ ਦਿਤੇ ਗਏ ਬਿਆਨ ਵਾਲੀ ਰਿਪੋਰਟ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇਹ ਫਿਰ ਤੋਂ ਦੁਹਰਾਇਆ ਜਾਂਦਾ ਹੈ ਕਿ ਇਸ ਸਮਝੌਤੈ ਵਿਚ ਨਾ ਤਾਂ ਭਾਰਤ ਸਰਕਾਰ ਅਤੇ ਨਾ ਹੀ ਫ਼ਰਾਂਸ ਸਰਕਾਰ ਦੀ ਕੋਈ ਭੂਮਿਕਾ ਸੀ।